ਕਿਸਾਨੀ ਸੰਘਰਸ਼ ਨੂੰ ਸਮਰਪਤਿ ਨਵੇਂ ਗੀਤ ਜ਼ਰੀਏ ਮਨਦੀਪ ਖੁਰਮੀ ਇੱਕ ਵਾਰ ਫਿਰ ਚਰਚਾ ‘ਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮਨਦੀਪ ਖੁਰਮੀ ਜਿੱਥੇ ਮਾੜਾ ਗਾਉਣ ਵਾਲਿਆਂ ਖਿਲਾਫ ਹਮੇਸਾਂ ਅਪਣੇ ਲੇਖਾਂ ਵਿੱਚ ਲਿਖਦਾ ਰਹਿੰਦਾ ਹੈ ਉੱਥੇ ਉਸਨੇ ਆਪ ਵੀ ਕਈ ਮਿਆਰੀ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਹਨ। ਭਾਰਤ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਧੋਪੇ ਨਵੇਂ ਕਾਂਨੂੰਨਾਂ ਵਿੱਰੁਧ ਪੰਜਾਬ ਵਿੱਚ ਚੱਲ ਰਹੇ ਕਿਸਾਨ-ਮਜਦੂਰ ਸੰਘਰਸ਼ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਮਨਦੀਪ ਖੁਰਮੀ ਨੇ ਵੀ ਇੱਕ ਗੀਤ ਲਿਖਿਆ ਹੈ ”ਸਾਡੀ ਹਿੱਕ ‘ਤੇ ਖੁਦਕੁਸ਼ੀਆਂ ਨਾ ਬੀਜ ਹਾਕਮਾਂ ਓਏ” ਜਿਸਨੂੰ ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਸੰਗੀਤਕ ਧੁੰਨਾਂ ਵਿੱਚ ਪ੍ਰੋਇਆ ਅਤੇ ਗਾਇਆ ਹੈ। ਇਸ ਨਵੇਂ ਗੀਤ ਨੂੰ ਸੂਝਵਾਨ ਪੰਜਾਬੀ ਸਰੋਤਿਆਂ ਵੱਲੋ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਮੋਗੇ ਜ਼ਿਲ੍ਹੇ ਦੇ ਪਿੰਡ ਹਿੰਮਤਪੁਰੇ ਦਾ ਜੰਮਪਲ ਸਕਾਟਲੈਂਡ ਵਸਦਾ ਮਨਦੀਪ ਖੁਰਮੀ ਇੱਕ ਉੱਘਾ ਪੱਤਰਕਾਰ ਅਤੇ ਕਾਲਮਨਵੀਸ ਹੈ ਜੋ ਇੱਕ ਮਿਆਰੀ ਇੰਟਰਨੈਟ ਅਖ਼ਬਾਰ ”ਪੰਜ ਦਰਿਆ” ਵੀ ਚਲਾ ਰਿਹਾ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *