ਪ੍ਰਧਾਨ ਮੰਤਰੀ ਅਲਕਸਾਦਰ ਦੀ ਕਰੂ ਪ੍ਰੈਸ ਨੂੰ ਸਬੌਧਨ ਕਰਦੇ ਹੋਏ
ਲੂਵਨ ਬੈਲਜੀਅਮ 31 ਅਕਤੂਬਰ (ਅਮਰਜੀਤ ਸਿੰਘ ਭੋਗਲ) ਬੀਤੀ ਦੇਰ ਰਾਤ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲਕਸਾਦਰ ਦੀ ਕਰੂੰ ਦੀ ਪ੍ਰਧਾਨਗੀ ਹੇਠ ਬੈਲਜੀਅਮ ਦੇ ਸਾਰੇ ਮੁਖ ਮੰਤਰੀ ਅਤੇ ਸੇਹਤ ਮੰਤਰੀ ਦੁਰਾਨ ਕੌਵਿੰਡ-19 ਵਿਚ ਹੋ ਰਹੇ ਵਾਧੇ ਕਾਰਨ ਇਕ ਹਗਾਮੀ ਇਕੱਤਰਤਾ ਹੋਈ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਬੈਲਜੀਅਮ ਵਿਚ 13 ਦਸੰਬਰ 2020 ਤੱਕ ਪੂਰਨ ਤੋਰ ਤੇ ਤਾਲਾਬੰਦੀ ਕੀਤੀ ਜਾ ਰਹੀ ਹੈ ਇਹ ਫੈਸਲਾ ਐਤਵਾਰ ਨੂੰ ਅੱਧੀ ਰਾਤ ਤੋ ਲਾਗੂ ਹੋ ਜਾਵੇਗਾ ਜਿਸ ਵਿਚ ਗੈਰ-ਜਰੂਰੀ ਸਟੋਰ ਬੰਦ ਕਰ ਦਿਤੇ ਹਨ ਜਿਨਾ ਵਿਚ ਖਾਸਕਰਕੇ ਕੱਪੜੇ ਦੀਆ ਦੁਕਾਨ, ਜੁਤੀਆ ਮਸਾਜ ਬਿਉਟੀ ਪਾਰਲਰ ਹੈਅਰ ਡ੍ਰੈਸਰ,ਸਵਿੰਮਿੰਗ ਪੂਲ, ਖੇਡਾ ਅਤੇ ਨਾਨ ਮੈਡੀਕਲ ਸੰਪਰਕ ਵਿਚ ਆਉਣ ਵਾਲੇ ਸਾਰੇ ਕਾਰੋਬਾਰ ਬੰਦ ਕਰ ਦਿਤੇ ਗਏ ਹਨ ਕੇਟਰਿੰਗ ਉਦਯੋਗ ਪਹਿਲਾ ਹੀ ਬੰਦ ਸੀ ਉਹ ਬੰਦ ਹੀ ਰਹੇਗਾ ਪਰ ਫੂਡ ਸਟੋਰ ਅਤੇ ਡਿਪਾਰਟਮੈਂਟ ਸਟੋਰ ਖੁਲੇ ਰਹਿਣਗੇ ਵਿਦਿਆਰਥੀਆ ਲਈ ਪੱਤਝੜ ਦੀਆ ਛੁਟੀਆ ਦਾ ਸਮਾ ਵਧਾ ਕੇ 15 ਨਵੰਬਰ ਤੱਕ ਦਾ ਕਰ ਦਿਤਾ ਗਿਆ ਹੈ ਮੋਟਰ ਗੱਡੀਆ ਅਤੇ ਸਾਇਕਲ ਦੀ ਮੁਰੰਮਤ ਦਾ ਕਾਰੋਬਾਰ ਚੱਲਦਾ ਰਹੇਗਾ 15 ਲੋਕਾ ਤੋ ਵੱਧ ਕੋਈ ਵੀ ਸੰਸਕਾਰ ਵਿਚ ਸ਼ਾਮਲ ਨਹੀ ਹੋ ਸਕੇਗਾ ਅਤੇ ਨਾ ਹੀ ਕੌਈ ਇਕੱਠ ਕੀਤਾ ਜਾ ਸਕਦਾ ਹੈ ਵਿਆਹ ਦੀਆ ਰਸਮਾ ਲਈ ਲਾੜਾ-ਲਾੜੀ ਗਵਾਹ ਅਤੇ ਸਿਵਲ ਰਜਿਸਟਰਾਰ ਦੀ ਹੀ ਹਾਜਰੀ ਕਾਫੀ ਹੋਵੇਗੀ ਇਸੇ ਦੁਰਾਨ ਬਲੋਨੀਆ ਸਟੇਟ ਅਤੇ ਬਰੱਸਲਜ ਵਿਖੇ ਰਾਤ ਦਾ ਕਰਫਿਊ ਰਾਤ ਦੇ ਦੱਸ ਵਜੇ ਤੋ 5 ਵਜੇ ਸਵੇਰੇ ਤੱਕ ਅਤੇ ਫਲਾਦਰਨ ਸਟੇਟ ਵਿਚ 12 ਤੋ 5 ਵਜੇ ਸਵੇਰੇ ਤੱਕ ਲਾਗੂ ਰਹੇਗਾ ਮ੍ਹੂਹ ਤੇ ਮਾਸਕ ਨਾ ਪਾਉਣ ਵਾਲੇ ਜਾ ਕਨੂੰਨ ਦੀ ਉਲੰਘਲਾ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ ਜੈਕਰ ਬੈਲਜੀਅਮ ਦੇ ਅੱਜ ਦੇ ਲਾਗ ਦੇ ਕੇਸਾ ਤੇ ਨਜਰ ਮਾਰੀ ਜਾਵੇ ਤਾ 12 ਮੀਲੀਅਨ ਦੇ ਇਸ ਦੇਸ਼ ਵਿਚ ਅੱਜ 20,056 ਲਾਗ ਦੇ ਕੇਸ ਆਏ ਹਨ ਜਿਨਾ ਨਾਲ ਕੁਲ ਗਿਣਤੀ 412,314 ਹੋ ਗਈ ਹੈ ਅਤੇ ਅੱਜ ਕੌਰੋਨਾ ਕਾਰਨ 144 ਲੋਕ ਮੌਤ ਦੇ ਮੂਹ ਵਿਚ ਚਲੇ ਗਏ ਹਨ ਅਤੇ ਜੈਕਰ ਕੁਲ ਮੋਤਾ ਦੇਖੀਆ ਤਾ ਬੈਲਜੀਅਮ ਵਿਚ 11,452 ਹੋ ਚੁਕੀਆ ਹਨ ਇਸੇ ਦੁਰਾਨ ਬੈਲਜੀਅਮ ਦੇ ਸਾਰੇ ਗੁਰੂਘਰਾ ਵਲੋ ਸੂਚਨਾ ਦਿਤੀ ਗਈ ਹੈ ਕਿ ਕੌਈ ਵੀ ਗੁਰੂਘਰ ਇਕ ਮਹੀਨੇ ਲਈ ਨਹੀ ਦਿਵਾਨ ਲਾਵੇਗਾ ਅਤੇ ਨਾ ਹੀ ਲ਼ੰਗਰ ਚੱਲੇਗਾ ਪਰ ਸੰਗਤਾ ਮੱਥਾ ਟੇਕਣ ਆ ਸਕਦੀਆ ਹਨ