ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਅਤੇ ਹਾਲੈਂਡ ਦੀਆ ਸੰਮੂਹ ਸੰਗਤਾ ਦੇ ਸਹਿਯੋਗ ਨਾਲ ਭਾਈ ਹਰਵਿੰਦਰ ਸਿੰਘ ਢੰਡਵਾੜ ਇਕ ਟਰਾਲੀ ਕੰਬਲਾ ਦੀ ਲੋੜਬੰਦਾ ਵਾਸਤੇ ਗਾਜੀਪੁਰ ਬਾਰਡਰ ਦਿੱਲੀ ਵਿੱਚ ਲੈ ਕੇ ਪਹੁੰਚੇ

ਬੈਲਜੀਅਮ (ਅਮਰਜੀਤ ਸਿੰਘ ਭੋਗਲ)
ਕਿਸਾਨ ਅੰਦੋਲਨ ਵਿੱਚ ਠੰਡ ਵਧ ਗਈ ਹੈ ਉਸਦੇ ਮੱਦੇ ਨਜਰ ਭਾਈ ਹਰਵਿੰਦਰ ਸਿੰਘ ਜੀ ਇੰਡੀਆ ਪਹੁੰਚ ਗਏ ਉਹਨਾ ਨੇ ਉਦਮ ਉਪਰਾਲਾ ਕਰਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ,ਦਸ਼ਮੇਸ਼ ਸਪੋਰਟਸ ਕਲੱਬ ਡੈਨਹਾਗ ਅਤੇ ਹਾਲੈਂਡ ਦੀਆ ਸੰਮੂਹ ਸੰਗਤਾ ਦੇ ਸਹਿਯੋਗ ਨਾਲ ਇਕ ਟਰਾਲੀ ਕੰਬਲਾ ਦੀ ਅਤੇ ਹੋਰ ਲੋੜੀਦੀ ਵਸਤਾ ਲੈ ਕੇ ਦਿੱਲੀ ਗਾਜੀਪੁਰ ਯੂਪੀ ਵਾਲੇ ਬਾਰਡਰ ਉਪਰ ਪਹੁੰਚ ਗਏ। ਇਹ ਸਾਰੀ ਸੇਵਾ ਸੰਗਤਾ ਦੇ ਸਹਿਯੋਗ ਨਾਲ ਹੋ ਰਹੀ ਹੈ।ਕਿਉਕਿ ਗਾਜੀਪੁਰ ਬਾਰਡਰ ਵਾਲੇ ਪਾਸੇ ਸੇਵਾਵਾ ਦੀ ਜਰੂਰਤ ਹੈ। ਭਾਈ ਹਰਜੀਤ ਸਿੰਘ ਹਾਲੈਂਡ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜਰੂਰਤ ਅਨੁਸਾਰ ਹੋਰ ਵੀ ਸੇਵਾਵਾ ਕੀਤੀਆ ਜਾਣਗੀਆ। ਸੰਗਤਾ ਵਿੱਚ ਬਹੁਤ ਉਤਸ਼ਾਹ ਹੈ। ਪੰਜਾਬ ਆਪਣੇ ਹੱਕਾ ਅਤੇ ਹੋਂਦ ਦੀ ਲੜਾਈ ਲੜ ਰਿਹਾ ਹੈ। ਜੇ ਕਿਸਾਨ ਨਹੀ ਤਾ ਦੇਸ਼ ਨਹੀ।
ਅੰਤ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਦਸ਼ਮੇਸ਼ ਸਪੋਰਟਸ ਕਲੱਬ ਡੈਨਹਾਗ ਅਤੇ ਹਾਲੈਂਡ ਦੀਆ ਸੰਮੂਹ ਸੰਗਤਾ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *