ਬੈਲਜ਼ੀਅਮ ਨਾਈਟ ਸ਼ੌਪ ਯੁਨੀਅਨ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਮੁਕੰਮਲ ਹਿਮਾਇਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਿੱਥੇ ਪੰਜਾਬ-ਹਰਿਆਣਾ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ-ਮਜ਼ਦੂਰ ਜਮੀਨੀ ਪੱਧਰ ਤੇ ਇੱਕ ਵੱਡਾ ਸੰਘਰਸ਼ ਲੜ ਰਹੇ ਹਨ ਉੱਥੇ ਪ੍ਰਦੇਸੀਂ ਵਸਦਾ ਪੰਜਾਬੀ ਭਾਈਚਾਰਾ ਵੀ ਵਧ ਚੜ ਯੋਗਦਾਨ ਪਾ ਰਿਹਾ ਹੈ। ਬੈਲਜ਼ੀਅਮ ਨਾਈਟ ਸ਼ੌਪ ਯੁਨੀਅਨ ਦੇ ਆਗੂਆਂ ਗੁਰਮੀਤ ਸਿੰਘ ਓਸਟੰਡੇ, ਰਵਿੰਦਰ ਸਿੰਘ, ਬਖਤਾਵਰ ਸਿੰਘ, ਅਮਰਜੀਤ ਸਿੰਘ ਹਠੂਰ, ਪ੍ਰਦੀਪ ਸਿੰਘ ਦੀਪੂ, ਗੁਰਮੀਤ ਸਿੰਘ ਸਰਾਏਗਾ, ਰਵਿੰਦਰ ਸਿੰਘ ਮੋਲ ਅਤੇ ਸੁਰਜੀਤ ਸਿੰਘ ਨੇ ਸਮੂਹ ਬੈਲਜ਼ੀਅਮ ਨਾਈਟ ਸ਼ੌਪ ਯੁਨੀਅਨ ਮੈਂਬਰਾਂ ਵੱਲੋਂ ਦਿੱਲੀ ਵਿੱਚ ਲੱਗੇ ਕਿਸਾਨ-ਮਜ਼ਦੂਰ ਮੋਰਚੇ ਦੀ ਮੁਕੰਮਲ ਹਿਮਾਇਤ ਕਰਦਿਆਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਚੱਲ ਰਹੇ ਸੰਘਰਸ਼ ਵਿੱਚ ਮੋਦੀ ਸਰਕਾਰ ਦੇ ਲਾਰਿਆਂ ਦੌਰਾਂਨ ਜਾਨਾਂ ਗਵਾ ਚੁੱਕੇ ਕਿਸਾਨ-ਮਜ਼ਦੂਰਾਂ ਦੀਆਂ ਮੌਤਾਂ ਦਾ ਬਹੁਤ ਅਫਸੋਸ਼ ਹੈ ਪਰ ਇਹਨਾਂ ਮੌਤਾਂ ਦਾ ਕਾਰਨ ਬਣੀ ਮੋਦੀ ਸਰਕਾਰ ਖਿਲਾਫ ਕਤਲ ਦੇ ਮੁਕੰਦਮੇਂ ਦਰਜ ਕਰਵਾਉਣੇ ਚਾਂਹੀਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *