ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਚੋਣਾਂ ਸਬੰਧੀ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਾਜਵੰਤ ਸਿੰਘ)-ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਨੇ ਅੱਜ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੋਰਾਨ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰੀਆ 30 ਜਨਵਰੀ ਨੂੰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਪੂਰੀ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਣ ਲਈ ਪੁਲਸ ਵਿਭਾਗ ਨਾਲ ਵਧਿਆ ਢੰਗ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਜਿੱਥੇ, ਸੰਚਾਰ ਦੇ ਸਾਧਨਾਂ ਦਾ ਵੱਧ ਤੋਂ ਵੱਧ ਉਪਯੋਗ ਅਤੇ ਆਪਸੀ ਤਾਲਮੇਲ ’ਤੇ ਜੋਰ ਦਿੱਤਾ, ਉਥੇ ਨਾਲ ਹੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਉਚਿਤ ਦੂਰੀ ਬਣਾਏ ਰੱਖਣ ਦਾ ਵੀ ਖਾਸ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰ ਲਾਈਨਾਂ ਵਿੱਚ ਵੀ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 174 ਬੂਥ ਬਣਾਏ ਜਾਣਗੇ ਅਤੇ ਲਗਭਗ 238 ਈ.ਵੀ.ਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਮਾਡਲ ਕੋਡ ਆਫ ਕੰਡਕਟ ਅਤੇ ਚੋਣਾਂ ’ਤੇ ਹੋਣ ਵਾਲੇ ਨਿਰਧਾਰਿਤ ਖਰਚਿਆਂ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਨਾਮਜਦਗੀ ਦੀ ਆਖਰੀ ਮਿਤੀ 3. ਫ਼ਰਵਰੀ ਨੂੰ ਅਤੇ ਨਾਮਜਦਗੀ ਦੀ ਪੜਤਾਲ ਦੀ 4 ਫ਼ਰਵਰੀ ਅਤੇ ਨਾਮਜਦਗੀ ਪੱਤਰਾਂ ਦੀ ਵਾਪਸੀ ਦੀ ਤਰੀਕ 5 ਫਰਵਰੀ,ਜਦੋਂਕਿ ਨਗਰ ਨਿਗਮ ਦੀਆਂ ਵੋਟਾਂ 14 ਫਰਵਰੀ ਨੂੰ ਕਰਵਾਈਆਂ ਜਾਣਗੀਆਂ ਅਤੇ ਇੰਨ੍ਹਾ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। .02.2021 ਨੂੰ ਹੋਵੇਗੀ । ਇਸ ਮੌਕੇ ਏ.ਡੀ.ਸੀ (ਡੀ) ਗੁਰਵਿੰਦਰ ਸਰਾਓ, ਐਸਡੀਐਮ ਮਲੋਟ ਗੋਪਾਲ ਸਿੰਘ ਅਤੇ ਐਸਡੀਐਮ ਗਿੱਦੜਬਾਹਾ ਓਮ ਪ੍ਰਕਾਸ਼ ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *