(ਮਿੰਨੀ ਕਹਾਣੀ)
ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀਙ ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀਙ ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾਙ “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐਙ ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, ਤੁੰ ਘਰ ਰਹਿ ਕੇ ਖੇਤਾਂ ਵੱਲ ਧਿਆਨ ਰੱਖੀਂਙ ਇੱਕ ਬੰਦਾ ਘਰ ਵੀ ਜਰੂਰੀ ਐਙ ਓਏ ਨਾਜ਼ਰਾ ਦੱਸ ਖਾਂ ਦਿੱਲੀ ਦੀ ਕੋਈ ਖਬਰਸਾਰ ਕੀ ਐਙ ਹੁਣ ਤਾਂ ਆ ਫੋਨਾਂ ‘ਚ ਤਾਂ ਬਿੰਦ-ਬਿੰਦ ਖਬਰਾਂ ਆਉਂਦੀਆਂ ਨੇ, ਜਵਾਕ ਦੱਸਦੇ ਸੀ”, ਜੰਗੀਰ ਸਿੰਓ ਨੇ ਖੂੰਡਾ ਥੱੜ੍ਹੇ ਤੇ ਰੱਖ ਕੇ ਬੈਠਦਿਆਂ ਹੋਇਆਂ ਕਿਹਾਙ
“ਕੀ ਦੱਸਾਂ ਤਾਇਆ ਲੋਕ ਤਾਂ ਰੋਲ ਕੇ ਰੱਖ ਦਿੱਤੇ ਐਙ ਇੱਕ ਤਾਂ ਪੋਹ-ਮਾਘ ਦੀ ਠੰਡ ਤੇ ਮੀਂਹ…… ਬੜਾ ਔਖਾ ਹੋਇਆ ਪਿਆਙ ਪਰ ਕਿਸਾਨ ਵੀਰ ਅਜੇ ਵੀ ਹਿੰਮਤ ਬੰਨ੍ਹੀ ਬੈਠੇ ਐਙ ਰੋਜ਼ ਪੰਜਾਬ ਦੇ ਪੁੱਤ ਸ਼ਹੀਦ ਹੋ ਰਹੇ ਨੇ, ਪਰ ਐ ਮੋਦੀ ਦੇ ਭਗਤ ਕਹਿੰਦੇ ਕਿਸਾਨ ਤਾਂ ਸੈਰ-ਸਪਾਟੇ ਕਰਨ ਆਏ ਨੇ……ਲੰਗਰ ਛੱਕਣ ਆਏ ਐ”, ਨਾਜ਼ਰ ਨੇ ਉਦਾਸੀ ਨਾਲ ਜਵਾਬ ਦਿੱਤਾਙ
“ਓਏ ਇਨ੍ਹਾਂ ਕੰਜਰਾਂ ਨੂੰ ਕੋਈ ਪੁੱਛੇ ਲੰਗਰ ਤਾਂ ਅਸੀਂ ਛੱਕਾ ਕੇ ਤਾਂ ਹਜ਼ਾਰਾਂ ਭੁੱਖੇ ਢਿੱਡ ਭਰਦੇ ਐਂਙ ਅੰਨਦਾਤੇ ਹਾਂ ਇਸ ਦੇਸ਼ ਦੇ…ਙ ਘਰਾਂ ਦੇ ਘਰ ਉਜੜ ਰਹੇ ਐਙ ਹੁਣ ਤਾਂ ਇਹ ਕੋਈ ਆਮ ਧਰਨਾ ਨਹੀਂ ਰਿਹਾਙ ਇਹ ਵੱਕਤ ਕਿਸੇ ਸੰਤਾਪ ਜਾਂ ਹੱਲ਼ਿਆਂ ਤੋਂ ਘੱਟ ਨਹੀਂ ਐਙ ਨਾਜ਼ਰਾ ਇਹ ਪੈਸੇ ਦੇ ਭੁੱਖੇ ਕੀ ਜਾਨਣ ਪੰਜਾਬ ਦੇ ਦਰਦ ਨੂੰ…ਙ ਐਵੇਂ ਤਾਂ ਨਹੀਂ ਕਹਿੰਦੇ ਆਪਣੀ ਲੱਗੀ ਤਾਂ ਆਪ ਹੀ ਜਾਣੇਙ ਦੁੱਖ ਤਾਂ ਬੜਾ ਹੁੰਦਾ ਐ ਪਰ ਵੱਕਤ ਸਦਾ ਮਾੜਾ ਨਹੀਂ ਰਹਿੰਦਾ, ਆਪਣਾ ਵੀ ਵੱਕਤ ਆਵੇਗਾਙ ਫਿਰ ਵੇਖਾਂਗੇ ਇਹ ਕੁਰਬਾਨੀਆਂ ਐਵੇਂ ਨਹੀਂ ਜਾਣ ਦੇਵਾਂਗੇਙ ਹੱਕ ਦੇ ਨਿਬੇੜੇ ਹੁਣ ਹੋਣ ਜਾਂ ਫਿਰ ਕੱਲ੍ਹ……”, ਜੰਗੀਰ ਸਿੰਓ ਦੇ ਚਿਹਰੇ ਤੇ ਰੋਹ, ਦਰਦ ਤੇ ਉਮੀਦ-ਹੌਂਸਲੇ ਦੇ ਸੱਤ ਰੰਗ ਇੱਕਠੇ ਉਭਰ ਕੇ ਇੱਕ ਵੰਗੱਰ ਬਣ ਰਹੇ ਸੀਙ
-ਸੁਖਵਿੰਦਰ ਕੌਰ’ਹਰਿਆਓ