ਕਰੋਨਾਂ ਮਹਾਂਮਾਰੀ ਦੌਰਾਂਨ ਸ੍ਰੀ ਨਿਵਾਸ ਦੀਆਂ ਸੇਵਾਵਾਂ ਸ਼ਲਾਘਾਯੋਗ

ਮੋਦੀ ਸਰਕਾਰ ਵੱਲੋਂ ਪ੍ਰੇਸਾਂਨ ਕਰਨ ਦੀ ਯੂਰਪੀਨ ਕਾਂਗਰਸ ਆਗੂਆਂ ਵੱਲੋਂ ਕਰੜੀ ਨਿੰਦਾ
ਈਪਰ, ਬੈਲਜ਼ੀਅਮ 15 ਮਈ 2021 ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਇਕ ਸਾਲ ‘ਤੋਂ ਵੀ ਜਿਆਦਾ ਸਮੇਂ ‘ਤੋਂ ਚੱਲ ਰਹੀ ਕਰੋਨਾਂ ਮਹਾਂਮਾਰੀ ਦੌਰਾਂਨ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਯੂਥ ਕਾਂਗਰਸ ਇੰਡੀਆਂ ਦੇ ਪ੍ਰਧਾਨ ਭਾਦਰਾਵਤੀ ਵਨਕਾਤਾ ਸ੍ਰੀ ਨਿਵਾਸ ਵੱਲੋਂ ਅਪਣੇ ਹਜ਼ਾਰਾਂ ਸਮਰੱਥਕਾਂ ਦੀ ਮੱਦਦ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਇਸੇ ਦੌਰਾਂਨ ਹੀ ਮੋਦੀ-ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸ੍ਰੀ ਨਿਵਾਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਰੋਕਣ ਲਈ ਕੋਝੇ ਹੱਥਕੰਡੇ ਅਪਣਾਉਦਿਆਂ ਉਹਨਾਂ ਨੂੰ ਪ੍ਰੇਸਾਂਨ ਕੀਤਾ ਜਾ ਰਿਹਾ ਹੈ। ਦਿੱਲੀ ਕਰਾਈਮ ਬਰਾਂਚ ਵੱਲੋਂ ਸ੍ਰੀ ਨਿਵਾਸ ਨੂੰ ਪ੍ਰੇਸਾਂਨ ਕਰਨ ਦੀ ਯੂਰਪੀਨ ਕਾਂਗਰਸੀ ਆਗੂਆਂ ਵੱਲੋਂ ਕਰੜੀ ਨਿੰਦਾ ਕੀਤੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਟਕਸਾਲੀ ਕਾਂਗਰਸੀ ਆਗੂ ਵੇਟਲਿਫਟਰ ਸ੍ਰੀ ਤੀਰਥ ਰਾਮ ਅਤੇ ਹਰਰੂਪ ਬਾਠ ਦਾ ਕਹਿਣਾ ਹੈ ਅਜਿਹੇ ਗੰਭੀਰ ਸੰਕਟ ਮੌਕੇ ਭਾਜਪਾ ਨੂੰ ਪਾਰਟੀਬਾਜੀ, ਜਾਤਾਂ ਅਤੇ ਧਰਮਾਂ ਦੇ ਵੱਖਰੇਵਿਆਂ ‘ਤੋਂ ਉੱਪਰ ਉੱਠ ਸਮੁੱਚੇ ਭਾਈਚਾਰਿਆਂ ਦੀ ਮੱਦਦ ਕਬੂਲਣੀ ਚਾਂਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਇਸ ਭਿਅੰਕਰ ਬਿਮਾਰੀ ‘ਤੋਂ ਰਾਹਤ ਦਿਵਾਈ ਜਾ ਸਕੇ।

Geef een reactie

Het e-mailadres wordt niet gepubliceerd. Vereiste velden zijn gemarkeerd met *