ਕਿਸਾਨ-ਮਜਦੂਰ ਸੰਘਰਸ਼ ਵਿੱਚ ਨੌਜਵਾਂਨਾ ਨੂੰ ਦਿੱਤੀ ਜਾਵੇ ਬਰਾਬਰ ਦੀ ਨੁੰਮਾਇੰਦਗੀ: ਯੂਰਪੀਨ ਸਿੱਖ ਆਗੂ

Farmer's stir: Protestors culminate rally at Kisan Ghat in Delhi - The  Economic Times


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਿੱਥੇ ਪੰਜਾਬ-ਹਰਿਆਣਾ ਦੇ ਕਿਸਾਨ-ਮਜਦੂਰ ਜਮੀਨੀ ਪੱਧਰ ਤੇ ਇੱਕ ਵੱਡਾ ਸੰਘਰਸ਼ ਲੜ ਰਹੇ ਹਨ ਉੱਥੇ ਪ੍ਰਦੇਸੀਂ ਵਸਦਾ ਸਿੱਖ ਭਾਈਚਾਰਾ ਵੀ ਹਰ ਪਲ ਦੀ ਖ਼ਬਰ ਦੇਖ ਰਿਹਾ ਹੈ। ਕਈ ਦੇਸਾਂ ਵਿੱਚ ਮੋਦੀ ਸਰਕਾਰ ਦੇ ਇਸ ਹਿਟਲਰਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਰੋਸ ਮੁਜਾਹਰੇ ਹੋ ਰਹੇ ਹਨ ਤੇ ਕੁੱਝ ਪ੍ਰਵਾਸੀ ਗੋਦੀ ਮੀਡੀਆ ਅਤੇ ਹਕੂਮਤ ਦੇ ਟੁੱਕੜਬੋਚਾਂ ਖਿਲਾਫ ਸੋਸਲ ਮੀਡੀਆ ਤੇ ਵੀ ਜੰਗ ਲੜ ਰਹੇ ਹਨ। ਯੂਰਪ ਦੇ ਸਿੱਖ ਆਗੂਆਂ ਜਰਮਨੀ ‘ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਬੈਲਜ਼ੀਅਮ ‘ਤੋਂ ਭਾਈ ਜਗਦੀਸ ਸਿੰਘ ਭੂਰਾ, ਫਰਾਂਸ ‘ਤੋਂ ਭਾਈ ਰਘੁਵੀਰ ਸਿੰਘ ਕੁਹਾੜ ਅਤੇ ਬਾਬਾ ਕਸ਼ਮੀਰ ਸਿੰਘ ਹੋਰਾਂ ਵੱਲੋਂ ਜਿੱਥੇ ਚੱਲ ਰਹੇ ਕਿਸਾਨ ਸੰਘਰਸ਼ ਦੀ ਪੂਰਨ ਹਿਮਾਇਤ ਕੀਤੀ ਜਾ ਰਹੀ ਹੈ ਉੱਥੇ ਉਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਵੀ ਕੀਤਾ ਜਾ ਰਹੀ ਹੈ ਕਿ ਇਸ ਵਿਸ਼ਾਲ ਰੋਸ ਪ੍ਰਦਰਸ਼ਨਾਂ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਨੌਜਵਾਂਨ ਤਬਕੇ ਨੂੰ ਅੱਖੌ ਪਰੋਖੇ ਕਰਨ ਦੀ ਬਜਾਏ ਉਹਨਾਂ ਨੂੰ ਬਣਦੀ ਨੁੰਮਾਇਦਗੀ ਦਿੱਤੀ ਜਾਵੇ ਤਾਂ ਜੋ ਸਮੇਂ ਦੀ ਪੈੜ ਵਿੱਚ ਪੈੜ ਰੱਖਦੇ ਅਤੇ ਮੌਡਰਨ ਪੜਾਈ ਵਿੱਚ ਨਿਪੁੰਨ ਇਹ ਨੌਜਵਾਂਨ ਯੋਗ ਅਗਵਾਹੀ ਦੇ ਸਕਣ। ਹੁਣ ਤੱਕ ਇਸ ਸੰਘਰਸ਼ ਵਿੱਚ ਹਿੱਸਾ ਪਾ ਰਹੇ ਇਤਿਹਾਸਕਾਰ, ਬੁੱਧੀਜੀਵੀ, ਕਲਾਕਾਰ, ਲੇਖਕ, ਪ੍ਰਚਾਰਕ, ਨਿਰਪੱਖ ਰੋਲ ਨਿਭਾ ਰਿਹਾ ਮੀਡੀਆ ਦਾ ਇਮਾਨਦਾਰ ਹਿੱਸਾ ਤੇ ਘਰੋਂ ਤੁਰੇ ਬਜੁਰਗ ਅਤੇ ਨੌਜਵਾਂਨ ਪੀੜੀ ਇਤਿਹਾਸ ਦੇ ਲਿਖੇ ਜਾਣ ਵਾਲੇ ਸੁਨਿਹਰੇ ਪੰਨੇ ਦਾ ਹਿੱਸਾ ਬਣੇਗੀ ਤੇ ਪ੍ਰਦੇਸੀ ਵਸਦਾ ਸਿੱਖ ਭਾਈਚਾਰਾ ਉਹਨਾਂ ਦੀ ਘਾਲਣਾ ਨੂੰ ਸਿਜਦਾ ਕਰਦਾ ਹੈ। ਉਪਰੋਕਤ ਆਗੂਆਂ ਦਾ ਕਹਿਣਾ ਹੈ ਸਰਕਾਰ ਅਤੇ ਉਸਦੀਆਂ ਇਜੰਜੀਆਂ ਹਰ ਹੱਥਕੰਡਾਂ ਵਰਤ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕਰਨਗੀਆਂ ਜਿਨ੍ਹਾਂ ਵਿੱਚ ਗੋਦੀ ਮੀਡੀਆ, ਉਹਨਾਂ ਦਾ ਆਈ ਟੀ ਸੈਲ ਅਤੇ ਹਕੂਮਤ ਦੇ ਤਲਵੇ ਚੱਟਣ ਵਾਲੇ ਕੁੱਝ ਲੋਕ ਅਪਣੀ ਜੋਰ ਅਜਮਾਈ ਕਰਨਗੇ ਪਰ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਕਿਸਾਂਨ-ਮਜਦੂਰ ਪੱਖੀ ਨੌਜਵਾਂਨਾ ਨੂੰ ਚਾਹੀਦਾਂ ਹੈ ਕਿ ਸੋਸਲ ਮੀਡੀਏ ਤੇ ਅਪਣਾ ਰੋਲ ਨਿਭਾਉਦੇ ਹੋਏ ਉਹਨਾਂ ਨੂੰ ਟੱਕਰ ਦੇਣ ਜਿਵੇਂ ਪਿਛਲੇ ਦਿਨੀ ਟਵਿੱਟਰ ਤੇ ਕਾਮਯਾਬੀ ਹਾਸਲ ਕੀਤੀ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *