ਜੇਲ ਭਰੋ ਅੰਦੋਲਨ ਦੇ ਪੰਜਵੇਂ ਦਿਨ ਡੀ ਸੀ ਦੇ ਰੁੱਖੇ ਰਵੱਈਏ ਕਾਰਨ ਕਪੂਰਥਲਾ ਜੇਲ ਵੱਲ ਰਵਾਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਜਲੰਧਰ (ਪ੍ਰੋਮਿਲ ਕੁਮਾਰ), 11-09-2020 ਜੇਲ ਭਰੋ ਅੰਦੋਲਨ ਦੇ ਪੰਜਵੇਂ ਦਿਨ ਡੀ ਸੀ ਦੇ ਦਫਤਰ ਦੇ ਅੱਗੇ ਧਰਨਾ ਦੇਣ ਦੇ ਬਾਵਜੂਦ ਡੀ ਸੀ ਵੱਲੋਂ ਕੋਈ ਵੀ ਸੁਣਵਾਈ ਨਾਂ ਕਰਨ ਤੇ ਸੂਬੇ ਦੀ ਕੋਰ ਕਮੇਟੀ ਦੇ ਫੇਸਲੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਜੇਲ ਵਾਸਤੇ ਰਵਾਨਾ ਹੋ ਗਈ ।ਇਥੇ ਇਹ ਜਿਕਰਯੋਗ ਹੈ ਕਿ ਕਮੇਟੀ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਆਪਣੀਆ ਮੰਗਾਂ ਨੂੰ ਲੇ ਕੇ ਡੀ ਸੀ ਦਫਤਰ ਅੱਗੇ ਧਰਨਾਂ ਲਗਾਇਆ ਹੋਇਆ ਸੀ ਪਰ ਪਿਛਲੇ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਕਮੇਟੀ ਦੀਆ ਮੰਗਾਂ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਗਿਆ ਜਿਸ ਦੇ ਰੋਸ ਵਿੱਚ ਕਮੇਟੀ ਵੱਲੋਂ ਆਪਣੇ ਮਿਥੇ ਹੋਏ ਪ੍ਰੋਗਰਾਮ ਤਹਿਤ ਕਪੂਰਥਲਾ ਜੇਲ ਦਾ ਰੁੱਖ ਕੀਤਾ ਗਿਆ ।ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨ ਵਿਰੋਧੀ ਤਿੰਨੇ ਆਰਡੀਨੇਸ ਰੱਦ ਕਰੇ ਨਹੀਂ ਤਾਂ ਸਾਡੇ ਵਾਸਤੇ ਜੇਲ੍ਹ ਦੇ ਬੂਹੇ ਖੋਲ ਦੇਵੇ ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਜਲੀ ਅੇਕਟ 2020 ਰੱਦ ਕਰਕੇ ਬਿਜਲੀ ਉਤਪਾਦਨ ਦਾ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫੈਸਲਾ ਵਾਪਸ ਲਵੇ,ਸਰਕਾਰੀ ਦਫ਼ਤਰਾਂ ਵਿੱਚ ਭਰਿਸ਼ਟਾਚਾਰ ਨੂੰ ਖਤਮ ਕਰੇ , ਕੋਵਿਡ 19 ਦੀ ਆੜ ਵਿੱਚ ਹਸਪਤਾਲਾਂ ਵਿੱਚ ਹੁੰਦੀ ਲੁੱਟ ਰੋਕੇ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ,ਆੜਤੀਆਂ ਅਤੇ ਬੇਕਾਂ ਵੱਲੋਂ ਹੁੰਦੀਆਂ ਕਿਸਾਨ ਦੀਆ ਕੁਰਕੀਆਂ ਰੋਕੀਆਂ ਜਾਣ ,ਹੜ੍ਹ ਪੀੜਤਾਂ ਦੇ ਖੇਤਾਂ ਅਤੇ ਮਕਾਨਾਂ ਦਾ ਮੁਆਵਜਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਸਰਕਾਰੀ ਅਦਾਰਿਆਂ ਦਾ ਨਿਜੀਕਰਣ ਬੰਦ ਕੀਤਾ ਜਾਵੇ , ਘਰੇਲੂ ਬਿਜਲੀ 1 ਰੂ: ਪ੍ਰਤੀ ਯੂਨਿਟ ਦਿੱਤੀ ਜਾਵੇ ।ਇਸ ਮੋਕੇ ਤੇ ਸ਼ਾਹਕੋਟ ਜੋਨ ,ਮੀਤ ਸਕੱਤਰ ਲਵਪ੍ਰੀਤ ਸਿੰਘ ਕੋਟਲੀ ,ਸਵਰਨ ਸਿੰਘ ਸਾਦਿਕ ਪੁਰ ਖ਼ਜ਼ਾਨਚੀ ਜ਼ੋਨ ਸ਼ਾਹਕੋਟ ,ਸਕੱਤਰ ਜਰਨੇਲ ਸਿੰਘ ਰਾਂਮੇ, ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਅਤੇ ਪ੍ਰੇਸ ਸਕੱਤਰ ਰਣਯੋਧ ਸਿੰਘ ਜਾਣੀਆਂ ,ਕੁਲਦੀਪ ਰਾਏ ਤਲਵਡੀ ਸੰਘੇੜਾ ,ਕਿਸ਼ਨਦੇਵ ਮਿਆਣੀ ਅਮ੍ਰਿਤਪਾਲ ਸਿੰਘ ਕੋਟਲੀ ਸਕੱਤਰ ਕੋਟਲੀ ਗਾਜਰਾਂ ,ਜਗਤਾਰ ਸਿੰਘ ਚੱਕ ਵਡਾਲਾ,ਮੋਹਣ ਸਿੰਘ ਜਲਾਲ ਪੁਰ,ਗੁਰਦੇਵ ਸਿੰਘ ਤਲਵੰਡੀ ਸੰਘੇੜਾ,ਮਨਪ੍ਰੀਤ ਸਿੰਘ ਗਿੱਦੜ ਪਿੰਡੀ ,ਲਖਵੀਰ ਸਿੰਘ ਪ੍ਰਧਾਨ ਮੀਏਵਾਲ ,ਤਰਲੋਕ ਸਿੰਘ ਗੱਟੀ ਪੀਰ ਬਕਸ਼,ਜਗਿੰਦਰ ਸਿੰਘ ਫ਼ਤਿਹ ਪੁਰ ,ਸਵਰਨ ਸਿੰਘ ਕਿੱਲੀ ,ਕਸ਼ਮੀਰ ਸਿੰਘ ਚੱਕ ਬਾਹਮਣੀਆਂ ,ਮੰਗਲ ਸਿੰਘ ਰਾਜੇਆਲ,ਦਲਬੀਰ ਸਿੰਘ ਕੰਗ, ਵੱਸਣ ਸਿੰਘ ਕੋਠਾ, ਪਰਮਜੀਤ ਸਿੰਘ ਸਰਦਾਰਆਲਾ,ਮਲਕੀਤ ਸਿੰਘ ਜਾਣੀਆਂ ,ਅਮਰਜੀਤ ਸਿੰਘ ਪੂਨੀਆਂ,ਮਲਕੀਤ ਸਿੰਘ ਜਾਣੀਆਂ ,ਜੋਗਿੰਦਰ ਸਿੰਘ ਮੰਡਾਲਾ ਛੰਨਾਂ ,ਸੁਖਪ੍ਰੀਤ ਸਿੰਘ ਪੱਸਣ ਕਦੀਮ ,ਸੁਖਚੈਨ ਸਿੰਘ ਪੱਸਣਕਦੀਮ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਸ਼ਾਮਿਲ ਹੋਏ

Geef een reactie

Het e-mailadres wordt niet gepubliceerd. Vereiste velden zijn gemarkeerd met *