ਬਰੁਸਲ (ਰ.ਸ) ਸਿੰਤਰੁਦਨ , ਐਤਵਾਰ ਦੁਪਹਿਰ ਨੂੰ ਹਾਲ ਮਾਲ ਪਿੰਡ ਵਿਚ ਸਿੱਖਾਂ ਦੇ ਗੁਰੂਘਰ ਵਿੱਚ ਚਲ ਰਹੇ ਇਕ ਸਮਾਗਮ ਨੂੰ ਰੋਕ ਦਿੱਤਾ ਗਿਆ ਹੈਂ । ਉਸ ਸਮੇ ਅੰਦਰ “ਚਾਲੀ ਲੋਕ ਮੌਜੂਦ ਸਨ। ਉਨ੍ਹਾਂ ਨੇ ਮੂੰਹ ਤੇ ਮਾਸਕ ਪਹਿਨਿਆ ਹੋਇਆ ਸੀ, ਪਰ ਇਸ ਸਮੇਂ ਵੱਧ ਤੋਂ ਵੱਧ 15 ਲੋਕਾਂ ਨੂੰ ਪੂਜਾ ਪਾਠ ਕਰਨ ਦੀ ਇਜ਼ਾਜ਼ਤ ਸੀ , “ਸੰਤਰੁਦਨ -ਗਿੰਗਲੋਮ-ਨਿਓਵਰਕਰਕੇਨ ਜ਼ੋਨ ਦੇ ਕਮਿਸ਼ਨਰ ਜੋਰਿਸ ਬਰਗਰ ਨੇ ਕਿਹਾ ਹੈ। ਪੁਲਿਸ ਨੂੰ ਇਹ ਇਤਲਾਹ ਇਕ ਰਾਹਗੀਰ ਰਾਹੀਂ ਮਿਲੀ ਸੀ।”ਕਿ ਗੁਰੁਦਵਾਰੇ ਦੇ ਬਾਹਰ ਬਹੁਤ ਸਾਰੇ ਵਾਹਨ ਖੜੇ ਹਨ . ਇਸ ਲਈ ਸਾਨੂੰ ਛੱਕ ਪਿਆ ਕਿ ਅੰਦਰ ਬਹੁਤ ਸਾਰੇ ਲੋਕ ਸੇਵਾ ‘ਕਰਦੇ ਹੋਣਗੇ , “ਬਰਜਰ ਨੇ ਕਿਹਾ.” ਫਿਰ ਅਸੀਂ ਤਿੰਨ ਟੀਮਾਂ ਨਾਲ ਉਸ ਸਥਾਨ ਤੇ ਚਲੇ ਗਏ. ਖੁਸ਼ਕਿਸਮਤੀ ਨਾਲ ਕਮਿਨਿਟੀ ਦਾ ਸਹਿਯੋਗ ਮਿਲਿਆ . ਸੇਵਾ ਬੰਦ ਕਰ ਦਿੱਤੀ ਗਈ ਅਤੇ ਅੱਗੋਂ ਲਈ ਚੇਤਾਵਨੀ ਦੇ ਕੇ ਸਭ ਨੂੰ ਆਪੋ ਆਪਣੇ ਘਰੇ ਭੇਜ ਦਿੱਤਾ ਗਿਆ .
32 ਲੋਕ ਨੂੰ ਜੁਰਮਾਨੇ
ਮੁੱਖ ਸੇਵਾਦਾਰ ਵਿਅਕਤੀ ਨੂੰ 750 ਯੂਰੋ ਦਾ ਜ਼ੁਰਮਾਨਾ ਕੀਤਾ ਗਿਆ ਸੀ, ਉਥੇ ਜੋ ਹੋਰ 31 ਬਾਲਗ ਮੌਜੂਦ ਸਨ, ਨੂੰ 250 ਯੂਰੋ ਦਾ ਜੁਰਮਾਨਾ ਕੀਤਾ ਗਿਆ ਸੀ। “ਕੁਝ ਲੋਕ ਹੈਰਾਨ ਹਨ ਤੇ ਕਹਿ ਰਹੇ ਹਨ ਇਹ 4,000 ਯੂਰੋ ਕਿਉਂ ਨਹੀਂ ਹੈ, ਕਿਓੰਕੇ ਇਹ ਇੱਕ ਲਾਕਡਾਉਨ ਪਾਰਟੀ ਨਹੀਂ ਸੀ, ਬਲਕਿ ਇਹ ਇੱਕ ਪਾਠ ਪੂਜਾ ਸੇਵਾ ਕੇਂਦਰ ਸੀ,” ਬਰਜਰ ਨੇ ਕਿਹਾ ਹੈਂ