ਇਹ ਲੋਕਾਂ ਦੀ ਸਰਕਾਰ ਨਹੀਂ,

ਇਹ ਲੋਕਾਂ ਦੀ ਸਰਕਾਰ ਨਹੀਂ,
ਸਰਕਾਰ ਹੈ ਸਰਮਾਏਦਾਰਾਂ ਦੀ।
ਇਹਨੂੰ ਅੱਤਵਾਦੀ ਲਗਦੀ ਹੈ,
ਹੱਕ ਮੰਗਦੀ ਕੌਂਮ ਸਰਦਾਰਾਂ ਦੀ।

ਇਹ ਸੱਤਾ ਦੇ ਨਸ਼ੇ ਵਿੱਚ ਮਗ਼ਰੂਰ ਹੈ,
ਸੜਕਾਂ ਤੇ ਰੁਲਦਾ ਕਿਰਸਾਨ-ਮਜ਼ਦੂਰ ਹੈ।
ਸੁਣਾਏ ਇਹ ਆਪਣੇ ਮਨ ਦੀਆਂ ਗੱਲਾਂ,
ਪਰ ਇੱਕ ਨਾ ਸੁਣੇ ਦਿਹਾੜੀਦਾਰਾਂ ਦੀ,
ਇਹ ਸਰਕਾਰ ਹੈ…

ਲੋਕਾਂ ਦੇ ਹੱਕਾਂ ਪਰ ਡਾਕਾਂ ਮਾਰੇ ਜੋ,
ਕਰਜ਼ੇ ਸਰਮਾਏਦਾਰਾਂ ਦੇ ਉਤਾਰੇ ਜੋ ੀ
ਮਾਇਆ ਰਖਦੇ ਵਿਦੇਸ਼ੀ ਬੈਂਕਾਂ ਵਿੱਚ,
ਗੱਲ ਕਰੇ ਕੀ ਕੋਈ ਚੌਕੀਦਾਰਾਂ ਦੀ ੀ
ਇਹ ਸਰਕਾਰ ਹੈ…

ਜਨਤਾ ਨੂੰ ਜੁਮਲਿਆਂ ਨਾਲ ਪਰਚਾਉਂਦੀ ਹੈ,
ਧਰਮਾਂ ਦੇ ਨਾਮ ਤੇ ਜੋ ਵੰਡੀਆਂ ਪਾਉਂਦੀ ਹੈ।
ਗਿੱਲ ਰੌਲਾ ਪਾਵੇ ਜੋ ਮੰਦਰ-ਮਸਜਿਦ ਦਾ,
ਗੱਲ ਕਰੇ ਮੜ੍ਹੀਆਂ-ਮਜਾਰਾਂ ਦੀ ।
ਇਹ ਲੋਕਾਂ ਦੀ ਸਰਕਾਰ ਨਹੀਂ,
ਸਰਕਾਰ ਹੈ ਸਰਮਾਏਦਾਰਾਂ ਦੀ।
ਮਨਦੀਪ ਗਿੱਲ ਧੜਾਕ

Geef een reactie

Het e-mailadres wordt niet gepubliceerd. Vereiste velden zijn gemarkeerd met *