ਬੈਲਜੀਅਮ 21 ਸਤੰਬਰ (ਅਮਰਜੀਤ ਸਿੰਘ ਭੋਗਲ) ਰਾਣਾ ਗੁਰਜੀਤ ਸਿੰਘ ਸੋਢੀ ਖੇਡ ਅਤੇ ਯੁਵਕ ਸੇਵਾਵਾ ਅਤੇ ਐਨ ਆਰ ਆਈ ਮਸਲੇ ਮੰਤਰੀ ਪੰਜਾਬ ਵਲੋ ਬੈਲਜੀਅਮ ਵਿਚ ਕਾਫੀ ਲੰਬੇ ਸਮੇ ਤੋ ਰਹਿ ਰਹੇ ਉਘੇ ਕਾਰੋਬਾਰੀ ਅਤੇ ਕਾਗਰਸ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਛੋਕਰ ਨੂੰ ਐਨ ਆਰ ਆਈ ਕੋਆਰਡੀਨੇਟਰ ਬੈਲਜੀਅਮ ਲਗਾਇਆ ਗਿਆ ਹੈ ਇਹ ਜਾਣਕਾਰੀ ਹਾਲੈਂਡ ਦੇ ਸੁਰਿੰਦਰ ਸਿੰਘ ਰਾਣਾ ਵਲੋ ਦੈਦੇ ਹੋਏ ਜਿਥੇ ਅਵਤਾਰ ਸਿੰਘ ਛੋਕਰ ਨੂੰ ਵਧਾਈਆ ਦਿਤੀਆ ਜਾ ਰਹੀ ਹਨ ਉਥੇ ਨਾਲ ਹੀ ਪੰਜਾਬ ਦੇ ਮੁਖ ਮੰਤਰੀ ਕੇ: ਅਮਰਿੰਦਰ ਸਿੰਘ ਰਾਣਾ ਗੁਰਜੀਤ ਸਿੰਘ ਸੋਢੀ ਅਮਰਜੀਤ ਸਿੰਘ ਸਮਰਾ ਦਾ ਧੰਨਵਾਦ ਕੀਤਾ ਇਸ ਤੋ ਇਲਾਵਾ ਅਵਤਾਰ ਸਿੰਘ ਛੋਕਰ ਵਲੋ ਵੀ ਕਾਗਰਸ ਹਾਈਕਮਾਡ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਜਿਨਾ ਵਲੋ ਇਹ ਸੇਵਾ ਦੇ ਕੇ ਮੈਨੂੰ ਮਾਣ ਬਖਸਿਆ ਹੈ ਇਸ ਮੋਕੇ ਤੇ ਅਵਤਾਰ ਸਿੰਘ ਛੋਕਰ ਨੂੰ ਉਨਾ ਦੇ ਦੋਸਤਾ ਮਿਤਰਾ ਵਲੋ ਵਧਾਈਆ ਦਿਤੀਆ ਜਾ ਰਹੀਆ ਹਨ ।
