ਮੋਦੀ ਸਰਕਾਰ ਸਾਜਿਸ਼ ਤਹਿਤ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਚ ਲੱਗੀ :ਰਵੀਇੰਦਰ ਸਿੰਘ


ਸ਼ਾਂਤਮਈ ਅੰਦੋਲਨ ਕਰਨਾ ਹਰ ਨਾਗਰਿਕ ਦਾ ਅਧਿਕਾਰ : ਰਵੀਇੰਦਰ ਸਿੰਘ
ਕਿਹਾ, ਕਿਸਾਨ ਪਰਚੇ ਰੱਦ ਕਰਨ ਲਈ ਉੱਚ ਨਿਆਇਕ ਜਾਂਚ ਕਰਵਾਈ ਜਾਵੇ

ਚੰਡੀਗੜ,29 ਜਨਵਰੀ ( ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਰਚੀ ਗਈ ਇਕ ਸਾਜਿਸ਼ ਤਹਿਤ ਕਿਸਾਨ ਅੰਦੋਲਨ ਨੂੰ ਢਾਹ ਲੱਗੀ ਹੈ । ਰਵੀਇੰਦਰ ਸਿੰਘ ਨੇ ਮੋਦੀ ਸਰਕਾਰ ਦੀ ਸਖਤ ਸ਼ਬਦਾਂ ਚ ਆਲੋਚਨਾ ਕਰਦਿਆਂ ਕਿਹਾ ਕਿ ਟਿੱਕਰੀ ਤੇ ਕੁੰਡਲੀ ਬਾਰਡਰਾਂ ਨੂੰ ਖਾਲੀ ਕਰਵਾਉਣ ਲਈ, ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਸਥਾਨਕ ਲੋਕਾਂ ਤੇ ਪੁਲਿਸ ਵਾਲਿਆਂ ਨੇ ਕਿਸਾਨਾਂ ਨਾਲ ਧੱਕਾ-ਮੁੱਕੀ,ਅੱਥਰੂ ਗੈਸ ਦੇ ਗੋਲੇ ਤੇ ਪੱਥਰਬਾਜੀ ਕੀਤੀ ਹੈ । ਉਨਾ ਹੈਰਾਨੀ ਪ੍ਰਗਟਾਈ ਕਿ ਆਸ-ਪਾਸ ਦੇ ਲੋਕਾਂ ਨੂੰ 26 ਜਨਵਰੀ ਦੀ ਕਿਸਾਨ ਪਰੇਡ ਬਾਅਦ ਹੀ ਬਾਰਡਰਾਂ ਨੂੰ ਖਾਲੀ ਕਰਵਾਉਣਾ ਹੈ? ਇਹ ਤਾਂ 2 ਮਹੀਨੇ ਤੋ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਉਸ ਸਮੇ ਸਥਾਨਕ ਲੋਕ ਕਿੱਥੇ ਸਨ । ਰਵੀਇੰਦਰ ਸਿੰਘ ਸਪੱਸ਼ਟ ਕੀਤਾ ਕਿ ਇਹ ਮੋਦੀ ਸਰਕਾਰ ਦੀ ਬਹੁਤ ਵੱਡੀ ਸਾਜਿਸ਼ ਹੈ ਕਿ ਕਿਸਾਨੀ ਸੰਘਰਸ਼ ਨੂੰ ਬਦਨਾਮ ਕੀਤਾ ਜਾਵੇ ਜਿਸ ਨੂੰ ਵਿਸ਼ਵ ਭਰ ਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ । ਲੋਕਤੰਤਰ ਚ ਸ਼ਾਂਤਮਈ ਅੰਦੋਲਨ ਕਰਨਾ ਕੋਈ ਗੁਨਾਹ ਨਹੀ , ਇਹ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਪਰ ਮੋਦੀ ਸਰਕਾਰ ਆਪਣੀਆਂ ਘਟੀਆਂ ਚਾਲਾਂ ਤੋ ਬਾਜ ਨਹੀ ਆ ਰਹੀ, ਜਿਸ ਦੇ ਸਿੱਟੇ ਭਿਆਨਕ ਵੀ ਨਿਕਲ ਸਕਦੇ ਹਨ । ਉਨਾ ਕਿਸਾਨ ਲੀਡਰਾਂ ਤੇ ਨਜਾਇਜ ਪਰਚੇ ਰੱਦ ਕਰਨ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਵੱਲੋ ਜਾਂਚ ਕਮੇਟੀ ਬਣਾਈ ਜਾਵੇ। ਉਨਾ ਦਾ ਦੋਸ਼ ਹੈ ਕਿ ਪਰਚੇ ਸਿਆਸਤ ਤੋ ਪ੍ਰੇਰਿਤ ਅਤੇ ਇਕਤਰਫਾ ਹਨ । ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਜਾਣ-ਬੁਝ ਕੇ ਕਿਸਾਨ ਬਨਾਮ ਭਾਜਪਾ ਮਸਲਾ ਬਣਾ ਦਿੱਤਾ ਹੈ । ਭਾਜਪਾ ਹਾਈ ਕਮਾਂਡ ਤੇ ਮੋਦੀ ਸਰਕਾਰ ਨੂੰ ਦਿਨ-ਰਾਤ ਇਕ ਕਰਕੇ ਉਸ ਨੂੰ ਬੇਨਕਾਬ ਕੀਤਾ ਹੈ ਕਿ ਕਾਲੇ ਕਾਨੂੰਨ ਖੇਤੀ ਲਈ ਤਬਾਹ ਕੁੰਨ ਹਨ , ਜਿਨਾ ਦਾ ਅਸਰ ਪੂੰਜੀਪਤੀਆਂ ਨੂੰ ਛੱਡ ਕੇ ਸਭ ਤੇ ਪੈਣਾ ਹੈ । ਉਨਾ ਚੇਤਾਵਨੀ ਭਰੇ ਸ਼ਬਦਾਂ ਚ ਕਿਹਾ ਕਿ ਮੋਦੀ ਹਕੂਮਤ ਦੇਸ਼ ਦੇ ਟੋਟੇ ਕਰਨ ਵੱਲ ਵੱਧ ਰਹੀ ਹੈ ਪਰ ਭਾਰਤ ਦੇ ਲੋਕ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਿਸੇ ਵੀ ਕੀਮਤ ਤੇ ਆਂਚ ਨਹੀ ਆਉਣ ਦੇਣਗੇ। ਸ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਇਸ ਕੜਟਪ੍ਰਸਤ ਹਕੂਮਤ ਨੇ ਨੋਟਬੰਦੀ , ਜੀ ਐਸ ਟੀ, ਲਾਗੂ ਕਰਕੇ ਪੂੰਜੀਪਤੀਆਂ ਦੇ ਘਰ ਭਰ , ਜਿਸ ਨਾਲ ਹਰ ਵਿਅਕਤੀ ਦੀ ਅਰਥ ਵਿਵਸਥਾ ਹਿੱਲ ਗਈ। ਇਸ ਕਾਰਨ ਲੋਕਾਂ ਦਾ ਵਿਸ਼ਵਾਸ਼ ਇਸ ਸਰਕਾਰ ਤੋ ਉੱਠ ਗਿਆ ਹੈ । ਕਿਸਾਨ ਅੰਦੋਲਨ ਨੂੰ ਦਬਾਉਣ ਨਾਲ ਮੋਦੀ ਹਕੂਮਤ ਨੇ ਲੋਕਾਂ ਤੋ ਵਿਸ਼ਵਾਸ਼ ਗਵਾਅ ਲਿਆ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *