ਯੋਧਿਆਂ ਦੀ ਖਾਣ ਨੂਂਅਦਾਲਤ ਵਿੱਚ ਕਿਹਾ ਗਿਆ ਅੱਤਵਾਦੀ ਜਥੇਬੰਦੀ
ਈਪਰ, ਬੈਲਜੀਅਮ ( ਪ੍ਰਗਟਸਿੰਘਜੋਧਪੁਰੀ ) ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਂਚਲਾਈ ਦਮਦਮੀ ਟਕਸਾਲ ਦੀ ਸਿੱਖ ਪੰਥ ਵਿੱਚ ਬਹੁਤ ਹੀ ਅਹਿਮੀਅਤ ਹੈ ਬੇਸੱਕ ਇਹ ਸੰਸਥਾਂ ਦੇ ਸੰਚਾਲਕ ਕੲ ਿਵਾਰ ਬਾਬੇਕਿਆਂ ਨੂੰ ਝਕਾਨੀ ਦੇ ਬਾਬਰਕਿਆਂ ਨਾਲ ਵੀ ਰਲੇ ਹਨ।ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ‘ਤੋਂ ਲੈ ਕੇ ਵੀਹਵੀ ਂਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਜਿੱਥੇ ਧਰਮ ਪ੍ਰਚਾਰ ਅਤੇ ਅਮ੍ਰਿਤ ਸੰਚਾਰ ਦੇ ਖੇਤਰ ਵਿੱਚ ਵੱਡਮੁੱਲੀ ਸੇਵਾ ਨਿਭਾਈ ਉੱਥੇ ਕੌਂਮ ਤੇ ਬਣੀ ਭੀੜ ਸਮੇਂ ਦੁਸਮਣ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ੳੱਜ ਸਿੱਖਾਂ ਦੇ ਦੁਸਮਣ ਵੱਲੋਂ ਸਿੱਖਾਂ ਦੀ ਹਰ ਸੰਸਥਾਂ ਅਤੇ ਗੁਰਦਵਾਰਿਆਂ ਵਿੱਚ ਦਖਲ ਦਿੱਤਾ ਜਾ ਰਿਹਾ ਹੈ ਤੇ ਹਰ ਜਗ੍ਹਾ ਅਪਣਾ ਗਲਬਾ ਜਮਾਉਣ ਦੀਆਂ ਕੋਸਿਸ਼ਾਂ ਕਰ ਰਿਹਾ ਹੈ। ਦਹਾਕਿਆਂ ‘ਤੋਂ ਸੂਖਮ ਤਰੀਕੇ ਨਾਲ ਕੰਮ ਕਰ ਰਹੇ ਦੁਸਮਣ ਦੇ ਮਨਸੂਬਿਆਂ ਨੂੰ ਬੂਰ ਵੀ ਪੈ ਿਰਹਾ ਹੈ ਕਿਉਕਿ ਕੁੱਝ ਅਪਣੇ ਹੀ ਜਾਣੇ-ਅਣਜਾਣੇ ਵਿੱਚ ਉਸਦੇ ਕੁਹਾੜੇ ਦਾ ਦਸਤਾ ਬਣ ਚੁੱਕੇ ਹਨ।ਇਸੇ ਕੜੀ ਤਹਿਤ ਪਿਛਲੇ ਸਮੇ ਂਜਰਮਨ ਦੀਆਂ ਅਦਾਲਤ ਚੱਲ ਰਹੇ ਇੱਕ ਕੇ ਸਵਿੱਚ ਯੋਧਿਆਂ ਦੀ ਖਾਣ ਅਖਵਾਉਦੀ ਦਮਦਮੀ ਟਕਸਾਲ ਸੰਪਰਦਾ ਨੂੰ ਅੱਤਵਾਦੀ ਜਥੇਬੰਦੀ ਦਰਸਾਉਣ ਦਾ ਪਰਦਾ ਫ਼ਾਸ ਹਇਆ ਹੈ। ਕੇਟੀਵੀ ਤੇ ਇੱਕ ਇੰਟਰਵਿਓੁ ਸਮੇ ਂਜਰਮਨ ਵਕੀਲ ਵੱਲੋਂ ਭਾਈ ਗੁਰਮੀਤ ਸਿੰਘ ਖਨਿਆਣ ਨਾਲ ਗੱਲਬਾਤ ਕਰਦਿਆਂ ਅਜਿਹਾ ਖੁਲਾਸਾ ਕੀਤਾ ਗਿਆ ਹੈ। ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ ਬੱਬਰ ਖਾਲਸਾ, ਭਾਈ ਸੋਹਣ ਸਿੰਘ ਕੰਗ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਭਾਈ ਗੁਰਮੀਤ ਸਿੰਘ ਖਨਿਆਣ ਸਿੱਖ ਫੈਡਰੇਸ਼ਨ ਜਰਮਨੀ ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਉਪਰੋਕਤ ਘਟਨਾ ਦੀ ਨਿੰਦਾਂ ਕੀਤੀ ਹੈ।