ਬੈਲਜੀਅਮ 07 ਦਸੰਬਰ (ਯ.ਸ) ਬੈਲਜੀਅਮ ਵਿੱਚ ਇਸ ਸਮੇ ਸਾਲ ਵਿਚ ਦੂਜੀ ਵਾਰ ਲਾਕ ਡਾਉਣ ਚੱਲ ਰਿਹਾ। ਗ੍ਰਹਿ ਮੰਤਰਾਲਿਆ ਦੀ ਮੰਤਰੀ ਅਨਾਲੀਸ ਫਰਲੀਨਦਨ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਅਜੇ ਵੀ ਪਾਰਟੀਅਂਾ ਕੀਤੀਆਂ ਜਾ ਰਹੀਆਂ ਹਨ। ਅਤੇ ਜੇਕਰ ਇਹੀ ਮਾਹੋਲ ਰਿਹਾ ਤਾਂ ਹੋ ਸਕਦਾ ਹੈ ਕਿ ਇਹ ਲਾਕ ਡਾਉਣ ਦਾ ਸਿਲਸਿਲਾ ਅਜੇ ਅਪ੍ਰੈਲ ਤੱਕ ਚੱਲੇ। ਬੈਲਜੀਅਮ ਵਿੱਚ ਕਰੋਨਾ ਦੇ ਕੇਸ ਘਟ ਰਹੇ ਹਨ ਪਰ ਡਾਕਟਰਾਂ ਵਲੋਂ ਅਜੇ ਪੂਰੀ ਤਰਾਂ ਸੰਤੂਸ਼ਟੀ ਨਹੀ ਦਿਖਾਈ ਗਈ। ਇਸ ਲਈ ਸਾਨੂੰ ਸਭ ਨੂੰ ਇਸ ਔਖੀ ਘੜੀ ਵਿੱਚ ਸਰਕਾਰ ਵਲੋਂ ਲਗਾਏ ਗਏ ਕਨੂੰਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਪਹਿਲਾ ਵਾਲਾ ਮਹੋਲ ਵਾਪਿਸ ਆ ਸਕੇ। ਸਰਕਾਰ ਵਲੋਂ ਚੇਤਾਵਨੀ ਦਿਤੀ ਗਈ ਹੈ ਕਿ ਕ੍ਰਿਸਮਿਸ ਦੋਰਾਨ ਵੀ ਸ਼ੱਕੀ ਘਰਾਂ ( ਜਿਥੇ ਜਿਆਦਾ ਇਕੱਠ ਦੀ ਸੂਚਨਾ ਮਿਲੀ) ਤੇ ਪੁਲਿਸ ਵਲੋਂ ਕੰਟਰੋਲ ਕੀਤਾ ਜਾ ਸਕਦਾ ਹੈ।
