ਬਰਸਲ (ਰਸ਼ਪਾਲ ਸਿੰਘ) ਗੈਂਟ ਸ਼ਹਿਰ ਦੇ ਸਰਕਾਰੀ ਵਕੀਲ ਦੀਆਂ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਸ਼ੁਕਰਵਾਰ ਨੂੰ ਪੁਲਿਸ ਨੇ ਗੈਂਟ ਸ਼ਹਿਰ ਵਿਚ ਲੱਗਭਗ 40 ਲੋਕਾਂ ਦੇ ਇਕੱਠ ਵਾਲੀ ਇਕ ਵਿਆਹ ਦੀ ਪਾਰਟੀ ਤੇ ਛਾਪਾ ਮਾਰਿਆ ਸੀ
ਪੁਲਿਸ ਸ਼ਾਮ 5:30 ਵਜੇ ਦੇ ਕਰੀਬ ਘਟਨਾ ਵਾਲੀ ਥਾਂ ਤੇ ਪਹੁੰਚੀ, ਕਈ ਬੱਚੇ ਵੀ ਪਾਰਟੀ ਵਿੱਚ ਮੌਜੂਦ ਸਨ। ਸਾਰੇ ਮੇਲੀਆਂ ਨੂੰ 750 ਯੂਰੋ ਪਰ ਬੰਦੇ ਦਾ ਜੁਰਮਾਨਾ ਲਗਾਇਆ ਗਿਆ। ਲਾੜੇ ਨੂੰ , ਇੱਕ ਵਿਆਹ ਪਾਰਟੀ ਦੇ ਪ੍ਰਬੰਧਕ ਵਜੋਂ 4,000 ਯੂਰੋ ਦਾ ਜੁਰਮਾਨਾ ਠੋਕਿਆ ਗਿਆ,ਐਨਾ ਸ਼ਗਨ ਨਹੀਂ ਮਿਲਿਆ ਜਿਹਨਾਂ ਜੁਰਮਾਨਾ ਹੋ ਗਿਆ ਇਸ ਨੂੰ ਹੀ ਕਹਿੰਦੇ ਨੇ ਧੇਲੇ
ਦੀ ਬੁੜ੍ਹੀ ਟੱਕਾ ਸਿੱਰ ਮਨਾਈ ਦਾ , ਦੱਸਣਯੋਗ ਹੈਂ ਕਿ ਕਰੋਨਾ ਕਾਰਨ ਬੈਲਜੀਅਮ ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਦਾ ਕਰਫਿਊ ਲੱਗਾ ਹੋਣ ਕਾਰਨ ਦਾਰੂ ਸਿੱਕੇ ਵਾਲੀ ਪਾਰਟੀ ਤੇ ਪੂਰਨ ਤੌਰਤੇ ਪਾਬੰਦੀ ਲੱਗੀ ਹੋਈ ਹੈਂ ।