ਸਾਫ ਸੁਥਰੀ ਤੇ ਸੱਭਿਆਚਾਰਕ ਗਾਇਕੀ ਦਾ ਸਿਰਨਾਵਾˆ ਹਰਜੀਤ ਹਰਮਨ

ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਮਾਉˆਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀˆ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਦੋਦਾ ਦੇ ਜੰਮਪਲ ਅਤੇ ਪਿਤਾ ਸ. ਬਚਿੱਤਰ ਸਿੰਘ ਤੇ ਮਾਤਾ ਸਰਦਾਰਨੀ ਅਮਰਜੀਤ ਕੌਰ ਦੇ ਇਸ ਲਾਡਲੇ ਵਲੋˆ ਹੁਣ ਤਕ ਗਾਏ ਹਰ ਗੀਤ ਨੇ ਹੀ ਪੰਜਾਬ, ਪੰਜਾਬੀਆˆ ਅਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਦੀ ਅਵਾਜ਼ ਵਿੱਚ ਗੰਭੀਰਤਾ, ਸਹਿਜਤਾ ਤੇ ਸਰਲਤਾ ਦਾ ਸੁਮੇਲ ਹੈ। ਹਰਮਨ ਦੀ ਗਾਇਕੀ ਦੀ ਵੱਡੀ ਖ਼ਾਸੀਅਤ ਇਹ ਵੀ ਹੈ ਕਿ ਉਸ ਨੇ ਅੱਜ ਤਕ ਸੱਭਿਆਚਾਰਕ ਤੇ ਸਾਫ ਸੁਥਰੇ ਗੀਤ ਹੀ ਸਰੋਤਿਆˆ ਦੀ ਝੋਲੀ ਪਾਏ ਹਨ ਅਤੇ ਇਹ ਸਿੱਧ ਕਰ ਦਿਖਾਇਆ ਹੈ ਕਿ ਲੱਚਰਤਾ ਦੀ ਹਨੇਰੀ ‘ਚ ਸਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਆਪਣੀ ਗਾਇਕੀ ਵਿਚ ਜਿੱਥੇ ਉਸ ਨੇ ਘਰੇਲੂ ਰਿਸ਼ਤਿਆˆ, ਸਮਾਜਿਕ ਵਿਸ਼ਿਆˆ ਤੇ ਧਾਰਮਿਕ ਸੂਖ਼ਮ-ਭਾਵਨਾਵਾˆ ਨੂੰ ਬਿਆਨ ਕਰਦੀ ਸ਼ਾਇਰੀ ਦੀ ਚੋਣ ਕੀਤੀ, ਉੱਥੇ ਉਸ ਨੇ ਰੁਮਾˆਟਿਕ ਗੀਤਾˆ ਵਿੱਚ ਵੀ ਸੁਹਜ-ਸੁਆਦ ਮੁਕੰਮਲ ਰੂਪ ਵਿੱਚ ਬਰਕਰਾਰ ਰੱਖਿਆ ਹੈ।
ਹਰਮਨ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤਿਆˆ ਵਲੋˆ ਪਸੰਦ ਕੀਤਾ ਜਾˆਦਾ ਹੈ। ਇਸ ਦਾ ਕਾਰਨ ਉਸ ਦੀ ਆਵਾਜ਼, ਅੰਦਾਜ਼ ਅਤੇ ਪੰਜਾਬੀ ਦੀ ਧਨੀ ਕਲਮ ਗੀਤਕਾਰ ਸਵ. ਪ੍ਰਗਟ ਸਿੰਘ ਲਿਧੜਾˆ ਵਲੋˆ ਗਾਇਨ ਸਮੱਗਰੀ ਦੀ ਸੁਹਜਮਈ ਕੀਤੀ ਗਈ ਚੋਣ ਵੀ ਹੈ। ਉਸ ਦੀ ਗਾਇਕੀ ਅਤਿਅੰਤ ਗਹਿਰੀ ਹੈ ਜਿਸ ਨੂੰ ਸੁਣ ਕੇ ਅਜੀਬ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ। ਉਸ ਦਾ ਸੁਰੀਲਾ ਕੰਠ ਤੇ ਸੁੱਚੇ ਬੋਲ ਸਰੋਤਿਆˆ ਨੂੰ ਮੱਲੋਜ਼ੋਰੀ ਕੀਲਣ ਦੀ ਸਮਰੱਥਾ ਰੱਖਦੇ ਹਨ।

ਹਰਮਨ ਵਲੋˆ ਗਾਏ ‘ਕੁੜੀ ਚਿਰਾˆ ਤੋˆ ਵਿਛੜੀ’, ‘ਝਾˆਜਰ’,’ਮਿੱਤਰਾˆ ਦਾ ਨਾˆ ਚਲਦਾ’, ‘302 ਬਣ ਜੂ’, ‘ਇੰਤਜਾਰ ਕਰਾˆਗਾ’, ‘ਗੱਲ ਦਿਲ ਦੀ ਦੱਸ ਸੱਜਣਾ’, ‘ਵੰਡੇ ਹੋਏ ਪੰਜਾਬ ਦੀ ਤਰਾˆ’, ‘ਸ਼ਹਿਰ ਤੇਰੇ ਦੀਆˆ ਯਾਦਾˆ’, ‘ਕਾˆ ਬੋਲਦਾ’, ‘ਚਰਖਾ’, ‘ਸੂਰਮਾ’, ‘ਚੰਡੋਲ’, ‘ਉਸ ਰੁੱਤੇ ਸੱਜਣ ਮਿਲਾਦੇ ਰੱਬ’, ‘ਇੰਝ ਨਾ ਕਰੀˆ’, ‘ਮੁੰਦਰੀ’, ‘ਪਜੇਬਾˆ’, ‘ਇਸ ਨਿਰਮੋਹੀ ਨਗਰੀ ਦਾ’, ‘ਇੱਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾˆਗਾ ਮੈˆ’, ‘ਨੀˆ ਤੂੰ ਸੱਚੀˆਮੁੱਚੀˆ ਲੱਗੇ ਪੰਜਾˆ ਪਾਣੀਆˆ ਦੀ ਹੂਰ’, ‘ਸਜਨਾˆ’, ‘ਅਸੀˆ ਉਹ ਨਹੀˆ’, ‘ਚਾਦਰ’, ‘ਸੰਸਾਰ’, ‘ਪ੍ਰਦੇਸੀ’, ‘ਹੱਸ ਕੇ’, ‘ਚੰਨ’, ‘ਸ਼ੌਕ’ ਅਤੇ ‘ਅਵਾਜਾˆ’, ‘ਜੱਟੀ’, ‘ਤਰੀਕਾˆ’, ‘ਮਾਏ ਨੀ ਮਾਏ’, ‘ਦਿਲਜਾਨੀ’, ‘ਜੱਟ 24 ਕੇਰਟ ਦਾ’ , ‘ਮਿਲਾˆਗੇ ਜਰੂਰ’ ਅਤੇ ‘ਦਿਲ ਦੀਆਂ ਫਰਦਾਂ’ ਆਦਿ ਦਰਜਨਾˆ ਹੀ ਗੀਤ ਅਜਿਹੇ ਹਨ ਜੋ ਸਰੋਤਿਆˆ ਦੇ ਮਨਾˆ ਉੱਪਰ ਪੂਰੀ ਤਰਾˆ ਛਾਏ ਹੋਏ ਹਨ।
ਗੀਤਾˆ ਰਾਹੀˆ ਸਰੋਤਿਆˆ ਦੀ ਰੂਹ ਤਕ ਪਹੁੰਚਣ ਵਾਲਾ ਇਹ ਗਾਇਕ ਆਪਣੇ ਗੀਤਾˆ ਰਾਹੀˆ ਸੱਚ ਕਹਿਣ ਦੀ ਦਲੇਰੀ ਰੱਖਦਾ ਹੈ। ਉਸ ਨੇ ਆਪਣੀਆˆ ਟੇਪਾˆ ਵਿੱਚ ਉਸਾਰੂ ਸੋਚ ਦੇ ਗੀਤਾˆ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸਮਾਜਿਕ ਬੁਰਾਈਆˆ ਤੇ ਵਿਅੰਗਮਈ ਚੋਟ ਕਰਨ ਵਾਲੇ ਗੀਤ ਵੀ ਉਹ ਆਪਣੀ ਐਲਬਮ ਵਿੱਚ ਅਕਸਰ ਸ਼ਾਮਲ ਕਰਦਾ ਹੈ। ਉਸ ਨੇ ਰੁਮਾˆਟਿਕ ਗੀਤ ਵੀ ਗਾਏ ਹਨ ਪਰ ਇਕ ਦਾਇਰੇ ਵਿੱਚ ਰਹਿ ਕੇ ਅਤੇ ਅਸ਼ਲੀਲ ਬੋਲਾˆ ਵਾਲੇ ਗੀਤਾˆ ਨੂੰ ਆਵਾਜ਼ ਦੇਣ ਲਈਉਸ ਦੀ ਜ਼ਮੀਰ ਨੇ ਕਦੇ ਵੀ ਉਸ ਨੂੰ ਇਜ਼ਾਜਤ ਨਹੀ ਦਿੱਤੀ। ਇਸ ਤੋˆ ਇਲਾਵਾ ਹਰਮਨ ਨੇ ਕਦੇ ਵੀ ਆਪਣੇ ਗੀਤਾˆ ਦੇ ਵੀਡਿਓ ਫਿਲਮਾˆਕਣ ਵਿਚ ਵੀ ਅਸ਼ਲੀਲਤਾ ਦਾ ਸਹਾਰਾ ਨਹੀˆ ਲਿਆ।ਦੂਜੇ ਪਾਸੇ ਧਾਰਮਿਕ ਖੇਤਰ ਵਿਚ ਵੀ ਹਰਮਨ ਆਪਣੀਆˆ ਧਾਰਮਿਕ ਐਲਬਮਾˆ ‘ਸਿੰਘ ਸੂਰਮੇ’ ਅਤੇ ‘ਸ਼ਾਨ ਏ ਕੌਮ’ ਸਦਕਾ ਚੰਗਾ ਨਮਾਣਾ ਖੱਟ ਚੁੱਕਾ ਹੈ।
ਜੇਕਰ ਹਰਮਨ ਨੂੰ ਮਿਲੇ ਇਨਾਮਾˆ-ਸਨਮਾਨਾˆ ਦੀ ਗੱਲ ਕਰੀਏ ਤਾˆ ਉਸ ਨੂੰ ਦੇਸ਼ ਅਤੇ ਵਿਦੇਸ਼ਾˆ ਵਿੱਚ ਅਨੇਕਾˆ ਸਨਮਾਨ ਮਿਲੇ ਹਨ ਹਨ, ਪਰ ਸਰੋਤਿਆˆ ਦੇ ਦਿਲੀ ਪਿਆਰ ਨੂੰ ਉਹ ਸਭ ਤੋˆ ਵੱਡਾ ਸਨਮਾਨ ਸਮਝਦਾ ਹੈ। ਇੱਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਉਹ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਵੀ ਹੈ। ਇਸ ਤਰ੍ਹਾˆ ਜਾਪਦਾ ਹੈ ਜਿਵੇˆ ਗਾਇਕੀ ਨੇ ਉਸ ਅੰਦਰ ਨਿਮਰਤਾ, ਸਤਿਕਾਰ ਅਤੇ ਮਿਠਾਸ ਦੇ ਭਾਵਾˆ ਨੂੰ ਭਰਪੂਰ ਕਰ ਦਿੱਤਾ ਹੈ।ਫਿਲਮੀ ਖੇਤਰ ‘ਚ ਹਰਮਨ ਨੇ ਆਪਣੀ ਫਿਲਮ ਪਾਰੀ ਦੀ ਸ਼ੁਰੂਆਤ ਭਾਵੇˆ ਬੱਬੂ ਮਾਨ ਦੀ ਫ਼ਿਲਮ ‘ਦੇਸੀ ਰੋਮੀਓ’ ਤੋˆ ਕੀਤੀ ਸੀ ਪਰ ਬਤੌਰ ਹੀਰੋ ਵਜੋˆ ਉਹ ਆਪਣੀ ਲੰਘੇ ਸਾਲ ਆਈਆਂ ਫਿਲਮਾਂ ‘ਕੁੜਮਾਈਆˆ’ ਅਤੇ ‘ਤੂੰ ਮੇਰਾ ਕੀ ਲੱਗਦਾ’ ਨਾਲ ਬਤੌਰ ਨਾਇਕ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਦਰਸ਼ਕਾˆ ਵਲੋˆ ਹਰਜੀਤ ਹਰਮਨ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ। ।ਦੱਸ ਦਈਏ ਕਿ ਹਰਜੀਤ ਹਰਮਨ ਭਵਿੱਖ ‘ਚ ਜਲਦ ਹੀ ਹੋਰ ਵੀ ਕਈ ਨਵੇˆ ਗੀਤ ਦਰਸ਼ਕਾˆ ਦੇ ਰੂਬਰੂ ਕਰਨ ਦੀ ਤਿਆਰੀ ਹਨ।ਸੋ ਅਜੋਕੇ ਸਮੇˆ ਵਿੱਚ ਪੰਜਾਬੀ ਗਾਇਕੀ ਦੇ ਸੁਨਿਹਰੀ ਭਵਿੱਖ ਲਈ ਅਜਿਹੇ ਕਲਾਕਾਰਾˆ ਦੀ ਬੇਹੱਦ ਲੋੜ ਹੈ। ਰੱਬ ਕਰੇ, ਉਸ ਦੀ ਉਮਰ ‘ਲੋਕ ਗੀਤਾˆ’ ਜਿੰਨੀ ਹੋਵੇ।

ਹਰਜਿੰਦਰ ਸਿੰਘ ਜਵੰਦਾ

Geef een reactie

Het e-mailadres wordt niet gepubliceerd. Vereiste velden zijn gemarkeerd met *