ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 2 ਵਾਰ ਓਲੰਪਿਕ ਖੇਡਣ ਵਾਲੇ ਉੱਘੇ ਸਾਬਕਾ ਕਨੇਡੀਅਨ ਹਾਕੀ ਖਿਡਾਰੀ ਰਵਿੰਦਰ ਕਾਹਲੋਂ ਉਰਫ ਰਵੀ ਕਾਹਲੋਂ ਵੱਲੋਂ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਮ ਐਲ ਏ ਦੀ ਚੋਣ ਜਿੱਤਣ ਤੇ ਪੰਜਾਬੀ ਭਾਈਚਾਰੇ ਅਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਬੈਲਜ਼ੀਅਮ ਵਸਦੇ ਉਹਨਾਂ ਦੇ ਨਜਦੀਕੀ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ, ਜਸਵੀਰ ਸਿੰਘ ਗੁਰਾਇਆ, ਓਕਾਰ ਸਿੰਘ ਸ਼ੇਰਗਿੱਲ ਡੈਲਟਾ, ਭਾਗ ਸਿੰਘ ਸ਼ੇਰਗਿੱਲ ਡੈਲਟਾ ਅਤੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਹੋਰਾਂ ਨੇ ਰਵਿੰਦਰ ਕਾਹਲੋਂ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ 2 ਵਾਰ ਓਲੰਪਿਕ ਖੇਡਣ ਵਾਲੇ ਵਿਕਟੋਰੀਆ ਦੇ ਜੰਮਪਲ ਇਸ 41 ਸਾਲਾ ਹੋਣਹਾਰ ਨੌਜਵਾਨ ਸਿਆਸਦਾਨ ਕਨੇਡੀਅਨ ਭਾਈਚਾਰੇ ਦੇ ਨਾਲ-ਨਾਲ ਅਪਣੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਣ ਕਾਰਨ ਕੁੱਝ ਚੰਗਾਂ ਕਰ ਗੁਜਰਨ ਦੀ ਸਮਰੱਥਾ ਰਖਦਾ ਹੈ।
