ਜਸਬੀਰ ਸਿੰਘ ਚਾਨਾ
ਫਗਵਾਡ਼ਾ, ਅੱਜ ਇੱਥੇ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਸ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਸਬ ਜੇ.ਈ. ਵੀ ਸ਼ਾਮਿਲ ਹੈ। ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਮ੍ਰਿਤਕ ਸਬ ਜੇ.ਈ. ਦੀ ਪਛਾਣ ਨਿਰਪਾਲ ਸਿੰਘ (54) ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾਡ਼ਾ ਵਜੋਂ ਹੋਈ ਹੈ।
ਉਕਤ ਵਿਅਕਤੀ ਜੇ.ਸੀ.ਟੀ. ਮਿੱਲ ਦੇ ਸਾਹਮਣੇ ਸਬ ਸਟੇਸ਼ਨ ਵਿੱਖੇ ਤਾਇਨਾਤ ਸੀ ਉਸ ਨੂੰ ਜਲੰਧਰ ਦੇ ਪਟੇਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਉਸ ਦਾ ਸੰਸਕਾਰ ਕਰਵਾਇਆ ਹੈ।
ਇਸੇ ਤਰ੍ਹਾਂ ਪਿੰਡ ਰਾਮਗਡ਼੍ਹ ਵਿੱਖੇ ਇੱਕ 68 ਸਾਲਾ ਵਿਅਕਤੀ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਦੀ ਕੋਰੋਨਾ ਕਾਰਨ ਮੌਤ ਹੋ ਗਈ ਇਸ ਦੀ ਪੁਸ਼ਟੀ ਐਸ.ਐਮ.ਓ ਡਾ. ਕਾਂਤਾ ਨੇ ਕੀਤੀ।