ਜਨਮਦਿਨ‘ਤੇ ਵਿਸ਼ੇਸ਼ ਖ਼ੂਨੀ ਵਿਸਾਖੀ :ਜਿਸ ਨੇ ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਬਦਲ ਦਿੱਤਾ

28 ਸਤੰਬਰ 2020 ਦੇ ਅੰਕ ਲਈ,
ਡਾ. ਚਰਨਜੀਤ ਸਿੰਘ ਗੁਮਟਾਲਾ
ਸ਼ਹੀਦ-ਏ-ਆਜ਼ਮਭਗਤ ਸਿੰਘ ਦਾਜਨਮ 28 ਸਤੰਬਰ 1907 ਨੂੰ ਚੱਕ ਨੰ: 105, ਬੰਗਾ ਤਹਿਸੀਲਜੜ•ਾਵਾਲੀਜ਼ਿਲ•ਾਲਾਇਲਪੁਰ (ਹੁਣਫ਼ੈਸਲਾਬਾਦ) ਪਾਕਿਸਤਾਨ ਵਿੱਚ ਪਿਤਾਕਿਸ਼ਨ ਸਿੰਘ ਤੇ ਮਾਤਾਵਿਦਿਆਵਤੀ ਦੇ ਗ੍ਰਹਿ ਵਿਖੇ ਹੋਇਆ। 13 ਅਪ੍ਰੈਲ 1919 ਦੀ ਅੰਮ੍ਰਿਤਸਰ ਜ਼ਲਿ•ਆਂਵਾਲੇ ਬਾਗ਼ਦੀਖ਼ੂਨੀਵਿਸਾਖੀ ਨੂੰ ਲਾਹੋਰੋਂ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਅੱਖੀਂ ਵੇਖਕੇ ਵਾਪਿਸ ਗਏ ਸਨ, ਉਨ•ਾਂ ਨੇ ਜੋ ਲੋਕਾਂ ਨੂੰ ਸੁਣਾਇਆ ਉਸ ਨਾਲਸਾਰੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਭਗਤ ਸਿੰਘ ਜੋ ਉਸ ਸਮੇਂ ਕੇਵਲਸਾਢੇ ਗਿਆਰਾਂ ਕੁ ਸਾਲਦਾ ਸੀ, ਅਗਲੇ ਦਿਨ 14 ਅਪ੍ਰੈਲ 1919 ਨੂੰ ਡੀ.ਏ.ਵੀ ਹਾਈ ਸਕੂਲ ਲਾਹੌਰ ਜਾਣਦੀ ਥਾਂ ‘ਤੇ ਅੰਮ੍ਰਿਤਸਰ ਜ਼ਲਿ•ਆਂਵਾਲਾਬਾਗ਼ ਪਹੁੰਚ ਗਿਆ। ਉ¤ਥੇ ਜਾ ਕੇ ਉਸ ਨੇ ਖ਼ੂਨੀ ਮਿੱਟੀ ਇੱਕ ਸ਼ੀਸ਼ੀ ਵਿੱਚ ਪਾਲਈ।ਦੇਰਹੋਣਕਰਕੇ ਘਰ ਦੇ ਫਿਕਰਮੰਦ ਸਨ।ਘਰ ਪਹੁੰਚਦਿਆਂ ਅੱਗੋਂ ਭੱਜ ਕੇ ਮਿਲੀਛੋਟੀਭੈਣਅਮਰ ਕੌਰ ਕਹਿਣ ਲੱਗੀ, ਠਵੀਰੇ, ਮੈਂ ਤੇਰੇ ਲਈ ਅੰਬੀਆਂ ਰੱਖੀਆਂ ਹੋਈਆਂ ਨੇੂ।ਜੇਬ ਵਿੱਚੋਂ ਸ਼ੀਸ਼ੀ ਕੱਢ ਕੇ ਵਿਖਾਉਂਦਿਆਂ ਹੋਇਆ ਉਹ ਕਹਿਣ ਲੱਗਾ ਕਿ ਇਹ ਲਹੂ ਭਿੱਜੀ ਮਿੱਟੀ ਮੈਂ ਜ਼ਲਿ•ਆਂਵਾਲਾਬਾਗ਼ ਤੋਂ ਲਿਆਇਆ ਹਾਂ। ਉਸ ਨੇ ਭੈਣ ਨੂੰ ਕਿਹਾ ਕਿ ਉਹ ਬਾਹਰੋਂ ਫੁੱਲ ਪੱਤੀਆਂ ਲਿਆਵੇ ਤੇ ਉਹ ਇਸ ਦੇ ਦੁਆਲੇ ਨੂੰ ਸਜਾਏਗਾ। ਇੰਝ ਹੀ ਕੀਤਾ ਗਿਆ। ਮਲਵਿੰਦਰ ਸਿੰਘ ਵੜੈਚਅਨੁਸਾਰ ਇਹ ਮਿੱਟੀ ਸਾਰੀਉਮਰ ਉਸ ਦੀਪ੍ਰੇਰਣਾਸ੍ਰੋਤਬਣੀਰਹੀ ਤੇ ਬਾਰਾਂ ਵਰਿ•ਆਂ ਦੇ ਭਗਤ ਸਿੰਘ ਨੇ ਜ਼ਿੰਦਗੀ ਦੇ ਰਹਿੰਦੇ ਬਾਰਾਂ ਸਾਲਦੇਸ਼ਦੀਆਜ਼ਾਦੀ ਦੇ ਲੇਖੇ ਲਾ ਦਿੱਤੇ।
ਭਗਤ ਸਿੰਘ ਦਾਸਾਰਾਪਰਿਵਾਰਇਨਕਲਾਬੀ ਗਤੀਵਿਧੀਆਂ ਵਿੱਚ ਰੁਝਾ ਹੋਇਆ ਸੀ। ਉਹ ਘਰਵਿਚ ਮੌਜੂਦ ਰਾਜਨੀਤਕਰਸਾਲਿਆਂ ਅਤੇ ਪਰਚਿਆਂ ਨੂੰ ਬੜੇ ਧਿਆਨਨਾਲਪੜ•ਦਾ ਸੀ। ਉਹ ਚਾਚੀ ਨੂੰ ਅਕਸਰ ਕਿਹਾ ਕਰਦਾ ਸੀ ਕਿ ਉਹ ਵੱਡਾ ਹੋ ਗਿਆ ਤਾਂ ਬੰਦੂਕ ਲੈ ਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਵੇਗਾ ਅਤੇ ਦੇਸ਼ ਨੂੰ ਆਜ਼ਾਦਕਰਵਾਲਵੇਗਾ ਤੇ ਇਸ ਤਰ•ਾਂ ਚਾਚਾ ਜੀ (ਸ. ਅਜੀਤ ਸਿੰਘ) ਵਾਪਸਘਰ ਆ ਜਾਣਗੇ।
ਉਹ ਉਸ ਸਮੇਂ ਚੱਲੀ ਗੁਰਦੁਆਰਾਸੁਧਾਰਲਹਿਰ ਵਿੱਚ ਵੀਭਾਗ ਲੈਂਦਾਰਿਹਾ। 20 ਫਰਵਰੀ 1921 ਨੂੰ ਸਵੇਰੇ ਨਿਹੱਥੇ ਸਿੱਖ ਸ਼ਰਧਾਲੂ ਜਦਨਨਕਾਣਾਸਾਹਿਬ ਗੁਰਦੁਆਰਾਸਾਹਿਬਦਾਖਲ ਹੋਏ ਤਾਂ ਮਹੰਤਾਂ ਵੱਲੋਂ ਲਿਆਂਦੇ ਹੋਏ ਭਾੜੇ ਦੇ ਗੁੰਡਿਆਂ, ਝਟਕਈਆਂ ਤੇ ਬੁਚੜਾ ਨੇ ਸੌ ਤੋਂ ਵੀਵਧੇਰੇ ਸ਼ਰਧਾਲੂਆਂ ਨੂੰ ਮੌਤ ਦੇ ਘਾਟਉਤਾਰ ਦਿੱਤਾ ਅਤੇ ਉਨ•ਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰਕੇ ਢੇਰਲਾ ਕੇ ਮਿੱਟੀ ਦੇ ਤੇਲਨਾਲਸਾੜ ਦਿੱਤਾ ਤਾਂ ਸਮੁੱਚੀ ਸਿੱਖ ਕੌਮ ਵਿੱਚ ਇਸ ਨਾਲ ਗੁੱਸੇ ਦੀਲਹਿਰ ਉ¤ਠ ਖੜੀ ਹੋਈ। ਭਗਤ ਸਿੰਘ ਨੇ ਇਹ ਜਗ•ਾ ਜਾ ਕੇ ਵੇਖੀ ਤੇ 5 ਮਾਰਚ ਨੂੰ ਹੋਈ ਕਾਨਫਰੰਸ ਵਿੱਚ ਹਿੱਸਾ ਲਿਆ। ਸਾਕਾ ਨਨਕਾਣਾਸਾਹਿਬ ਦੇ ਪ੍ਰਭਾਵਕਰਕੇ ਉਸ ਨੇ ਆਪਣੀਭੈਣਅਮਰ ਕੌਰ ਨਾਲ ਗੁਰੂ ਗ੍ਰੰਥ ਸਾਹਿਬਦੀਭਾਸ਼ਾ ਪੰਜਾਬੀ ਗੁਰਮੁੱਖੀ ਸਿੱਖੀ। ਉਸ ਨੇ ਜੈਤੋ ਦੇ ਮੋਰਚੇ ਸਮੇਂ ਜੈਤੋ ਨੂੰ ਜਾ ਰਹੇ ਸਤਿਆਗ੍ਰਹਿ ਨੂੰ ਲੰਗਰ ਛਕਾਇਆ ਸੀ, ਜਿਸ ਕਰਕੇ ਉਸ ਦੇ ਪਹਿਲੀਵਾਰ ਵਾਰੰਟ ਨਿਕਲੇ ਸਨ।
ਭਗਤ ਸਿੰਘ 1921 ਵਿੱਚ ਨੈਸ਼ਨਲਕਾਲਜ ਲਾਹੌਰ ਵਿੱਚ ਦਾਖਲ ਹੋਏ। ਨੈਸ਼ਨਲਸਕੂਲ ਤੇ ਕਾਲਜ ਲਾਹੌਰ ਤੋਂ ਇਲਾਵਾ ਕਲਕੱਤਾ, ਅਲੀਗੜ•, ਦਿੱਲੀ, ਪਟਨਾਆਦਿਵਿਖੇ ਖੋਲ•ੇ ਗਏ ਸਨ।ਇਹਨਾ-ਮਿਲਵਰਤਣਲਹਿਰਦੀਦੇਣਸਨ।ਇਨ•ਾਂ ਵਿੱਚ ਸਰਕਾਰੀ ਸਿੱਖਿਆ ਸੰਸਥਾਵਾਂ ਦਾਬਾਈਕਾਟਕਰਨਵਾਲੇ ਵਿਦਿਆਰਥੀਦਾਖਲਕੀਤੇ ਜਾਂਦੇ ਸਨ।ਭਗਤ ਸਿੰਘ ਦੇ ਨੇੜਲੇ ਸਾਥੀਜਿਵੇਂ ਸੁਖਦੇਵ, ਯਸ਼ਪਾਲਭਗਵਤੀਚਰਨਵੋਹਰਾ, ਜੈ ਦੇਵ ਗੁਪਤਾਆਦਿਸਾਰੇ ਨੈਸ਼ਨਲਕਾਲਜ ਦੇ ਵਿਦਿਆਰਥੀਸਨ।ਇਨ•ਾਂ ਕਾਲਜਾਂ ਦੇ ਅਧਿਆਪਕਦੇਸ਼ਭਗਤੀਦੀਆਂ ਭਾਵਨਾਵਾਂ ਵਾਲੇ ਸਨਜਿਨ•ਾਂ ਨੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਕਰਨਦੀ ਥਾਂ ‘ਤੇ ਦੇਸ਼ਦੀਸੇਵਾਲਈਪ੍ਰੇਰਿਆ।ਇਨ•ਾਂ ਵਿੱਚ ਰਾਸ਼ਟਰੀ ਆਗੂ ਵੀਆਮ ਆਉਂਦੇ ਰਹਿੰਦੇ ਸਨ ਤੇ ਆ ਕੇ ਵਿਦਿਆਰਥੀਆਂ ਨਾਲਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਸਨ।ਕ੍ਰਾਂਤੀਕਾਰੀਆਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰਲਈਕਾਲਜ ਵਿੱਚ ਨੈਸ਼ਨਲਡਰਾਮਾਟਿਕ ਕਲੱਬ ਬਣਾਇਆ। ਕਲੱਬ ਨੇ ਮਹਾਰਾਣਾਪ੍ਰਤਾਪ, ਮਹਾਂਭਾਰਤ, ਸਮਰਾਟ ਚੰਦਰ ਗੁਪਤਮੋਰੀਆ ਦੇ ਯੁੱਗ ਦਾ ਅੰਤ ਆਦਿਨਾਟਕਖੇਡੇ ਜਿਨ•ਾਂ ਵਿੱਚ ਮੁੱਖ-ਪਾਤਰ ਭਗਤ ਸਿੰਘ ਸੀ।
ਲਾਹੌਰ ਦੀਦਵਾਰਕਾਦਾਸਲਾਇਬ੍ਰੇਰੀ ਨੌਜੁਆਨਾਂ ਲਈਇਨਕਲਾਬੀਸਾਹਿਤਦਾ ਭੰਡਾਰ ਸੀ। ਇੱਥੋਂ ਹੀ ਭਗਤ ਸਿੰਘ ਤੇ ਹੋਰਨਾਂ ਨੂੰ ਸਮਾਜਵਾਦੀਸਾਹਿਤਪੜ•ਨਦਾ ਮੌਕਾ ਮਿਲਿਆ।
ਭਗਤ ਸਿੰਘ ਦੀਦਾਦੀ ਨੂੰ ਉਸ ਦਾਵਿਆਹਕਰਨਦਾ ਚਾਅ ਚੜਿ•ਆ ਹੋਇਆ ਸੀ। ਉਸ ਦੀ ਮੰਗਣੀ ਵੀ ਹੋ ਗਈ। ਘਰਵਾਲੇ ਵਿਆਹਦੀਆਂ ਤਿਆਰੀਆਂ ਵਿੱਚ ਲੱਗੇ ਸਨਪਰ ਉਹ ਵਿਆਹਨਹੀਂ ਸੀ ਕਰਵਾਉਣਾ ਚਾਹੁੰਦਾ ਕਿਉਂਕਿ ਉਹ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਸੀ। ਉਹ ਘਰੋਂ ਭੱਜ ਕੇ ਕਾਨਪੁਰਚਲਾ ਗਿਆ। ਉ¤ਥੇ ਉਹ ਹਿੰਦੁਸਤਾਨ ਰਿਪਬਲਿਕਨਐਸੋਸੀਏਸ਼ਨਕ੍ਰਾਂਤੀਕਾਰੀਆਂ ਯੋਗੇਸ਼ ਚੈਟਰਜੀ, ਚੰਦਰ ਸ਼ੇਖਰਆਜ਼ਾਦਆਦਿ ਦੇ ਸੰਪਰਕ ਵਿੱਚ ਆਇਆ। ਉ¤ਥੇ ਹੀ ਉਸ ਨੇ ਪ੍ਰਤਾਪਅਖ਼ਬਾਰ ਵਿੱਚ ਸੰਪਾਦਕੀ ਅਮਲੇ ਵਿੱਚ ਬਲਵੰਤ ਨਾਂ ਦੇ ਤੌਰ ‘ਤੇ ਕੰਮ ਕੀਤਾ।
ਮਾਰਚ 1926 ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਨੌਜੁਆਨ ਭਾਰਤਸਭਾਬਣਾਈ, ਜਿਸ ਦੇ ਸਕੱਤਰ ਉਹ ਖ਼ੁਦਆਪਸਨ। ਜਿਸ ਦਾਉਦੇਸ਼ਭਾਰਤ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ, ਉਨ•ਾਂ ਆਰਥਿਕ ਤੇ ਸਮਾਜਿਕਲਹਿਰਾਂ ਨਾਲ ਸਾਂਝ ਪਾਉਣੀਅਤੇ ਸਹਿਯੋਗ ਦੇਣਾ, ਜਿਹੜੇ ਫਿਰਕਾਪ੍ਰਸਤੀਦੀਆਂ ਭਾਵਨਾਵਾਂ ਤੋਂ ਮੁਕਤਹੋਣਗੇ। ਸਭਾਦੀਆਂ ਸ਼ਾਖਾਵਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੁਝ ਦਿਨਾਂ ਵਿੱਚ ਹੀ ਖੋਲ• ਦਿੱਤੀਆਂ ਗਈਆਂ। ਪਰ 23 ਜੂਨ 1929 ਨੂੰ ਸਰਕਾਰ ਨੇ ਭਾਰਤ ਨੌਜੁਆਨ ਸਭਾ, ਕਿਰਤੀਕਿਸਾਨਸਭਾ, ਕਾਂਗਰਸਵਾਰ ਕੌਂਸਿਲ ਆਦਿਉਪਰ ਪਾਬੰਦੀ ਲਾ ਦਿੱਤੀ। ਪਰਉਨ•ਾਂ ਨਵਾਂ ਸੰਗਠਨ ਹਿੰਦ ਨੌਜੁਆਨ ਸਭਾਉਸਾਰਲਿਆ ਜਿਸ ਦੇ ਪ੍ਰਧਾਨਬਾਬੂ ਸਿੰਘ ਨੂੰ ਬਣਾਇਆ ਗਿਆ। ਇਸ ਸਭਾਦੀਡਿਊਟੀਵੀਭਾਰਤ ਨੂੰ ਆਜ਼ਾਦਕਰਵਾਉਣਾ ਸੀ। ਸਰਕਾਰ ਨੇ ਇਨ•ਾਂ ਸਾਰਿਆਂ ਨੂੰ ਫਟਾਫਟਫੜ• ਲਿਆ।ਮੁਕੱਦਮਾ ਚਲਾਇਆਪਰਸਾਰੇ ਬਰੀ ਹੋ ਗਏ।
29 ਮਈ 1927 ਨੂੰ ਸ਼ਾਮੀਭਗਤ ਸਿੰਘ ਨੂੰ ਲਾਹੌਰ ਰੇਲਵੇ ਸਟੇਸ਼ਨ ਤੋਂ ਬਾਹਰਨਿਕਲਦਿਆਂ ਗ੍ਰਿਫਤਾਰਕਰਲਿਆਪਰ ਉਸ ਦੇ ਪਿਤਾ ਨੇ ਹਾਈ ਕੋਰਟਦਾਦਰਵਾਜਾਖੜਕਾਇਆ ਤੇ ਉਸ ਦੀ ਜ਼ਮਾਨਤ 4 ਜੁਲਾਈ 1927 ਨੂੰ ਹੋਈ।
ਭਾਰਤ ਨੂੰ ਕੁਝ ਰਿਆਇਤਾਂ ਦੇਣਲਈਸਾਈਮਨਕਮਿਸ਼ਨ ਆਇਆ ਪਰ ਉਸ ਵਿੱਚ ਭਾਰਤਦਾ ਕੋਈ ਨੁਮਾਇੰਦਾ ਨਹੀਂ ਸੀ। ਉਸ ਦਾਸਭਪਾਸਿਉਂ ਵਿਰੋਧ ਹੋ ਰਿਹਾ ਸੀ। 30 ਅਕਤੂਬਰ 1928 ਨੂੰ ਲਾਹੌਰ ਫੇਰੀਸਮੇਂ ਲਾਲਾਲਾਜਪਤਦੀਅਗਵਾਈ ਵਿੱਚ ਨੌਜੁਆਨ ਭਾਰਤਸਭਾ ਵੱਲੋਂ ਇਸ ਵਿਰੁਧ ਜ਼ਬਰਦਸਤ ਮੁਜ਼ਾਹਰਾਕੀਤਾ ਗਿਆ। ਪੁਲਿਸਕਪਤਾਨਸਕਾਟ ਤੇ ਉਪਪੁਲਿਸਕਪਤਾਨਸਾਂਡਰਸ ਨੇ ਭੀੜ ਵਿੱਚੋਂ ਰਾਹਬਨਾਉਣਲਈਲਾਠੀਚਾਰਜਕੀਤਾ ਜਿਸ ਦੇ ਨਾਲਲਾਲਾਲਾਜਪਤਰਾਇ ਨੂੰ ਵੀ ਸੱਟਾਂ ਲੱਗੀਆਂ ਤੇ ਉਨ•ਾਂ ਦੀ 17 ਨਵੰਬਰ ਨੂੰ ਮੌਤ ਹੋ ਗਈ।
ਇਸ ਦਾਬਦਲਾਲੈਣਲਈ 17 ਦਸੰਬਰ ਨੂੰ ਸ਼ਾਮੀਚਾਰਵਜ•ੇ ਦਫਤਰੋਂ ਨਿਕਲਦੇ ਸਕਾਟ ਨੂੰ ਮਾਰਨਦਾਫੈਸਲਾ ਹੋਇਆ। ਪਰ ਉਸ ਦਿਨਸਕਾਟ ਦੌਰੇ ‘ਤੇ ਹੋਣਕਰਕੇ ਉਪਕਪਤਾਨਸਾਂਡਰਸ ਮੋੇਟਰਸਾਈਕਲ‘ਤੇ ਬਾਹਰਨਿਕਲਦਾਵੇਖਭਗਤ ਸਿੰਘ ਨੇ ਆਜ਼ਾਦ ਨੂੰ ਕਿਹਾ ਕਿ ਸਕਾਟਨਹੀਂ ਲੱਗਦਾ ਪਰਐਨੇ ਨੂੰ ਰਾਜਗੁਰੂ ਨੇ ਸਾਂਡਰਸ‘ਤੇ ਗੋਲੀਚਲਾ ਦਿੱਤੀ ਤੇ ਫਿਰਭਗਤ ਸਿੰਘ ਨੇ ਵੀ ਉਸ ‘ਤੇ ਗੋਲੀਆਂ ਦਾਗ਼ ਦਿੱਤੀਆਂ, ਜਿਸ ਨਾਲ ਉਹ ਮੌਕੇ ‘ਤੇ ਹੀ ਮਾਰਿਆ ਗਿਆ। ਸਾਂਡਰਸ ਦੇ ਅਰਦਲੀ ਹੌਲਦਾਰ ਚੰਨਣ ਸਿੰਘ ਗਾਲਾਂ ਕੱਢਦਾ ਉਨ•ਾਂ ਦੇ ਪਿੱਛੇ ਭੱਜਾ। ਆਜ਼ਾਦ ਦੇ ਰੋਕਣ‘ਤੇ ਵੀ ਉਹ ਭਗਤ ਸਿੰਘ ਦਾ ਪਿੱਛਾ ਕਰਦਾਰਿਹਾ।ਜਦ ਉਹ ਭਗਤ ਸਿੰਘ ਦੇ ਬਿਲਕੁਲਨੇੜੇ ਪੁਜ ਗਿਆ ਤਾਂ ਆਜ਼ਾਦ ਨੇ ਗੋਲੀਚਲਾ ਕੇ ਉਸ ਨੂੰ ਢਹਿਢੇਰੀਕਰ ਦਿੱਤਾ।
ਉਹ ਤਿੰਨੋ ਜਣੇ ਬੱਚ ਕੇ 20 ਨਵੰਬਰ 1928 ਨੂੰ ਕਲਕੱਤਾ ਪਹੁੰਚ ਗਏ। ਪਾਰਟੀ ਵੱਲੋਂ ਬੰਬ ਬਣਾਉਣਦਾਫੈਸਲਾਕੀਤਾ ਗਿਆ ਤੇ ਇਸ ਮੰਤਵ ਲਈਆਗਰਾਚੁਣਿਆ ਗਿਆ। ਇਸ ਤਰ•ਾਂ ਆਗਰਾਪਾਰਟੀਦਾ ਮੁੱਖ ਦਫ਼ਤਰਬਣਗਿਆ। ਬੰਬ ਬਨਾਉਣਦਾ ਕੰਮ 14 ਫਰਵਰੀ 1928 ਨੂੰ ਹਿੰਗ ਕੀ ਮੰਡੀ ਵਾਲੇ ਮਕਾਨ ਵਿੱਚ ਸ਼ੁਰੂ ਕੀਤਾ ਗਿਆ। 5 ਬੰਬ ਤਿਆਰਕੀਤੇ ਗਏ। ਉਹ 21 ਮਾਰਚ 1929 ਨੂੰ ਸਹਾਰਨਪੁਰਨਵੇਂ ਅੱਡੇ ‘ਤੇ ਆ ਗਏ।
ਉਨ•ਾਂ ਦਿਨਾਂ ਵਿੱਚ ਮੰਦਵਾੜੇ ਕਰਕੇ ਮਿਲਮਾਲਕਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਕਟੌਤੀ ਕਰੀ ਜਾ ਰਹੇ ਸਨ ਤੇ ਵਿਰੋਧ ਵਿੱਚ ਮਜ਼ਦੂਰਹੜਤਾਲਕਰਨਲਈਮਜ਼ਬੂਰਸਨ ।ਅਜਿਹੀਆਂ ਸਰਗਰਮੀਆਂ ਨੂੰ ਠੱਲ ਪਾਉਣਲਈਸਰਕਾਰ ਇੰਡਸਟਰੀਅਲ ਡਿਸਪਿਊਟਐਕਟਲਾਗੂ ਕਰਨ ਜਾ ਰਹੀਸੀ।ਆਮਜਨਤਾਵੀ ਦੁੱਖੀ ਸੀ ਤੇ ਜਲੂਸਜਲਸੇ ਕੱਢ ਰਹੀ ਸੀ। ਅਜਿਹੀਆਂ ਸਰਗਰਮੀਆਂ ਨੂੰ ਠੱਲ ਪਾਉਣਲਈ‘ਪਬਲਿਕਸੇਫਟੀਐਕਟ’ਤਿਆਰਕੀਤਾ ਜਾ ਰਿਹਾ ਸੀ। ਭਗਤ ਸਿੰਘ ਦੇ ਸੁਝਾਅ ‘ਤੇ ਕੇਂਦਰੀਕਮੇਟੀ ਨੇ ਫੈਸਲਾਕੀਤਾ ਕਿ ਬੰਬ ਨੂੰ ਅਸੈਂਬਲੀ ਅੰਦਰ ਖਾਲੀ ਥਾਂ ‘ਤੇ ਉਸ ਵੇਲੇ ਸੁਟਿਆਜਾਵੇ ਜਿਸ ਸਮੇਂ ਜਦੋਂ ਦੋਵੇਂ ਬਿਲਾਂ ‘ਤੇ ਵੋਟਿੰਗ ਹੋ ਰਹੀਹੋਵੇ ਤੇ ਨਤੀਜੇ ਦਾਐਲਾਨਹੋਣਾਹੋਵੇ। ਇਸ ਦਾਮਕਸਦ ਇਹ ਸੀ ਕਿ ਉਨ•ਾਂ ਦੀ ਇਸ ਕਾਰਵਾਈਨਾਲਸਾਰੇ ਦੇਸ਼ਦੀਆਂ ਅਖ਼ਬਾਰਾਂ ਵਿੱਚ ਉਨ•ਾਂ ਦੀਵਿਚਾਰਧਾਰਾਦਾਪ੍ਰਚਾਰਹੋਵੇਗਾ। ਕਿਸੇ ਨੂੰ ਮਾਰਨਾਉਨ•ਾਂ ਦਾਮਕਸਦਨਹੀਂ ਸੀ। ਭਗਤ ਸਿੰਘ ਖ਼ੁਦ ਬੰਬ ਇਸ ਲਈਸੁਟਣਾ ਚਾਹੁੰਦਾ ਸੀ ਕਿਉਂਕਿ ਉਹ ਸਮਝਦਾ ਸੀ ਕਿ ਕਿਸੇ ਹੋਰਸਾਥੀ ਦੇ ਮੁਕਾਬਲੇ ‘ਤੇ ਉਹ ਆਪਣੇ ਵਿਚਾਰਅਦਾਲਤ ਵਿੱਚ ਖੁਦਪ੍ਰਭਾਵਸ਼ਾਲੀ ਢੰਗ ਨਾਲਪੇਸ਼ਕਰ ਸਕੇਗਾ। ਉਸ ਨੂੰ ਪਤਾ ਸੀ ਕਿ ਇਸ ਵਿੱਚ ਫਾਂਸੀਹੋਣੀ ਹੈ। ਬਾਕੀਸਾਥੀਵੀਨਹੀਂ ਸਨ ਚਾਹੁੰਦੇ ਪਰ ਕੇਂਦਰੀਕਮੇਟੀ ਵੱਲੋਂ ਪੱਕੇ ਤੌਰ ‘ਤੇ ਤਹਿ ਹੋਇਆ ਕਿ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਅਸੈਂਬਲੀ ਵਿੱਚ ਬੰਬ ਸੁੱਟਣ ਜਾਣਗੇ। ਸ਼ਿਵਵਰਮਾਅਤੇ ਜੈ ਦੇਵ ਨੂੰ ਛੱਡ ਕੇ ਬਾਕੀਸਾਰੇ ਸਾਥੀ ਦਿੱਲੀ ਛੱਡ ਜਾਣਗੇ।
ਇੰਝ ਹੀ ਹੋਇਆ 8 ਅਪ੍ਰੈਲ 1929 ਨੂੰ ਭਗਤ ਸਿੰਘ ਤੇ ਜੈ ਦੇਵਅਸੈਂਬਲੀਹਾਲ ਅੰਦਰ ਦਾਖਲ ਹੋਏ। ਗ੍ਰਿਫਤਾਰੀਸਮੇਂ ਦੋਵੇਂ ਪੂਰੇ ਜੋਸ਼ਨਾਲਨਾਅਰੇ ਮਾਰਦੇ ਰਹੇ।‘ਸਾਮਰਾਜਵਾਦ-ਮੁਰਦਾਬਾਦ, ਇਨਕਲਾਬ ਜਿੰਦਾਬਾਦ’ ਤੇ ਨਾਲੇ ਨਾਲਲਿਆਂਦੇ ਹੋਏ ਪੋਸਟਰਾਂ ਦੀਵਰਖਾਕਰਦੇ ਰਹੇ।ਜਿਨ•ਾਂ ਦਾਸਿਰਲੇਖ ਸੀ, ਇਨਕਲਾਬ-ਜਿੰਦਾਬਾਦ।ਇਹ ਨਾਅਰੇ ਨਾਕੇਵਲਆਜ਼ਾਦੀ ਸਗੋਂ ਹਰ ਸੰਘਰਸ਼ ਸਮੇਂ ਵਰਤਿਆਜਾਣ ਲੱਗਾ।
ਇਸ ਨਾਲਨਵਾਂ ਦੌਰ ਸ਼ੁਰੂ ਹੋਇਆ। ਪਾਰਟੀਹੁਣਅਖ਼ਬਾਰੀਸੁਰਖੀਆਂ ਵਿੱਚ ਆਉਣ ਲੱਗੀ। ਅਦਾਲਤ ਵਿੱਚ ਆਪਣੇ ਪੱਖ ਨੂੰ ਭਗਤ ਸਿੰਘ ਨੇ ਖ਼ੁਦਪੇਸ਼ਕੀਤਾ। ਦੱਤ ਵੱਲੋਂ ਆਸਫ਼ਅਲੀਵਕੀਲਵਜੋਂ ਕੇਸ ਲੜਦਾਰਿਹਾ।
7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀਲਾਉਣਬਾਰੇ ਫੁਰਮਾਨਜਾਰੀਕੀਤਾ ਗਿਆ ਤੇ 27 ਅਕਤੂਬਰ 1930 ਨੂੰ ਫਾਂਸੀਲਾਉਣਦਾਆਦੇਸ਼ ਦਿੱਤਾ ਗਿਆ।ਇਸ ਦਾਬੜਾ ਜ਼ਬਰਦਸਤਵਿਰੋਧ ਹੋਇਆ। ਭਗਤ ਸਿੰਘ ਅਪੀਲਕਮੇਟੀਆਂ ਬਣਾਈਆਂ ਗਈਆਂ ਪਰਸਰਕਾਰ ਟੱਸ ਤੋਂ ਮੱਸ ਨਾ ਹੋਈ। ਉਨ•ਾਂ ਤਿੰਨਾਂ ਇਨਕਲਾਬੀਆਂ ਨੂੰ 24 ਮਾਰਚ 1931 ਦੀਸਵੇਰਦੀ ਥਾਂ ‘ਤੇ ਇੱਕ ਦਿਨਪਹਿਲਾ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਵਿੱਚ ਉਨ•ਾਂ ਦੀ ਕਿੰਨੀ ਦਹਿਸ਼ਤ ਸੀ।
ਸ਼ਹੀਦਭਗਤ ਸਿੰਘ ਦੀਆਂ ਲਿਖਤਾਂ ਤੋਂ ਉਨ•ਾਂ ਦੀਵਿਦਵਤਾਦਾਪਤਾ ਲੱਗਦਾ ਹੈ। ਭਾਰਤ ਨੂੰ ਆਜ਼ਾਦ ਹੋਇਆ 73 ਸਾਲ ਹੋ ਗਏ ਹਨਪਰ ਉਹੋ ਜਿਹਾ ਨਿਜ਼ਾਮ ਜਿਹੋ ਜਿਹਾ ਸਰਦਾਰਭਗਤ ਸਿੰਘ ਚਾਹੁੰਦੇ ਸਨ, ਨਹੀਂ ਉਸਰਿਆ। ਅੱਜ ਵੀਲੋਕਮਨਾਂ ਖ਼ਾਸਕਰਕੇ ਨੌਜੁਆਨਾਂ ਅੰਦਰ ਭਗਤ ਸਿੰਘ ਜਿੰਦਾ ਹੈ। ਲੋੜ ਹੈ ਉਸ ਦੀਵਿਚਾਰਧਾਰਾਦਾਪ੍ਰਚਾਰਕਰਕੇ ਆਮਆਦਮੀਦੀ ਸੋਚ ਦਾ ਹਿੱਸਾ ਬਣਾਇਆਜਾਵੇ ਤਾਂ ਜੋ ਹਰਸ਼ਹਿਰੀਆਜ਼ਾਦੀਦਾ ਆਨੰਦ ਮਾਣ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *