ਓਸਲੋ (ਰੁਪਿੰਦਰ ਢਿੱਲੋਂ ਮੋਗਾ) ਚਾਹੇ ਕਰੋਨਾ ਕਾਲ ਚ ਦੁਨੀਆ ਦੀ ਰਫਤਾਰ ਮੱਠੀ ਪੈ ਗਈ ਹੈ।ਪਰ ਮੁਲਕ ਆਪਣੇ ਦੇਸ਼ ਦਾ ਸਿਸਟਮ ਚਲਾਉਣ ਚ ਵਚਨਵੱਧ ਹੈ। ਕਨੇਡਾ ਵਿੱਚ ਇਸ ਕਰੋਨਾ ਕਾਲ ਚ ਵੀ ਵਿਧਾਨ ਸਭਾ ਚੋਣਾ ਲਈ ਮੈਦਾਨ ਪੂਰੀ ਤਰਾਂ ਨਾਲ ਭਖ ਗਿਆ ਹੈ।ਬੀ ਸੀ ਦੇ ਏਰੀਆ ਵਿੱਚ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ 19 ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿੱਚ ਹਨ।ਵਿਦੇਸ਼ੀ ਤੇ ਹਰ ਆਮ ਵਰਗ ਦੇ ਹਿੱਤਾਂ ਦੀ ਗੱਲ ਕਰਦੀ ਐਨ ਡੀ ਪੀ ਨੇ ਇਸ ਵਾਰ ਆਪਣੇ ਉਮੀਦਵਾਰ ਵਜੋਂ ਜਿਲਾ ਫਿਰੋਜ਼ਪੁਰ ਦੀ ਜੀਰਾ ਇਲਾਕੇ ਦੇ ਪਿੰਡ ਜੌੜਾ ਤੋਂ ਕਿੱਤੇ ਵਲੋਂ ਨਰਸ ਦੀ ਸੇਵਾ ਨਿਭਾਉਣ ਵਾਲੀ ਬੀਬੀ ਹਰਵਿੰਦਰ ਸੰਧੂ ਜੋ ਕਿ ਯੌਰਪ ਦੇ ਮੁਲਕ ਫਰਾਂਸ ਚ ਵਸਦੇ ਲੇਖਕ ਤੇ ਜਾਣੀ ਪਹਿਚਾਣੀ ਸ਼ਖਸ਼ੀਅਤ ਸੁਖਵੀਰ ਸਿੰਘ ਸੰਧੂ ਹੋਣਾ ਦੀ ਭਤੀਜ ਨੂੰਹ ਪਾਰਟੀ ਦੀ ਉਮੀਦਵਾਰ ਹੈ।ਜਿਸ ਦਾ ਇਲਾਕੇ ਚ ਪਾਰਟੀ ਦੇ ਕੀਤੇ ਚੰਗੇ ਕੰਮਾਂਕਾਰਾਂ ਕਾਰਨ ਹਰਮਨ ਪਿਆਰਾ ਨਾਮ ਹੈ।ਅਸੀ ਯੌਰਪ ਚ ਵਸਦੇ ਭਾਰਤੀ ਪੰਜਾਬੀ ਭਾਈਚਾਰੇ ਦੇ ਲੋਕ ਦੁਆਵਾਂ ਅਤੇ ਸ਼ੁਭਕਾਮਨਾਵਾਂ ਕਰਦੇ ਹਾਂ।
