100 ਸਾਲ ਬਾਅਦ ਅਕਾਲੀ ਦਲ ਨਹੀ, ਪੰਜਾਬ ਦਾ ਕਿਸਾਨ ਦੇਸ਼ ਦੀ ਅਗਵਾਈ ਕਰ ਰਿਹਾ ਹੈ : ਰਵੀਇੰਦਰ ਸਿੰਘ
ਚੰਡੀਗੜ 14 ਦਸੰਬਰ – ਸ਼੍ਰੋਮਣੀ ਅਕਾਲੀ ਦਲ ਅੱਜ 100 ਸਾਲ ਦਾ ਹੋ ਗਿਆ ਹੈ । ਇਸ ਦੀ 100 ਸਾਲਾ ਸ਼ਤਾਬਦੀ ਵੱਖ ਵੱਖ ਧੜੇਬੰਦੀ ਚ ਮਨਾਈ ਗਈ ਜਦ ਕਿਸਾਨ,ਮਜ਼ਦੂਰ ਆਪਣੇ ਹੱਕਾਂ ਲਈ ਤਿੱਖਾ ਸੰਘਰਸ਼ ਰਾਜਧਾਨੀ ਨਵੀ ਦਿੱਲੀ ਵਿਖੇ ਕਹਿਰ ਦੀ ਠੰਡ ਚ ਕਰ ਰਿਹਾ ਹੈ । ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋ ਕੀਤੇ ਜਾਣ ਵਾਲੇ ਕੰਮ ਸਿੱਖ ਕਿਸਾਨਾਂ ਨੇ ਕਰਦਿਆਂ ਵਿਸ਼ਵ ਚ ਵੱਖਰੀ ਪਹਿਚਾਣ ਬਣਾ ਲਈ ਹੈ , ਜਿਸ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਇਹ ਮਹਾਨ ਸੰਸਥਾਵਾਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾਵੇ, ਜਿਨਾ ਦੀ ਕਦਰ ਪਹਿਲਾਂ ਵਰਗੀ ਨਹੀ ਰਹੀ । ਅਜ਼ਾਦੀ ਤੋ ਪਹਿਲਾਂ ਸਿੱਖਾਂ ਨੂੰ ਵੱਖਰੀ ਪਹਿਚਾਣ ਲਈ ਅੰਗਰੇਜ ਸਾਮਰਾਜ,ਮੁਗਲਾਂ ਤੇ ਸਿੱਖ ਵਿਰੋਧੀ ਤਾਕਤਾਂ ਨਾਲ ਦੋ ਹੱਥ ਕਰਨੇ ਪਏ ਜੋ ਹੁਣ ਲੋਕਤੰਤਰ ਅਨੁਸਾਰ ਕਰਨੇ ਪੈ ਰਹੇ ਹਨ । ਗੁਰੁਦੁਅਿਾਰਾਂ ਚੋ ਮਸੰਦ ਕੱਢਣ ਲਈ ਸਿੱਖਾਂ ਵੱਡੀਆਂ ਜੰਗਾਂ ਲੜੀਆਂ ਤੇ ਗੁਰੂਧਾਮ ਅਜਾਦ ਕਰਵਾਏ ਤੇ ਹੁਣ ਫਿਰ ਸਿੱਖੀ ਦੇ ਬੁਰਕੇ ਚ ਮਸੰਦ ਕੱਢਣ ਲਈ ਹਰ ਸੰਭਵ ਯਤਨ ਕਰਨੇ ਪੈ ਰਹੇ ਹਨ । ਅਜਾਦੀ ਬਾਅਦ ਪੰਜਾਬੀ ਸੂਬੇ ਦੀ ਗੱਲ ਕਰਦਿਆਂ ਉਨਾ ਕਿਹਾ ਕਿ ਸਿੱਖ ਵਿਰੋਧੀ ਸੋਚ ਵਾਲਿਆਂ ਜਾਣ-ਬੁੱਝ ਕੇ ਲੰਗੜਾ ਸੂਬਾ ਪੰਜਾਬ ਨੂੰ ਦਿੱਤਾ । ਇਸ100 ਸਾਲਾ ਸ਼ਤਾਬਦੀ ਚ ਹਰੀ ਕਾਂ੍ਰਤੀ ਆਈ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਪ੍ਰਫੁਲਿਤ ਹੋਣ ਦੀ ਥਾਂ ਕਰਜ਼ਾਈ ਤੋ ਆਰਥਿਕ ਬੋਝ ਥੱਲਿਆਂ ਦੱਬਿਆ ਗਿਆ । ਇਸ 100 ਸਾਲਾ ਸ਼ਤਾਬਦੀ ਚ ਧਰਮ-ਯੁੱਦ ਮੋਰਚੇ ਚ ਕੀਮਤੀ ਜਾਨਾਂ ਗਈਆਂ ਜਦ ਦਰਬਾਰ ਸਾਹਿਬ ਤੇ ਫੌਜੀ ਹੰਮਲਾ ਕਰਕੇ ਅਕਾਲ ਤਖਤ ਢਾਹ ਦਿੱਤਾ ਗਿਆ । ਇਸ ਕਾਰਨ ਪੰਜਾਬ ਨੂੰ ਲੰਮਾ ਸਮਾ ਸੰਤਾਪ ਭੋਗਣਾ ਪਿਆ , ਗਵਰਨਰੀ ਰਾਜ ਨੇ ਬਹੁਤ ਨੁਕਸਾਨ ਕੀਤਾ । ਹੁਣ ਤੱਕ 9 ਅਕਾਲੀ ਸਰਕਾਰਾਂ ਬਣੀਆਂ ਹਨ । ਪਰ ਕੇਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ । ਉਨਾ ਇਹ ਵੀ ਆਖਿਆ ਕਿ ਇਹ ਦਿਹਾੜਾ ਮਨਾਉਣ ਲਈ ਏਕਤਾ ਚਾਹੀਦਾ ਸੀ ਪਰ ਬਾਦਲਾਂ ਨੇ ਅਕਾਲੀ ਦਲ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ । ਮੌਜੂਦਾ ਸੰਕਟ ਚੋ ਸਿੱਖ ਕੌਮ ਨੂੰ ਕੱਢਣ ਲਈ ਮਾਸਟਰ ਤਾਰਾ ਸਿੰਘ,ਬਾਬਾ ਖੜਕ ਸਿੰਘ, ਸੋਹਣ ਸਿੰਘ ਜੋਸ਼, ਦਰਸ਼ਨ ਸਿੰਘ ਫੇਰੂਮਾਨ , ਜੱਥੇਦਾਰ ਮੋਹਣ ਸਿੰਘ ਤੁੱੜ ,ਗਿਆਨੀ ਕਰਤਾਰ ਸਿੰਘ ਵਰਗੇ ਦਰਵੇਸ਼ ਸਿਆਸਤਦਾਨਾਂ ਦੀ ਸੋਚ ਵਾਲੇ ਆਗੂਆਂ ਦੀ ਲੋੜ ਹੈ । ਰਵੀਇੰਦਰ ਸਿੰਘ ਦਾ ਦੋਸ਼ ਹੈ ਕਿ ਬਾਦਲ ਪਰਿਵਾਰ ਤੋ ਲੋਕਾਂ ਨੂੰ ਖਿੱਝ ਚੁੱਕੇ ਹਨ ਕਿ ਉਨਾ ਦਾ ਏਜੰਡਾ ਸ਼੍ਰੋਮਣੀ ਕਮੇਟੀ ਤੇ 2022 ਦੀਆਂ ਚੋਣਾਂ ਲੜਨਾ ਹੈ ਸਿੱਖ ਕੌਮ ਨੂੰ ਅੱਗੇ ਲੈ ਜਾਣ ਲਈ ਕੋਈ ਨਵੀ ਨੀਤੀ ਵਿਖਾਈ ਨਹੀ ਦੇ ਰਹੀ । ਸਿੱਖ ਮਸਲੇ ਠੰਡੇ ਬਸਤੇ ਚ ਪਾ ਦਿੱਤੇ ਹਨ । ਸੌਦਾ ਸਾਧ ਨੂੰ ਬਿਨਾ ਮੁਆਫੀ ਮੰਗਿਆ ਜੱਥੇਦਾਰਾਂ ਕੋਲੋ ਮੁਆਫੀ ਦਵਾਈ ਗਈ ਉਹ ਵੀ ਚੰਡੀਗੜ ਸਰਕਾਰੀ ਕੋਠੀ ਸੱਦ ਕੇ । ਉਨਾ ਕਿਹਾ ਕਿ ਬਾਦਲਾਂ ਦੀ ਹਕੂਮਤ ਵੇਲੇ 2016 ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਅੰਮਿ੍ਰਤਸਰ ਤੋ 328 ਪਾਵਨ ਸਰੂਪ ਚੋਰੀ ਹੋਏ ਪਰ ਅਜੇ ਤੱਕ ਸਿੱਖਾਂ ਨੂੰ ਇਨਸਾਫ ਨਹੀ ਮਿਲਿਆ । ਐਮਰਜੈਸੀ ਵਿਰੋਧ ਇਤਿਹਾਸਿਕ ਮੋਰਚਾ ਲਾਇਆ ਗਿਆ , ਸਿੱਖਾਂ ਨੇ ਪੰਜਾਬੀ ਸੂਬਾ,ਧਰਮ ਯੁੱਧ ਮੋਰਚਾ , ਪੰਜਾਬ ਦੇ ਮਸਲਿਆਂ ਲਈ ਲਾਇਆ ਪਰ ਕੋਈ ਫਾਇਦਾ ਨਹੀ ਹੋਇਆ। ਹਿੰਮਤ ਵਧਾਉਣ ਵਾਲੀ ਗੱਲ ਇਹ ਹੈ ਕਿ 100 ਸਾਲਾ ਬਾਅਦ ਵੀ ਅਕਾਲੀ ਦਲ ਨਹੀ ਪੰਜਾਬ ਨੇ ਫਿਰ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਬਾਦਲਾਂ ਵੱਲੋਂ ਮਨਾਈ ਗਈ ਸ਼ਤਾਬਦੀ, ਆਪਣੀ ਪਾਰਟੀ ਦਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਅਸਲ ਕਿਸਾਨੀ ਦਿੱਲੀ ਵਿੱਚ ਅੰਦੋਲਨ ਕਰ ਰਹੀ ਹੈ। ਇਸ ਸਮੇ ਕੋਈ ਸਿਆਸੀ ਪਾਰਟੀ ਨਹੀ ਸਗੋ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਹਨ ।