ਸੈਣੀ ਸਮੇਤ ਸਿੱਖਾਂ ਦੇ ਬਾਕੀ ਕਾਤਲਾਂ ਨੂੰ ਵੀ ਸਜ਼ਾ ਦਿਵਾਉਣ ਲਈ ਅੱਗੇ ਆਉਣ ਪੀੜਤ ਪਰਿਵਾਰ: ਪੰਥਕ ਜਥੇਬੰਦੀਆਂ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) 1978 ਦੇ ਨਕਲੀ ਨਿਰੰਕਾਰੀ ਕਾਂਡ ਦੇ ਖੂਨੀ ਸਾਕੇ ਬਾਅਦ ਸਿੱਖ ਨੌਜਵਾਨੀ ‘ਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਲਈ ਆਈ ਜਾਗਰੂਕਤਾ ਨੇ ਭਾਰਤੀ ਹੁਕਮਰਾਨਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਇਹ ਸਾਬਤ ਕਰ ਦਿੱਤਾ ਕਿ ਜੇਕਰ ਸਾਡੇ ਗੁਰੂ ਗ੍ਰੰਥ ਅਤੇ ਪੰਥ ਨਾਲ ਕਿਸੇ ਵੀ ਤਰਾਂ ਦੀ ਗੈਰ ਸਿਧਾਂਤਕ ਛੇੜ-ਛਾੜ ਕੀਤੀ ਤਾਂ ਸਿੱਖ ਨੌਜਵਾਂਨੀ ਅਪਣੀਆਂ ਜਵਾਨੀਆਂ ਨਿਸ਼ਾਵਰ ਕਰ ਸਿਧਾਂਤ ਤੇ ਪਹਿਰਾ ਦੇ ਕੇ ਉਹਨਾਂ ਸਿਧਾਤਾਂ ਨੂੰ ਬਰਕਰਾਰ ਰੱਖਣ ਦਾ ਅਪਣਾ ਫ਼ਰਜ ਨਿਭਾਏਗੀ।
ਦੂਜੇ ਪਾਸੇ ਭਾਰਤੀ ਹੁਕਮਰਾਨਾਂ ਨੇ ਵੀ ਸਿੱਖ ਚਿਹਰਿਆਂ ਨੂੰ ਕੁਰਸੀਆਂ, ਪੈਸਾ ਅਤੇ ਤਰੱਕੀਆਂ ਦੇ ਲਾਲਚ ਦੇ ਕੇ ਸਿੱਖ ਨੌਜਵਾਂਨੀ ਦੇ ਘਾਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਇਸੇ ਲੜੀ ਵਿੱਚ ਕੇ ਪੀ ਗਿੱਲ ਵਰਗੇ ਬੁੱਚੜਾਂ ਨੂੰ ਕਮਾਂਡ ਸੰਭਾਲ ਸਿੱਖ ਨੌਜਵਾਂਨੀ ਦੇ ਖੂਨ ਦੀ ਹੋਲੀ ਖੇਡਣ ਦੀ ਜਿੰਮੇਬਾਰੀ ਸੁਮੇਧ ਸੈਣੀ, ਸਵਰਨ ਘੋਟਣਾ, ਇਜਹਾਰ ਆਲਮ, ਅਜੀਤ ਸਿੰਘ, ਗੋਬਿੰਦ ਰਾਮ ਅਤੇ ਸਿ਼ਵ ਕੁਮਾਰ ਵਰਗੇ ਅਫਸਰਾਂ ਨੂੰ ਸੌਪ ਦਿੱਤੀ। ਸਾਡੀ ਸਿੱਖਾਂ ਦੀ ਬਦਕਿਸਮਤੀ ਇਹ ਰਹੀ ਹੈ ਕਿ ਜਿਹੜੇ ਪੁਲਿਸ ਅਫਸਰਾਂ ਸਿੱਖ ਨੌਜਵਾਂਨੀ ਦਾ ਘਾਣ ਕੀਤਾ ਉਹਨਾਂ ਹੀ ਅਫਸਰਾਂ ਨੂੰ ਸਾਡੀ ਪੰਥਕ ਅਖਵਾਉਦੀ ਪਾਰਟੀ ਨੇ ਅਪਣੀ ਪਾਰਟੀ ਅਤੇ ਸਰਕਾਰ ਵਿੱਚ ਉੱਚ ਅਹੁਦਿਆਂ ਨਾਲ ਨਿਵਾਜ ਕੇ ਸਿੱਖ ਪੰਥ ਅਤੇ ਸਮੂਹ ਸ਼ਹੀਦਾਂ ਨਾਲ ਧ੍ਰੋਹ ਕਮਾਇਆ। ਅੱਜ ਸਮੇਂ ਨੇ ਕਰਵਟ ਲਈ ਹੈ ਤੇ ਸੈਂਕੜੇ ਸਿੱਖਾਂ ਦੇ ਕਾਤਲ ਸੈਣੀ ਦੀ ਕਹਾਣੀ ਬੇਪਰਦ ਹੋ ਅਦਾਲਤ ਵਿੱਚ ਪਹੁੰਚ ਚੁੱਕੀ ਹੈ ਤੇ ਨਿਰਦੋਸ਼ ਨੌਜਵਾਂਨੀ ਦਾ ਸਿ਼ਕਾਰੀ ਅਖਵਾਉਦਾ ਸੈਣੀ ਖੁਦ ਹੀ ਜੈਡ ਸਕਿਉਰਟੀ ਛੱਡ ਲੁਕ ਗਿਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਾਰੀ ਇੱਕ ਸਾਂਝੇ ਪੈਸਬਿਆਨ ਵਿੱਚ ਕਰਦਿਆਂ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਸਿੱਖ ਫੈਡਰੇਸ਼ਨ ਵੱਲੋਂ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਭਾਈ ਸੋਹਣ ਸਿੰਘ ਕੰਗ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਹੋਰਾਂ ਨੇ ਸਮੂਹ ਪੀੜਤ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਹਿੰਮਤ ਕਰਕੇ ਅੱਗੇ ਆਉਣਾ ਚਾਹੀਦਾਂ ਹੈ ਤਾਂ ਕਿ ਸੈਣI ਸਮੇਤ ਬਾਕੀ ਕਾਤਲਾਂ ਨੂੰ ਵੀ ਕਟਿਹਰੇ ਵਿੱਚ ਖੜਾਕ ਰਸਜ਼ਾ ਦਿਵਾ ਸਕੀਏ। ਇਹਨਾਂ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਪੀੜਤ ਪਰਿਵਾਰਾਂ ਨੂੰ ਕਾਨੂੰਨੀ ਮੱਦਦ ਲਈ ਬਣਦਾ ਰੋਲ ਨਿਭਾਏ।

Geef een reactie

Het e-mailadres wordt niet gepubliceerd. Vereiste velden zijn gemarkeerd met *