ਗੁਰ ਨਾਨਕ ਪਰਗਟਿਆ

      ਸਤਿਗੁਰ   ਨਾਨਕ   ਪਰਗਟਿਆ,
      ਦੁਨੀਆਂ  ‘ਤੇ  ਚਾਨਣ  ਹੋਇਆ।

      ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ,
      ਅਰਸ਼ੋਂ ਪਰੀਆਂ ਆਈਆਂ।
      ਫਿਰ ਚੰਨ -ਸਿਤਾਰੇ  ਮੱਥਾ ਟੇਕਣ,
      ਸੂਰਜ  ਰਿਸ਼ਮਾਂ ਪਾਈਆਂ।
      ਮਹਿਤਾ ਕਾਲੂ  ਸ਼ੁਕਰ ਮਨਾਇਆ;
      ਦਰਸ਼ਨ ਕਰਨ ਖਲੋਇਆ,
     ਸਤਿਗੁਰ   ਨਾਨਕ   ਪਰਗਟਿਆ,
      ਦੁਨੀਆਂ  ‘ਤੇ  ਚਾਨਣ   ਹੋਇਆ।

      ਦੇਵੀ - ਦੇਵਤਿਆਂ  ਸਭ ਮਿਲ ਕੇ,
      ਰੱਬ ਦਾ ਸ਼ੁਕਰ ਮਨਾਇਆ।
      ਕੱਤਕ ਦੀ  ਪੂਰਨਮਾਸ਼ੀ  ਨੂੰ ਫਿਰ,
      ਸਭ ਨੇ ਸੀਸ  ਝੁਕਾਇਆ।
      ਖ਼ੁਸ਼ੀਆਂ ਵਿਚ ਹੀ  ਭੈਣ  ਨਾਨਕੀ;
      ਤੇਲ  ਬੂਹੇ  ਤੇ  ਚੋਇਆ,
     ਸਤਿਗੁਰ   ਨਾਨਕ   ਪਰਗਟਿਆ,
      ਦੁਨੀਆਂ  ‘ਤੇ   ਚਾਨਣ  ਹੋਇਆ।

      ਉਹ ਸੱਚਾ–ਸੌਦਾ  ਕਰਨ ਗਏ ਤਾਂ,
      ਭੁੱਖਿਆਂ ਤਾਈਂ ਰੱਜਾਇਆ।
      ਸੱਭ ਤੇਰਾ-ਤੇਰਾ, ਹੀ ਤੋਲਣ ਵਾਲਾ,
      ਘੱਾਟਾ ਨਜ਼ਰ ਨਾ ਆਇਆ।
      ਨਾਨਕ  ਜਾਣੀ - ਜਾਣ  ਗੁਰਾਂ ਨੇ;
      ਕੁਝ ਨਾ ਆਪ  ਲਕੋਇਆ,
      ਸਤਿਗੁਰ   ਨਾਨਕ   ਪਰਗਟਿਆ,
      ਦੁਨੀਆਂ ‘ਤੇ   ਚਾਨਣ   ਹੋਇਆ।

      ‘ਸੁਹਲ’ ਸਿੱਖੀ ਦਾ  ਬੂੱਟਾ ਜੱਗ ਤੇ,
      ਗੁਰੁ ਨਾਨਕ  ਨੇ ਲਾਇਆ।
      ਊਚ - ਨੀਚ ਦਾ, ਭੇਤ  ਮਿਟਾ ਕੇ,
      ਸਭ ਨੂੰ  ਗਲੇ ਲਗਾਇਆ।
      ਉਨ੍ਹਾਂ ਰੱਥੀਂ ਕਰਕੇ-ਕਿਰਤ ਕਮਾਈ: 
      ਕਰਤਾਰਪੁਰੇ ਹੱਲ ਜੋਇਆ,
      ਸਤਿਗੁਰ   ਨਾਨਕ   ਪਰਗਟਿਆ,
      ਦੁਨੀਆਂ  ‘ਤੇ  ਚਾਨਣ   ਹੋਇਆ।

Geef een reactie

Het e-mailadres wordt niet gepubliceerd. Vereiste velden zijn gemarkeerd met *