ਕੇਂਦਰ ਸਰਕਾਰ ਦੀਆ ਗਲਤ ਨੀਤੀਆ ਕਿਸਾਨੀ ਨੂੰ ਤਬਾਹ ਕਰਨ ਕਰ ਦੇਣਗੀਆ -ਭਾਈ ਭੂਰਾ

ਬੈਲਜੀਅਮ 21 ਸਤੰਬਰ (ਅਮਰਜੀਤ ਸਿੰਘ ਭੋਗਲ) ਕੇਂਦਰ ਸਰਕਾਰ ਵਲੋ ਬੀਤੇ ਦਿਨ ਖੇਤੀ ਆਰਡੀਨੈਂਸ ਬਿਲ ਲੋਕ ਸਭਾ ਵਿਚ ਪਾਸ ਕਰਕੇ ਦੇਸ ਦੇ ਕਿਸਾਨਾ ਖੇਤ ਮਜਦੁਰਾ ਅਤੇ ਖੇਤੀ ਨਾਲ ਜੁੜੇ ਹਰ ਉਸ ਵਿਅਕਤੀ ਦੇ ਢਿੰਡ ਵਿਚ ਲੱਤ ਮਾਰੀ ਹੈ ਜਿਨਾਂ ਦਾ ਸਿਰਫ ਪੇਟ ਪਾਲਣ ਦਾ ਸਾਧਨ ਖੇਤੀ ਸੀ ਇਹ ਵਿਚਾਰ ਜਗਦੀਸ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ ਸਿਤੇ ਉਨਾ ਕਿਹਾ ਕਿ ਜਦੋ ਦੀ ਮੋਦੀ ਸਰਕਾਰ ਹੋਦ ਵਿਚ ਆਈ ਹੈ ਉਦੋ ਤੋ ਹੀ ਦੇਸ ਵਿਕਣ ਤੇ ਲੱਗਾ ਹੋਇਆ ਹੈ ਨੋਟ ਬੰਦੀ ਤੋ ਦੇਸ਼ ਦੇ ਲੋਕ ਅਜੇ ਬਾਹਰ ਨਹੀ ਆਏ ਸਨ ਹੁਣ ਨਵੇ ਆਰਡੀਨੈਂਸ ਨੇ ਦੇਸ ਦੇ ਕਿਸਾਨਾ ਨੂੰ ਸੜਕਾ ਉਤੇ ਉਤਰਨ ਲਈ ਮਜਬੂਰ ਕਰ ਦਿਤਾ ਹੈ ਭਾਈ ਭੁਰਾ ਨੇ ਪੰਜਾਬੀ ਭਾਸ਼ਾ ਦੀ ਚਿੰਤਾ ਕਰਦੇ ਹੋਏ ਕਿਹਾ ਕਿ ਸਰਕਾਰ ਵਲੋ ਪਹਿਲਾ ਜੰਮੂ ਕਸ਼ਮੀਰ ਅਤੇ ਫੇਰ ਰਾਜਸਥਾਨ ਵਿਚ ਮਤਰੇਈ ਮਾਂ ਵਾਲਾ ਸਲੂਕ ਕਰਕੇ ਇਹ ਸਾਬਤ ਕਰ ਦਿਤਾ ਹੈ ਕਿ ਕੇਦਰ ਸਰਕਾਰ ਦਾ ਪੰਜਾਬ ਪ੍ਰਤੀ ਕੀ ਰਵਾਈਆ ਹੈ ਉਨਾਂ ਵਿਦੇਸ਼ਾ ਵਿਚ ਬੈਠੇ ਐਨ ਆਰ ਆਈ ਵੀਰਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਕਿਸਾਨੀ ਅਤੇ ਪੰਜਾਬੀ ਬੋਲੀ ਲਈ ਅੱਗੇ ਆਉਣ।

Geef een reactie

Het e-mailadres wordt niet gepubliceerd. Vereiste velden zijn gemarkeerd met *