ਮੇਰਾ ਜਨਾਜ਼ਾ ਉਠਾ ਹੈ ਤੋ ਦੇਖ ਇੰਨਕਲਾਬ ਉੱਠ ਰਹਾ ਹੈ, ਤੇਰੀ ਹਸਤੀ ਔਰ ਹਕੂਮਤ ਕੋ ਗਿਰਾਨੇ ਸੈਲਾਬ ਉੱਠ ਰਹਾ ਹੈ – ਸ਼ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਇੰਡੀਆ ਦੇ ਸਰਕਾਰੀ ਤੰਤਰ ਨੇ ਕਿਸਾਨ ਸੰਘਰਸ਼ ਵਿੱਚ ਬੁਗਿਣਤੀ ਵਿਸ਼ੇਸ਼ਕਰ ਨੌਜਵਾਨਾਂ ਦੇ ਦਿਲਾਂ ਦੀ ਅਵਾਜ਼ ਬਣ ਚੁੱਕੇ ਸ: ਦੀਪਸਿੰਘ ਸਿੱਧੂ ਦੇ ਭਰਾ ਅਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਯੂ. ਏ. ਪੀ. ਏ. ਤਹਿਤ ਵਰੰਟ ਜਾਰੀ ਕੀਤੇ ਹਨ।ਇਸ ਤੋਂ ਇਲਾਵਾ ਸੰਘਰਸ਼ ਵਿੱਚ ਸ਼ਾਮਲ 70 ਹੋਰ ਵਿਅਕਤੀਆਂ ਅਤੇ ਸੰਘਰਸ਼ ਵਿੱਚ ਕਿਸੇ ਨਾਂ ਕਿਸੇ ਰੂਪ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨਾਲ ਵੀ ਅਜੇਹਾ ਵਰਤਾਰਾ ਹੋਣ ਦੀਆਂ ਖਬਰਾਂ ਹਨ। 26 ਜਨਵਰੀ ਵਾਲੇ ਦਿਨ ਇਹੀ ਸਰਕਾਰੀ ਤੰਤਰ ਅਰਬਾਂ ਰੁਪਏ ਖਰਚ ਕੇ 71ਵਾਂ ਗਣਤੰਤਰ ਦਿਵਸ ਮਨਾਉਂਦੇ ਹੋਏ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਦਮਗਜ਼ੇ ਮਾਰੇਗਾ। ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦ੍ਰਸ਼ਨ ਕਰਨ ਉੱਪਰ ਰੋਕ ਨਹੀਂ ਲਾਈ ਜਾ ਸਕਦੀ ਅਤੇ ਜਿਸ ਸੰਵਿਧਾਨ ਦਾ ਸਥਾਪਨਾ ਦਿਵਸ ਮਨਾਉਣਗੇ ਉਹ ਵੀ ਇਹ ਹੱਕ ਦਿੰਦਾਂ ਹੈ। 15 ਅਗਸਤ 1947 ਤੋਂ ਹੀ ਸਰਕਾਰੀ ਤੰਤਰ ਇਹ ਹੱਥਕੰਡੇ ਅਪਨਾਉਂਦਾ ਆ ਰਿਹਾ ਹੈ ਕਿਸੇ ਵਿਅਕਤੀ ਨੂੰ ਤੋੜਨ ਲਈ, ਚੁੱਪ ਕਰਵਾਉਣ ਲਈ ਜਾਂ ਪੇਸ਼ ਹੋਣ ਲਈ ਮਜਬੂਰ ਕਰਨ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਕਰਨਾ, ਤਸ਼ੱਦਦ ਕਰਨਾ, ਧੀਆਂ ਭੈਣਾਂ ਦੀ ਬੇਪਤੀ ਕਰਨਾ, ਪਰਿਵਾਰਕ ਮੈਂਬਰਾਂ ਨੂੰ ਥਾਣਿਆਂ ਵਿੱਚ ਡੱਕਣਾ, ਉਨ੍ਹਾਂ ਦੇ ਘਰ ਢਾਹ ਦੇਣੇ, ਫਸਲ ਜਾਂ ਜਾਇਦਾਦ ਤਬਾਹ ਕਰਨੀ, ਉਨ੍ਹਾਂ ਦਾ ਸਮਾਨ ਇੱਥੋਂ ਤੱਕ ਕਿ ਪਸ਼ੂ ਵੀ ਥਾਣਿਆਂ ਦੇ ਹਾਤਿਆਂ ਵਿੱਚ ਡੱਕ ਲੈਣੇ।ਕੁਝ ਦਿਨ ਪਹਿਲਾਂ ਹੀ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦਾ ਘਰ ਅਜ਼ਾਦ ਕਰਵਾਇਆ ਗਿਆ ਹੈ ਜੋ ਉਨ੍ਹਾਂ ਦੇ ਪਰਿਵਾਰ ਦੇ ਅਨੇਕਾਂ ਜੀਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਉਪਰੰਤ ਕਬਜ਼ਾ ਕਰਕੇ ਪੁਲੀਸ ਚੌਕੀ ਬਣਾਈ ਹੋਈ ਸੀ।15 ਜਨਵਰੀ ਵਾਲੇ ਦਿਨ ਨੌਵੇਂ ਗੇੜ ਦੀ ਗੱਲਬਾਤ ਵਿੱਚ ਵੀ ਸਰਕਾਰੀ ਧਿਰਾਂ ਪਹਿਲੀ ਮੀਟਿੰਗ ਵਾਲੀ ਅੜੀ ‘ਤੇ ਰਹਿਕੇ ਕੋਈ ਮੂੰਹ ਨੂੰ ਜੂਸ ਲਾਉਣ ਵਾਲਾ ਜਾਂ ਸਰਕਾਰੀ ਰਸਗੁੱਲੇ ਖਾਣ ਵਾਲੇ ਲੀਡਰ ਲੱਭਣ, ਫੁੱਟ ਪਾ ਕੇ ਮੋਰਚਾ ਤੋੜਨ ਜਾਂ ਸਰਕਾਰੀ ਜ਼ੁਲਮ ਸਿਤਮ ਦੀ ਇੰਤਹਾ ਕਰਕੇ ਮੋਰਚੇ ਨੂੰ ਫੇਲ੍ਹ ਕਰਨ ਦੀ ਨੀਤੀ ਤਹਿਤ ਮਾਮਲੇ ਨੂੰ ਲਟਕਾਈ ਰੱਖਣਾਂ ਚਹੁੰਦੇ ਹਨ।ਸਰਕਾਰ ਅਜੇ ਤੱਕ ਇਹ ਹੀ ਨਹੀਂ ਸਮਝ ਸਕੀ ਕਿ ਇਹ ਇਕ ਲੋਕ ਅੰਦੋਲਨ ਬਣ ਚੁੱਕਾ ਹੈ ਇਹ ਹੁਣ ਫਤਹਿ ਹਾਸਲ ਕਰਕੇ ਹੀ ਦਮ ਲਵੇਗਾ ।ਪਾਰਟੀ ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸੀ: ਮੀ: ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਮੁਠੱਡਾ, ਯੂਥ ਵਿੰਗ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਅਸੀਂ ਘੱਟੋ ਘੱਟ ਸਾਂਝੇ ਪਰੋਗਰਾਮ ਤਹਿਤ ਕਿਸਾਨੀ ਮੰਗਾਂ ਨੂੰ ਲੈ ਕੇ ਸਮੁੱਚੇ ਇੰਡੀਆ ਦੇ ਕਿਸਾਨਾ ਵੱਲੋ ਵਿੱਢੇ ਗਏ ਸੰਘਰਸ਼ ਜਿਸਨੂੰ ਦੁਨੀਆਂ ਭਰ ਵਿਚੋਂ ਹਮਾਇਤ ਮਿਲ ਰਹੀ ਹੈ ਉਸ ਦਾ ਪੂਰਨ ਸਮਰਥਨ ਕਰਦੇ ਹੋਏ ਉਮੀਦ ਕਰਦੇ ਹਾਂ ਕਿ ਸਰਕਾਰ ਤਾਨਾਸ਼ਾਹੀ ਰਵੱਈਆ ਤਿਆਗਦੇ ਹੋਏ ਕਨੂੰਨ ਰੱਦ ਕਰਕੇ ਕਿਸਾਨੀ ਮੰਗਾਂ ਮੰਨੇ।ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਬੇਨਤੀ ਹੈ ਕਿ ਵੱਖ ਵੱਖ ਵਿਚਾਰਧਾਰਾਵਾਂ ਦੇ ਸੁਮੇਲ ਨਾਲ ਜਿਵੇਂ ਅਸਲੀ ਲੋਕਤੰਤ੍ਰਿਕ ਦੇਸ਼ ਚੱਲਦੇ ਹਨ ਜਾਂ ਚੱਲਣੇ ਚਾਹੀਦੇ ਹਨ ਉਸੇ ਪ੍ਰਕਾਰ ਸਭ ਦਾ ਸਤਿਕਾਰ ਕਰਦੇ ਹੋਏ ਇਹ ਮੋਰਚਾ ਜਾਰੀ ਰੱਖੋ ਜਨਤਕ ਤੌਰ ਤੇ ਕੋਈ ਵੀ ਵਿਵਾਦਤ ਗੱਲ੍ਹ ਨਾਂ ਕੀਤੀ ਜਾਵੇ, ਬੰਦ ਕਮਰਾ ਮੀਟਿੰਗਾਂ ਵਿੱਚ ਮਾਮਲੇ ਸੁਲਝਾਏ ਜਾਣ।ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ‘ਤੇ ਹਲੇਮੀ ਰਾਜ ਦੇ ਸੰਕਲਪ ਦੇ ਮੋਅਜ਼ਜ਼ੇ ਪ੍ਰਗਟ ਰੂਪ ਵਿੱਚ ਜ਼ਾਹਰ ਹੋ ਗਏ ਹਨ, ਸਮੇਂ ਦੀਆਂ ਹਕੂਮਤਾਂ ਵੱਲੋਂ ਖੜ੍ਹੀਆਂ ਕੀਤੀਆਂ ਨਫਰਤ ਦੀਆਂ ਦੀਵਾਰਾਂ ਢਹਿ ਰਹੀਆਂ ਹਨ, ਹਰ ਕੋਈ ਨਾਂ ਸਿਰਫ ਸਿੱਖ ਫਲਸਫੇ ਦੀ ਸਿਫਤ ਕਰ ਰਿਹਾ ਬਲਕਿ ਗੈਰਸਿੱਖ ਵੀ ਖ਼ਾਲਿਸਤਾਨੀ ਅਖਵਾਉਣ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਇਸ ਲਈ ਦ੍ਰਿੜ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਫਤਹਿ ਭਖਸ਼ਣਗੇ, ਹਕੂਮਤਾਂ ਇਹ ਹੱਥਕੰਡੇ ਵਰਤਣ ਦੀ ਅਸਫਲ ਕੋਸ਼ਿਸ਼ ਨਾਂ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *