ਉਰਤਾਖੰਡ ਦੇ ਨੌਜਵਾਂਨ ਕਰ ਰਹੇ ਹਨ ਮੋਰਚੇ ਦੀ ਹਿਮਾਇਤ ਵਿੱਚ ਮੁਜਾਹਰੇ


ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਦਿੱਲੀ ਵਿੱਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਗੂੰਜ ਹੁਣ ਵਿਸ਼ਵ ਪੱਧਰ ਪੈ ਰਹੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹਰ ਪੰਜਾਬੀ ਅਪਣਾ ਰੋਲ ਨਿਭਾ ਰਿਹਾਹੈ। ਅਮਰੀਕਾ ਦੇ ਸ਼ਹਿਰ ਸੰਨਫਰਾਂਸਿਸਕੋ ਵਿੱਚ ਤਾਂ ਭਾਰਤੀ ਦੂਤਘਰ ਅੱਗੇ ਚੱਲ ਰਹੇ ਰੋਜਾਨਾਂ ਧਰਨੇ ਨੂੰ ਤਕਰੀਬਨ 2 ਮਹੀਨੇ ਹੋਣ ਵਾਲੇ ਹਨ। ਇਸੇ ਤਰਾਂ ਹੀ ਚੈਕ ਰਿਪਬਲਿਕ ਦੇਸ਼ ਵਿੱਚ ਜਿੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਹੀ ਥੋੜੀ ਹੈ ਉੱਥੇ ਵੀ ਸਵਾ ਲੱਖ ਸਿੰਘ ਨੇ ਭਾਰਤੀ ਦੂਤ ਘਰ ਦੇ ਬਾਹਰ ਰੋਸ ਮੁਜਾਹਰਾ ਕੀਤਾ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਜਿੱਥੇ ਕਿਤੇ ਪੰਜਾਬੀ ਜਾਂ ਸਿੱਖ ਵਸਦੇ ਹਨ ਉਹਨਾਂ ਦਾ ਕਿਸਾਨ ਸੰਘਰਸ਼ ਵਿੱਚ ਬਹੁਤ ਯੋਗਦਾਨ ਹੈ। ਕੱਲ ਪ੍ਰਾਪਤ ਹੋਈਆਂ ਕੁੱਝ ਤਸਵੀਰਾਂ ਨੂੰ ਦੇਖ ਪਤਾ ਲਗਦਾ ਹੈ ਕਿ ਜਿੱਥੇ ਉਤਰਾਖੰਡ ਵਾਲੇ ਸਿੱਖ ਦਿੱਲੀ ਮੋਰਚੇ ਵਿੱਚ ਸਮੂਲੀਅਤ ਕਰ ਰਹੇ ਹਨ ਉੱਥੇ ਉਹਨਾਂ ਦੀ ਨੌਜਵਾਂਨ ਪੀੜੀ ਰੋਜਾਨਾਂ ਸਾਂਮ 4 ‘ਤੋਂ 6 ਵਜੇ ਤੱਕ ਹੱਥਾਂ ਵਿੱਚ ਕਾਲੇ ਕਾਂਨੁੰਨ ਵਿਰੱਧ ਰੋਸ ਦਰਸਾਉਦੀਆਂ ਤਖਤੀਆਂ ਫੜ ਚੌਕਾਂ ਵਿੱਚ ਖੜ ਕਿਸਾਨ ਮੋਰਚੇ ਨਾਲ ਅਪਣੀ ਇੱਕਜੁਟ ਦਾ ਪ੍ਰਗਟਾਵਾ ਕਰਦੇ ਹਨ। ਉਪਰੋਕਤ ਤਸਵੀਰ ਉਤਰਾਖੰਡ ਸੂਬੇ ਦੇ ਜਿ਼ਲ੍ਹੇ ਸ਼ਹੀਦ ਊਧਮ ਸਿੰਘ ਨਗਰ ਦੇ ਸ਼ਹਿਰ ਕਾਸ਼ੀਪੁਰ ਦੇ ਚੇਤੀ ਚੌਰਾਹੇ ਦੀਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *