ਫਗਵਾੜਾ (ਚੇਤਨ ਸ਼ਰਮਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿੱਚ ਕਾਮਰਸ ਅਤੇ ਬਿਜ਼ਨੈਸ ਮੈਨੇਂਜ਼ਮੈਂਟ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੈਸ਼ਨ 2020-21 ਦੇ ਬਿਜ਼ਨਸ਼ ਕਲੱਬ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ‘ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ ਅਤੇ 21 ਮੈਂਬਰਾਂ ਦੀ ਕਮੇਟੀ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣਂ ਕੀਤੀ ਗਈ। ਸਰਬਸੰਮਤੀ ਨਾਲ ਸਚਿਨ ਬਾਂਸਲ ਐਮ.ਕਾਮ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਵਲੋਂ ਵਿਦਿਆਰਥੀਆਂ ਦੇ ਬੈਜ਼ ਲਗਾਏ ਗਏ ਅਤੇ ਉਨ੍ਹਾਂ ਨੂੰ ਕਾਲਜ ਦੀਆਂ ਵੱਖ-ਵੱਖ ਸਰਗਰਮੀਆਂ ‘ਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਜੀ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਚੰਗੇ ਗੁਣਾਂ ਨੂੰ ਸਿੱਖਣ ਤੇ ਜੋਰ ਦਿੱਤਾ।ਇਸ ਉਲੀਕੇ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਜੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਜੁਮੇਵਾਰੀ ਨੂੰ ਸਮਝਣ ‘ਤੇ ਤਹਿ ਦਿਲ ਨਾਲ ਨਿਭਾਉਣ ਲਈ ਕਿਹਾ। ਵਿਭਾਗ ਦੇ ਮੁੱਖੀ ਡਾ.ਮਨਪ੍ਰੀਤ ਕੌਰ ਜੀ ਨੇ ਕਲੱਬ ਵਲੋਂ ਆਉਣ ਵਾਲੇ ਸਮੇਂ ਉਲੀਕੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ ਅਤੇ ਪ੍ਰਧਾਨ ਸਾਹਿਬ, ਕਾਲਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਕਮਲਪ੍ਰੀਤ ਕੌਰ ਵਲੋ ਨਿਭਾਈ ਗਈ।ਇਸ ਮੌਕੇ ਪ੍ਰੋ.ਆਸ਼ੂਤੋਸ਼, ਪ੍ਰੋ. ਸੋਨੂ ਮੰਜਾਲ ਅਤੇ ਸ.ਜਤਿੰਦਰ ਸਿੰਘ ਖਾਲਸਾ ਹਾਜ਼ਿਰ ਸਨ।