ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਗੈਂਕ ਵਿੱਚ ਅਖਬਾਰਾਂ ਦੀ ਦੁਕਾਨ ਅਤੇ ਡਾਕਖਾਨਾ ਚਲਾ ਰਹੇ ਕ੍ਰਿਪਾਲ ਸਿੰਘ ਬਾਜਵਾ ਨੇ ਪਿਛਲੇ ਦਿਨੀ ਦੁਕਾਨ ਲੁੱਟਣ ਆਏ ਦੋ ਹਥਿਆਰਬੰਦ ਲੁਟੇਰਿਆਂ ਨਾਲ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਉਹਨਾਂ ਦੀ ਕੋਸਿਸ਼ ਅਸਫਲ ਕਰ ਦਿੱਤੀ ਤੇ ਪੁਲਿਸ ਨੂੰ ਵੀ ਫੜਾ ਦਿੱਤੇ। ਇਸ ਦਲੇਰਾਨਾਂ ਕਾਰਵਾਈ ਕਾਰਨ ਬਾਜਵਾ ਬੈਲਜ਼ੀਅਮ ਅਤੇ ਪੰਜਾਬੀ ਮੀਡੀਆ ਦੇ ਇਲਾਵਾ ਸੋਸ਼ਲ ਮੀਡੀਆ ਤੇ ਵੀ ਛਾਏ ਹੋਏ ਹਨ।
ਪੰਜਾਬੀ ਭਾਈਚਾਰੇ ਵੱਲੋਂ ਸਨਮਾਂਨ
ਉਪਰੋਕਤ ਵਾਰਦਾਤ ‘ਤੋਂ ਬਾਅਦ ਪੀ ਟੀ ਸੀ ਪੰਜਾਬੀ ਅਤੇ ਅਜੀਤ ਅਖਬਾਰ ਦੇ ਪੱਤਰਕਾਰ ਅਮਰਜੀਤ ਸਿੰਘ ਭੋਗਲ ਅਤੇ ਸ ਸੁਖਦੇਵ ਸਿੰਘ ਐਂਟਵਰਪਨ ਨੇ ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਯੂ ਕੇ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਦੀ ਇਸ ਦਲੇਰਾਨਾਂ ਕਾਰਵਾਈ ‘ਤੋਂ ਪ੍ਰਭਾਵਤ ਹੁੰਦੇ ਹੋਏ ਹੌਸਲਾਂ ਅਫ਼ਜਾਈ ਕਰਦਿਆਂ ਉਹਨਾਂ ਦੀ ਗੈਂਕ ਵਿਚਲੀ ਦੁਕਾਨ ਤੇ ਜਾ ਸਿਰੋਪਉ ਅਤੇ ਸਨਮਾਂਨ ਚਿੰਨ ਦੇ ਕੇ ਸਨਮਾਨਿਤ ਕੀਤਾ। ਕ੍ਰਿਪਾਲ ਸਿੰਘ ਬਾਜਵਾ ਨੇ ਅਪਣੇ ਭਾਈਚਾਰੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ ਹੈ।