
ਜਲੰਧਰ (ਪ੍ਰੋਮਿਲ ਕੁਮਾਰ) 22/09/2020 ਨੂੰ ਪਿੰਡ ਜਾਣੀਆਂ ਦੇ ਕਿਸਾਨਾਂ ਮਜ਼ਦੂਰਾਂ ਇਕੱਠ ਕਰਕੇ ਮੀਟਿੰਗ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਦਸਿਆਂ ਕੇ ਇਹ ਰੋਸ ਸਾਡੇ ਮਾਰੂ ਕਿਸਾਨ ਮਜ਼ਦੂਰ ਅਤੇ ਹਰੇਕ ਵਰਗ ਦੇ ਕਾਮਿਆਂ ਦੇ ਵਾਸਤੇ ਜੋ ਸੈਂਟਰ ਦੀ ਸਰਕਾਰ ਤਿੰਨ ਆਰਡੀਨੈਸ ਜਾਰੀ ਕਰਨ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਹੈ । ਅਸੀਂ ਇਹ ਆਰਡੀਨੈਸ ਕਿਸੇ ਵੀ ਹਾਲਤ ਵਿੱਚ ਜਾਰੀ ਨਹੀ ਹੋਣ ਦਿਆਂਗੇ । ਇਹਨਾ ਨੂੰ ਬਚਾਉਣ ਦੇ ਕਰਨੇ ਚਾਹੇ ਸਾਨੂੰ ਆਪਣੀ ਜਾਨ ਨਾਲ ਹੀ ਜਿਉਂ ਨਾ ਖੇਲਨਾ ਪੈ ਜਾਵੇ । ਇਸ ਮੌਕੇ ਪਿੰਡ ਜਾਣੀਆਂ ਦੇ ਸਰਪੰਚ ਹਰਮੇਲ ਸਿੰਘ ਗੇਲਾ , ਨੰਬਰਦਾਰ ਹਰਨੇਕ ਸਿੰਘ , ਸੁਖਜਿੰਦਰ ਸਿੰਘ ਸ਼ਿੰਦਾ , ਜਸਕਰਨਜੀਤ ਸਿੰਘ , ਗੁਰਚਰਨ ਸਿੰਘ , ਮਲਕੀਤ ਸਿੰਘ , ਪਿਆਰਾ ਸਿੰਘ , ਸੁਰਿੰਦਰ ਸਿੰਘ , ਜਿਲਾ ਜਲੰਧਰ ਦੇ ਪ੍ਰੈਸ ਸਕੱਤਰ ਰਣਜੋਧ ਸਿੰਘ ਜਾਣੀਆਂ ਆਦਿ ਹੋਰ ਵੀ ਕਿਸਾਨ ਮਜ਼ਦੂਰ ਹਾਜਿਰ ਸਨ ।
ਪਿੰਡ ਜਲਾਲਪੁਰ ਖ਼ੁਰਦ ਵਿਖੇ ਪਿੰਡ ਦੇ ਅਨੇਕਾਂ ਕਿਸਾਨਾ ਮਜ਼ਦੂਰਾਂ ਵੱਲੋਂ ਭਾਰੀ ਇਕੱਠ ਕਰਕੇ ਮੀਟਿੰਗ ਕੀਤੀ ਗਈ ਅਤੇ ਪੰਜਾਬ ਦੀ ਸਾਬਕਾ ਕੇਂਦਰ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੰਮਕੇ ਨਾਅਰੇ ਬਾਜ਼ੀ ਕੀਤੀ ਗਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਿੰਡ ਦੇ ਪ੍ਰਧਾਨ ਮੋਹਣ ਸਿੰਘ ਜਲਾਲਪੁਰ ਖ਼ੁਰਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਸ ਅਤੇ ਬਿਜਲੀ ਸੋਧ ਬਿੱਲ 2020 ਨੂੰ ਜਾਰੀ ਕਰਨ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਇਹ ਪੁਤਲੇ ਫੂਕੇ ਜਾ ਰਹੇ ਹਨ । ਇਸ ਮੌਕੇ ਬਲਵੀਰ ਸਿੰਘ ਸਰਪੰਚ,ਮੰਗਲ ਸਿੰਘ ਪੰਚ,ਮੋਹਨ ਸਿੰਘ,ਅਜੈਬ ਸਿੰਘ,ਸੁਰਜੀਤ ਸਿੰਘ,ਚਰਨਜੀਤ ਸਿੰਘ,ਜਸਵੀਰ ਸਿੰਘ ਡਾਕਟਰ,ਗੁਰਦੀਪ ਸਿੰਘ ਲੰਬੜਦਾਰ, ਬਚਿੱਤਰ ਸਿੰਘ,ਜਗਤਾਰ ਸਿੰਘ, ਗੁਰਮੀਤ ਸਿੰਘ,ਅਮਰਜੀਤ ਸਿੰਘ,ਸੁਰਿੰਦਰ ਸਿੰਘ ਸਿੰਦਾ , ਅਤੇ ਜਿਲਾ ਜਲੰਧਰ ਦੇ ਪ੍ਰੈਸ ਸਕੱਤਰ ਰਣਜੋਧ ਸਿੰਘ ਜਾਣੀਆਂ ਆਦਿ ਸ਼ਾਮਿਲ ਸਨ ।