ਬੈਲਜੀਅਮ (ਅਮਰਜੀਤ ਸਿੰਘ ਭੋਗਲ) ਪਿਛਲੇ ਦਿਨ ਤੋਂ ਬੈਲਜੀਅਮ ਦੇ ਗਵਾਂਢੀ ਦੇਸ਼ ਹਾਲੈਂਡ ਵਿੱਚ ਕੌਵਿੰਡ 19 ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਹਾਲੈਂਡ ਸਰਕਾਰ ਵੱਲੋਂ 19ਜਨਵਰੀ ਤੱਕ ਪੂਰਨ ਤੋਰ ਤੇ ਤਾਲਾਬੰਦੀ ਕਰ ਦਿੱਤੀ ਹੈ ਅਤੇ ਕੋਈ ਦੁਕਾਨ ਖੇਲਣ ਤੇ ਪਬੰਧੀ ਲਾ ਦਿੱਤੀ ਹੈ ਪਰ ਦੂਜੇ ਪਾਸੇ ਕ੍ਰਿਸਮਿਸ ਵਰਗੇ ਤਿਉਹਾਰ ਹੋਣ ਕਾਰਨ ਲੋਕਾਂ ਵੱਲੋਂ ਖਰੀਦੋਫਰੋਖਤ ਕਰਨ ਵਿੱਚ ਬੜੀ ਮੁਸ਼ਕਲ ਆ ਗਈ ਹੈ ਜਿਸ ਨੂੰ ਦੇਖਦੇ ਹੋਏ ਜ਼ਿਆਦਾਤਰ ਹਾਲੈਡ ਵਾਲੇ ਬੈਲਜੀਅਮ ਜਾ ਜਰਮਨ ਨੂੰ ਖਰੀਦੋਫਰੋਖਤ ਕਰਨ ਜਾ ਰਹੇ ਹਨ ਜਿਸ ਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲਕਸਾਡਰ ਦੀ ਕਰੂੰ ਵੱਲੋਂ ਹਾਲੈਡ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਕਰੋਨਾ ਦੂਜੇ ਦੇਸ਼ਾਂ ਵਿੱਚ ਆਪਣਾ ਫਲਾਅ ਨਾਂ ਕਰ ਸਕੇ ਦੱਸਣਯੋਗ ਹੈ ਕਿ ਹਾਲੈਡ ਵਿੱਚ ਤਾਲਾਬੰਦੀ ਤੋਂ ਬਾਦ ਜ਼ਿਆਦਾਤਰ ਹਾਲੈਡ ਵਾਸੀ ਬੈਲਜੀਅਮ ਦੀ ਹੱਦ ਨਾਲ ਲੱਗਦੇ ਸ਼ਹਿਰਾਂ ਵਿੱਚ ਖਰੀਦ ਕਰਨ ਆ ਰਹੇ ਹਨ ਇਸੇ ਤਰਾ ਹਾਲੈਡ ਅਤੇ ਜਰਮਨ ਦੇ ਪ੍ਰਧਾਨ ਮੰਤਰੀ ਵੀ ਹਾਲੈਡ ਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਸਮੇ ਗੁਵਾਢੀ ਦੇਸ਼ਾਂ ਵਿੱਚ ਨਾਂ ਜਾਣ ਤਾਂ ਜੋ ਹਾਲੈਡ ਵਿੱਚ ਵੱਧ ਰਹੇ ਕੇਸਾਂ ਦਾ ਬੈਲਜੀਅਮ ਜਾ ਜਰਮਨ ਤੇ ਅਸਰ ਪਵੇ।