ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਲੀਹ ਤੇ ਲਿਆਉਣ ਲਈ ਵੱਡੇ ਤਿਆਗ ਦੀ ਲੋੜ ;>ਸਿੱਖ ਪੰਥਕ ਆਗੂ

ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਸੌ ਸਾਲ ਦੇ ਇਤਿਹਾਸ ਵਿੱਚ ਹੀ ਬੜੇ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ।ਇਸ ਬੁਰੇ ਦੌਰ ਦੀ ਜੁੰਮੇਵਾਰੀ ਸਾਨੂੰ ਸਾਰਿਆਂ ਨੂੰ ਹੀ ਕਬੂਲ ਕਰਨੀ ਪਵੇਗੀ ਕਿਉਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਅਸੀ ਸਾਰੇ ਹੀ ਜਿੰਮੇਵਾਰ ਹਾਂ ਕਿਉਂ ਕਿ ਅਸੀ ਸਹੀ ਸਮੇਂ ਤੇ ਸਹੀ ਫੈਸਲੇ ਲੈਣ ਵਿਚ ਨਕਾਮ ਰਹੇ ਹਾਂ ।ਪਰ ਮੁੱਖ ਤੌਰ ਤੇ ਇੱਕ ਪ੍ਰੀਵਾਰ ਹੀ ਜਿੰਮੇਵਾਰ ਹੈ ਜਿਸ ਨੇ ਆਪਣੀਆਂ ਨਿੱਜੀ ਲਾਲਸਾਵਾਂ ਨੂੰ ਪੂਰੀਆਂ ਕਰਨ ਲਈ ਸ੍ਰੋਮਣੀ ਕਮੇਟੀ ਅਤੇ ਸਾਰੀਆਂ ਹੀ ਸਿੱਖ ਸੰਸ਼ਥਾਵਾਂ ਦੇ ਵਕਾਰ ਨੂੰ ਦਾਅ ਤੇ ਲਾ ਦਿੱਤਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਵਿੱਚ ਇੱਕ ਸਾਝੀ ਬੈਠਕ ਦੁਰਾਨ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।ਅੱਜ ਦੀ ਪੰਥਕ ਇਕੱਤਰਤਾ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ,ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ,ਬਾਬਾ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ,ਸ੍ਰ ਗੁਰਚਰਨ ਸਿੰਘ ਚੰਨੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ,ਸ੍ਰ: ਰਣਜੀਤ ਸਿੰਘ ਬ੍ਰਹਮਪੂਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ,ਸ੍ਰ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 , ਸ੍ਰ ਗੁਰਬਿੰਦਰ ਸਿੰਘ ਕੰਗ, ਮਹਿੰਦਰਪਾਲ ਸਿੰਘ ਬਿਨਾਕਾ,ਭਰਪੂਰ ਸਿੰਘ ਧਾਂਦਰਾ ,ਤਜਿੰਦਰ ਸਿੰਘ ਪੰਨੂ ਆਦਿ ਹਾਜਰ ਸਨ।
ਉਨਾਂ ਕਿਹਾ ਕਿ ਸਿੱਖ ਪੰਥ ਲਈ ਸੁਹਿਰਦ ਧਿਰਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸਲਾਘਾ ਯੋਗ ਹਨ।ਪਰ ਹਾਲੇ ਵੀ ਬੜਾ ਕੁਝ ਕਰਨਾ ਬਾਕੀ ਹੈ।ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਹਰ ਵਿਅਕਤੀ ਨੂੰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਇਸ ਕਾਰਜ ਲਈ ਮੈਦਾਨ ਵਿੱਚ ਆਉਣਾ ਚਾਹੀਦਾ ਹੈ।ਪਾਰਟੀ ਬਾਜੀ ਦੀ ਦਲ ਦਲ ਵਿੱਚ ਪੈ ਕੇ ਇਸ ਸਾਨਾ ਮੱਤੀ ਸੰਸ਼ਥਾ ਨੂੰ ਬਰਬਾਦ ਹੁੰਦਾ ਵੇਖਿਆਂ ਨਹੀ ਜਾ ਸਕਦਾ ਅਤੇ ਨਾ ਹੀ ਬਰਬਾਦ ਕਰਨ ਵਾਲੇ ਕਿਸੇ ਇੱਕ ਸਖਸ਼ ਦੇ ਰਹਿਮੋ ਕਰਮ ਤੇ ਛੱਡਿਆ ਜਾ ਸਕਦਾ ਹੈ।ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਸਿੱਖ ਦੂਜੀਆਂ ਪਾਰਟੀਆਂ ਵਿੱਚ ਵੀ ਹੋ ਸਕਦੇ ਹਨ ਜੋ ਕਿ ਇਸ ਸੰਸ਼ਥਾ ਲਈ ਚੰਗੇ ਸਿੱਖਾਂ ਦੀ ਚੋਣ ਕਰਨ ਲਈ ਵਧੀਆ ਸਹਿਯੋਗ ਕਰ ਸਕਦੇ ਹਨ।ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਕਿਹਾ ਕਿ ਬਹੁਤ ਜਥੇਬੰਦੀਆਂ ਕਾਫੀ ਲੰਮੇ ਸਮੇ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਹੁਣ ਸਫਲਤਾ ਹਾਸਲ ਕਰਨ ਦਾ ਸਮਾਂ ਆ ਗਿਆ।ਧਰਮ ਪ੍ਰਤੀ ਆਪਣਾ ਯੌਗਦਾਨ ਪਾਉਣ ਵਾਲੇ ਗੁਰ ਸਿੱਖਾਂ ਨੂੰ ਅਪੀਲ ਹੈ ਕਿ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਜਰੂਰ ਆਉਣ ਪਰ ਨਾਲ ਹੀ ਇਹ ਵੀ ਗੁਜਾਰਿਸ ਹੈ ਕਿ ਸ੍ਰੋਮਣੀ ਕਮੇਟੀ ਨੂੰ ਸਿਆਸਤ ਦਾ ਪਹਿਲਾ ਡੰਡਾ ਵੀ ਨਾ ਸਮਝਿਆ ਜਾਵੇ। ਧਰਮ ਵਿੱਚ ਪਏ ਸਿਆਸੀ ਗੰਦ ਨੂੰ ਦੂਰ ਕਰਨ ਲਈ ਆਪਣੀਆਂ ਸੇਵਾਵਾਂ ਦੇਣ ਲਈ ਸਭ ਦਰਵਾਜੇ ਸਭ ਲਈ ਖੁੱਲੇ ਹਨ।ਸ੍ਰੋਮਣੀ ਕਮੇਟੀ ਦੀਆਂ ਚੋਣਾਂ ਲੜਣ ਵਾਲੇ ਚਾਹਵਾਨਾ ਲਈ ਵੀ ਇਹ ਜਰੂਰੀ ਸੰਦੇਸ਼ ਹੈ ਕਿ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਲੜਣ ਵਾਲੇ ਸਿਰਫ ਸ੍ਰੋਮਣੀ ਕਮੇਟੀ ਨੂੰ ਹੀ ਸਮਰਪਿਤ ਹੋਣਗੇ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀ ਹੋਵੇਗਾ ਅਤੇ ਨਾ ਹੀ ਉਹ ਕੋਈ ਰਾਜਨੀਤਿਕ ਚੋਣ ਲੜਨਗੇ ਉਹਨਾਂ ਤਾਂ ਇਥੋਂ ਤੱਕ ਵੀ ਕਿਹਾ ਕਿ ਸ੍ਰੋਮਣੀ ਕਮੇਟੀ ਲਈ ਆਪਣਾ ਯੋਗਦਾਨ ਪਾਉਣ ਲਈ ਵੱਡੇ ਰਾਜਨੀਤਿਕ ਤਿਆਗ ਦੀ ਜਰੂਰਤ ਹੈ।ਕਿਉ ਕਿ ਰਾਜਨੀਤਕਿ ਦਖਲ ਨੇ ਹੀ ਸ੍ਰੋਮਣੀ ਕਮੇਟੀ,ਸ੍ਰੋਮਣੀ ਅਕਾਲੀ ਦਲ ਅਤੇ ਹੋਰ ਸਾਰੀਆਂ ਹੀ ਸਿੱਖ ਸੰਸ਼ਥਾਵਾਂ ਨੂੰ ਬਰਬਾਦੀ ਦੇ ਕੰਢੇ ਲਿਆ ਖੜਾ ਕਰ ਦਿੱਤਾ ਹੈ।ਜਿੰਹਨਾ ਨੂੰ ਬਚਾਉਣ ਲਈ ਸਮੂਹ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ, ਵਿਦਵਾਨ, ਪੰਥਦਰਦੀ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਹੰਭਲਾ ਮਾਰਨ ਅਤੇ ਆਪਣਾ ਬਣਦਾ ਯੋਗਦਾਨ ਪਾਉਣ ਦਾ ਯਤਨ ਕਰਨ ।
ਕਿਸਾਨ ਹਿਤਾਂ ਦੀ ਗੱਲ ਕਰਦਿਆਂ ਸਾਂਝੇ ਬਿਆਨ ਵਿੱਚ ਕਿਹਾ ਕਿ ਕਿਸਾਨਾਂ ਦੇ ਹਿੱਤਾ ਨਾਲ ਹੀ ਦੇਸ ਸੁਰੱਖਿਅਤ ਹੈ।ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਤੇ ਰੁੱਲ ਰਿਹਾ ਹੈ ਕੋਈ ਬਾਂਹ ਫੜਨ ਲਈ ਤਿਆਰ ਨਹੀ ਹੈ।ਉਹਨਾਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਹਿੱਸਾ ਹੀ ਨਹੀ ਮੰਨਿਆ ਜਾ ਰਿਹਾ ਪੂਰੇ ਦੇਸ਼ ਅੰਦਰ ਕਿਸੇ ਵੀ ਜਗਾ੍ਹ ਤੋਂ ਕੋਈ ਵੀ ਖਰੀਦ ਕੀਤੀ ਜਾ ਸਕਦੀ ਹ। ਪਰ ਪੰਜਾਬ ਦੇ ਕਿਸਾਨਾਂ ਦੇ ਸੰਘਰਸ ਨੂੰ ਦਬਾਅ ਹੇਠ ਲਿਆਉਣ ਲਈ ਹਰਿਆਣਾ ਸਰਕਾਰ ਖੇਤੀਬਾੜੀ ਲਈ ਯੂਰੀਆ ਲਿਆ ਰਹੇ ਕਿਸਾਨਾ ਤੇ ਪਰਚੇ ਦਰਜ ਕਰ ਰਹੀ ਹੈ।ਜਿਸ ਨਾਲ ਕਿਸਾਨਾ ਖਾਸ ਕਰਕੇ ਪੰਜਾਬ ਨੂੰ ਆਪਣੇ ਹੀ ਦੇਸ਼ ਵਿੱਚ ਬੇਗਾਨੇਪਨ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਮਾੜਾ ਦੁਖਦਾਇਕ ਅਤੇ ਨਿੰਦਣਯੋਗ ਕਾਰਾ ਹੈ।ਅੱਜ ਦੀ ਇਕੱਤਰਤਾ ਇਸ ਤੇ ਦੁੱਖ ਪ੍ਰਗਟ ਕਰਦੀ ਹੋਈ ਸਖਤ ਸਬਦਾਂ ਵਿੱਚ ਨਿੰਦਾ ਵੀ ਕਰਦੀ ਹੈ।ਕਿਸਾਨਾਂ ਵੱਲੋਂ ਉਲੀਕੇ ਜਾ ਰਹੇ ਹਰ ਪ੍ਰੋਗਰਾਮ ਦਾ ਸਮਰੱਥਨ ਕਰਦੀ ਹੈ ਅਤੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਕਿਸਾਨ ਘੋਲ ਵਿੱਚ ਸਾਮਲ ਹੋਣ ਦਾ ਐਲਾਨ ਕਰਦੀ ਹੈ।ਕੇੱਦਰ ਸਰਕਾਰ ਨੂੰ ਅਪੀਲ ਹੈ ਕਿ ਆਪਣਾ ਅੜੀਅਲ ਰਵੀਈਆ ਤਿਆਗ ਕੇ ਕਿਸਾਨਾਂ ਦੇ ਹਿੱਤਾ ਨੂੰ ਹਮਦਰਦੀ ਨਾਲ ਵਿਚਾਰ ਕਰੇ।

Geef een reactie

Het e-mailadres wordt niet gepubliceerd. Vereiste velden zijn gemarkeerd met *