ਬੈਲਜੀਅਮ ਦੀ ਸਲਾਹਕਾਰ ਕਮੇਟੀ ਨੇ ਐਲਾਨ ਕੀਤਾ ਕਿ ਘਟਦੇ ਅੰਕੜਿਆਂ ਦੇ ਬਾਵਜੂਦ, ਤਾਲਾਬੰਦੀ ਨਿਯਮਾਂ ਦੀ ਸਿਥਿਤੀ ਦੋ ਹਫਤੇ ਹੋਰ ਜਿਉਂ ਦੀ ਤਿਓਂ ਰੱਖੀ ਜਾਏਗੀ

ਬਰੁਸਲ (ਰਸ਼ਪਾਲ ਸਿੰਘ) ਸ਼ੁੱਕਰਵਾਰ ਦੁਪਹਿਰ ਨੂੰ ਇਕ ਵੀਡੀਓ ਕਾਨਫਰੰਸ ਬੈਠਕ ਦੌਰਾਨ ਕਮੇਟੀ ਨੇ ਸਰਕਾਰੀ ਤੌਰਤੇ ਐਲਾਨ ਕਰ ਦਿੱਤਾ ਕਿ ਬੈਲਜੀਅਮ ਦੇ ਹਾਲਾਤ ਕਈ ਹਫ਼ਤਿਆਂ ਤੋਂ ਲਗਾਤਾਰ ਸੁਧਰ ਰਹੇ ਹਨ , ਪਰ ਇਹ ਅਜੇ ਢਿੱਲ੍ਹ ਦੇਣ ਵਿਚ “ਬਹੁਤ ਜਲਦੀ”ਹੋਵੇਗੀ
ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਦੇ ਇਕ ਬਿਆਨ ਅਨੁਸਾਰ, ਪਰਤ ਰਹੇ ਯਾਤਰੀਆਂ ਦੇ ਸੰਭਾਵਤ ਪ੍ਰਭਾਵ, ਪਿਛਲੀਆਂ ਜਨਤਕ ਛੁੱਟੀਆਂ ਅਤੇ ਸਕੂਲਾਂ ਦੇ ਦੁਬਾਰਾ ਖੁੱਲ੍ਹਣ ਦਾ ਕੰਮ ਕਾਰਨ ਆਏ ਉਤਾਰ ਚੜ੍ਹਾ ਦੇਖਣੇ ਹਨ

ਟੈਲੀਵਰਕ ਕਰਨ ਦੀ ਮੌਜੂਦਾ ਜ਼ਿੰਮੇਵਾਰੀ ਨੂੰ ਲੋਕੀ ਇਮਾਨਦਾਰੀ ਨਾਲ ਨਿਭਾਅ ਰਹੇ ਇਸਦੀ ਲਗਾਤਾਰ ਜਾਂਚ ਕੀਤੀ ਜਾਏਗੀ, ਗੈਰ-ਜ਼ਰੂਰੀ ਯਾਤਰਾ ਨੂੰ ਪੂਰੀ ਤਰ੍ਹਾਂ ਨਿਰ -ਉਤਸ਼ਾਹ ਕੀਤਾ ਗਿਆ , ਅਤੇ ਛੁੱਟੀਆਂ ਮਨਾਉਣ ਵਾਲਿਆਂ ਨੂੰ ਵਾਪਸ ਪਰਤਣ ਤੇ ਟੈਸਟ ਲਾਜ਼ਮੀ ਹੋਵੇਗਾ ਅਤੇ ਅਲੱਗ ਥਲੱਗ ਰੱਖਣ ਲਈ’ ਵਾਧੂ ਚੈਕਿੰਗ ਕੀਤੀ ਜਾਏਗੀ.
ਹਾਲਾਂਕਿ, ਫਲੇਮਿਸ਼ ਮੰਤਰੀ-ਰਾਸ਼ਟਰਪਤੀ ਜਾਨ ਜੰਬੋ ਦੇ ਅਨੁਸਾਰ, ਡਰਾਈਵਿੰਗ ਸਕੂਲ ਨੂੰ ਅਗਲੇ ਹਫਤੇ ਤੋਂ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ.

ਇਸ ਤੋਂ ਇਲਾਵਾ, ਕਮੇਟੀ ਨੇ ਮਾਹਰਾਂ ਦੇ ਸਮੂਹ ਨੂੰ ਕਿਹਾ ਗਿਆ ਹੈਂ ਕਿ ਉਹ ਸਾਰੇ ਸੈਕਟਰਾਂ ਦੇ ਮੁੜ ਖੁੱਲ੍ਹਣ ਲਈ ਇਕ ਸਮਾਂ-ਸਾਰਣੀ ਤਿਆਰ ਕਰਨ , ਅਤੇ ਇਹ ਵੀ ਦੱਸਣ ਕਿ ਕਿਥੇ ਸੱਖਤ ਨਿਯਮਾਂ ਦੀ ਜ਼ਰੂਰਤ ਹੈ, ਇਸ ਲਈ ਇਹ “ਜਿੰਨੀ ਜਲਦੀ ਹੋ ਸਕੇ ਉੱਨੀ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਏ ਜਾਣਗੇ
ਅਗਲੀ ਸਲਾਹਕਾਰ ਕਮੇਟੀ ਦੀ ਬੈਠਕ ਸ਼ੁੱਕਰਵਾਰ 22 ਜਨਵਰੀ 2021 ਨੂੰ ਹੋਵੇਗੀ, ਜਦੋਂ ਛੁੱਟੀਆਂ ਅਤੇ ਵਾਪਸ ਆਣ ਵਾਲੇ ਯਾਤਰੀਆਂ ਦੇ ਪ੍ਰਭਾਵਾਂ ਦਾ ਬਿਹਤਰ ਲੇਖਾ ਜੋਖਾ ਕੀਤਾ ਜਾ ਸਕਦਾ ਹੈ.

Geef een reactie

Het e-mailadres wordt niet gepubliceerd. Vereiste velden zijn gemarkeerd met *