ਕਰੋਨਾ ਦਾ ਕਹਿਰ

92 ਸਾਲਾਂ ‘ਚ ਪਹਿਲੀ ਵਾਰ ਮੀਨਨ ਗੇਟ ‘ਤੇ ਦਰਸਕਾਂ ਬਗੈਰ ਹੋਵੇਗੀ ਸਲਾਨਾਂ ਪਰੇਡ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦੁਨੀਆਂ ਭਰ ਵਿੱਚ ਫੈਲੇ ਕਰੋਨਾਂ ਵਾਇਰਸ ਕਾਰਨ ਪੂਰੀ ਲੋਕਾਈ ਪ੍ਰਭਾਵਿਤ ਹੋ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿੱਚਲੇ ਸਮਾਰਕ ”ਮੀਨਨ ਗੇਟ” ਤੇ ਪਿਛਲੇ 92 ਸਾਲਾਂ ‘ਤੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਰੋਜਾਨਾਂ ਸਾਂਮੀ 8 ਵਜੇ ਪਰੇਡ ਹੁੰਦੀ ਹੈ। ਕਰੋਨਾਂ ਦੇ ਕਹਿਰ ਕਾਰਨ ਕੱਲ ਪਹਿਲੀ ਵਾਰ ਵਿਸ਼ਵ ਯੁੱਧ ਦੀ ਸਮਾਪਤੀ ਦੀ 102ਵੀਂ ਯਾਦਗਾਰੀ ਪਰੇਡ ਦਰਸਕਾਂ ਬਗੈਰ ਹੋਵੇਗੀ। ਇਹਨੀ ਦਿਨੀ ਬਹੁਤ ਘੱਟ ਦਰਸ਼ਕ ਪਰੇਡ ਦੇਖਣ ਪਹੁੰਚਦੇ ਹਨ ਤੇ ਜੋ ਪਹੁੰਚਦੇ ਹਨ ਉਹਨਾਂ ਨੂੰ ਮੀਨਨ ਗੇਟ ਹੇਠ ਖੜੇ ਹੋਣ ਦੀ ਬਜਾਏ ਗੇਟ ਦੇ ਬਾਹਰੋਂ ਹੀ ਹਾਜਰੀ ਲਗਵਾਉਣੀ ਪੈਂਦੀ ਹੈ। ਲਾਸਟ ਪੋਸਟ ਐਸੋਸੀਏਸ਼ਨ ਫਿਰ ਵੀ ਵਧਾਈ ਦੀ ਪਾਤਰ ਹੈ ਜੋ ਔਖੇ ਹਾਲਾਤਾਂ ਵਿੱਚ ਵੀ ਪਰੇਡ ਜਾਰੀ ਰੱਖ ਰਹੀ ਹੈ। ਮੀਨਨ ਗੇਟ ‘ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਸਾਲ ਵਿੱਚ ਆਉਦੇ 2 ਲੱਖ ਸੈਲਾਂਨੀਆਂ ਦੀ ਗਿਣਤੀ ਇਸ ਵਾਰ ਬਹੁਤ ਘਟ ਗਈ ਹੈ। ਜਿਕਰਯੋਗ ਹੈ ਕਿ ਮੀਨਨ ਗੇਟ ਸਮਾਰਕ ‘ਤੇ ਉਹਨਾਂ 54896 ਸ਼ਹੀਦ ਫੌਜੀਆਂ ਦੇ ਨਾਂਮ ਅੰਕਿਤ ਹਨ ਜਿਨ੍ਹਾਂ ਦੇ ਦਫਨਾਏ ਜਾਣ ਦੀਆਂ ਥਾਵਾਂ ਦੀ ਪੁਖਤਾ ਜਾਣਕਾਰੀ ਨਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *