ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ ਇਥੋਂ ਦੇ ਰਾਸ਼ਟਰਪਤੀ ਏਮੈਨੂਅਲ ਮਾਕਰੋ ਨੇ ਟੀ ਵੀ ਉਪਰ ਰਾਸ਼ਟਰ ਦੇ ਨਾਂ ਸਦੇਸ਼ ਜਾਰੀ ਕਰਦਿਆਂ ਲੋਕਾਂ ਨੂੰ ਖਬਰਦਾਰ ਕੀਤਾ ਹੈ।ਕਿ ਕੋਬਿਡ 19 ਨਾਂ ਦੇ ਖਤਰਨਾਕ ਕਰੋਨਾ ਵਾਇਰਸ ਨੇ ਫਰਾਂਸ ਤੇ ਯੌਰਪ ਵਿੱਚ ਤੇਜ਼ੀ ਨਾਲ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਜਿਸ ਕਰਕੇ ਆਉਣ ਵਾਲੇ ਦਿੱਨ ਜਿਆਦਾ ਸਖਤ ਅਤੇ ਜਾਨਲੇਵਾ ਹੋ ਸਕਦੇ ਹਨ।ਇਸ ਦੇ ਮੱਦੇ ਨਜ਼ਰ ਵੀਰਵਾਰ ਰਾਤ ਭਾਵ 30 ਅਕਤੂਬਰ ਤੋਂ 1 ਦਸੰਬਰ ਤੱਕ ਕਰਫਿਉ ਜਾਰੀ ਕੀਤਾ ਹੈ।ਜਿਵੇਂ ਕਿ ਇੱਕ ਸਟੇਟ ਤੋਂ ਦੂਸਰੀ ਸਟੇਟ ਤੱਕ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ।ਸਿਨੇਮਾ, ਮਿਊਜ਼ਮ,ਥੇਟਰ, ਹਾਲ,ਰੈਸਟੋਰੈਂਟ,ਨਾਈਟ ਕਲੱਬ ਅਤੇ ਗੈਰ ਜਰੂਰੀ ਕਾਰੋਬਾਰ,ਆਦਿ ਬੰਦ ਰੱਖਣ ਲਈ ਕਿਹਾ ਗਿਆ ਹੈ।ਘਰ ਤੋਂ ਇੱਕ ਕਿ,ਮੀ, ਦੀ ਦੂਰੀ ਤੱਕ ਜਾਣ ਦੀ ਇਜ਼ਾਜ਼ਤ ਹੈ।ਕਿਸੇ ਵੀ ਦੂਰ ਕੰਮ ਤੇ ਜਾਣ ਵੇਲੇ ਕਾਰਨ ਦੱਸੋ ਨੋਟਿਸ ਕੋਲ ਹੋਣਾ ਜਰੂਰੀ ਹੈ।ਵੱਧ ਤੋਂ ਵੱਧ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਤਾਕੀਦ ਕੀਤੀ ਗਈ ਹੈ।ਯਾਦ ਰਹੇ ਕਿ ਮਾਰਚ ਤੋਂ ਸ਼ੁਰੂ ਹੋਈ ਇਸ ਨਾ ਮੁਰਾਦ ਕਰੋਨਾ ਨਾਂ ਦੀ ਮਹਾਂਮਾਰੀ ਨੇ ਹੁਣ ਤੱਕ ਫਰਾਂਸ ਵਿੱਚ 36437 ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਦਿੱਤਾ ਹੈ।ਜਿਹੜੀ ਹਾਲੇ ਤੱਕ ਵੀ ਰੁਕਣ ਦਾ ਨਾਂ ਨਹੀ ਲੈ ਰਹੀ, ਅੱਜ ਵੀ ਫਰਾਂਸ ‘ਚ 244 ਲੋਕੀ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ।
