ਬੈਲਜੀਅਮ 9 ਜੂਨ (ਅਮਰਜੀਤ ਸਿੰਘ ਭੋਗਲ) ਅਲਕਸਾਡਰ ਦੀ ਕਰੂੰ ਸਰਕਾਰ ਵਲੋ ਅੱਜ 9 ਜੂਨ ਤੋ ਬੈਲਜੀਅਮ ਵਿਚ ਕੋਵਿੰਡ 19 ਦੇ ਕਾਰਨ ਜੋ ਤਾਲਾਬੰਦੀ ਦੁਰਾਨ ਕਾਰੋਬਾਰ ਬੰਦ ਕੀਤੇ ਸਨ ਉਹ ਦੁਬਾਰਾ ਖੋਲ ਦਿਤੇ ਹਨ ਜਿਨਾ ਵਿਚ ਖਾਸਕਰਕੇ ਜਿੰਮ,ਰੈਸਟੋਰੈਂਟ,ਬਾਰ,ਡਿਸਕੋ,ਸਿਨੇਮਾਘਰ ਆਦਿ 13 ਮਾਰਚ 2020 ਤੋ ਤਾਲਾਬੰਦੀ ਕਾਰਨ 9 ਜੂਨ 2021 ਤੱਕ ਤਿਨ ਵਾਰ ਸਖਤੀ ਨਾਲ ਸਰਕਾਰ ਵਲੋ ਕਾਰੋਬਾਰ ਬੰਦ ਕੀਤੇ ਸਨ ਅਤੇ ਕਈ ਥਾਵਾ ਤੇ ਕਰਫਿਊ ਵੀ ਲਾਉਣਾ ਪਿਆ ਬਿੱਲੀ ਚੂਹੇ ਵਾਲੇ ਇਸ ਖੇਡ ਵਿਚ ਕਾਫੀ ਲੋਕ ਡਿਪਰੈਸ਼ਨ ਵਿਚ ਵੀ ਚਲੇ ਗਏ ਸਨ ਅਤੇ ਕੋਵਿੰਡ ਕਾਰਨ 25000 ਤੋ ਵੱਧ ਜਾਨਾ ਚਲੀਆ ਗਈਆ ਸਰਕਾਰ ਵਲੋ ਲੋਕਾ ਨੂੰ ਇਸ ਦੁਰਾਨ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ ਅਤੇ ਗਰਮੀਆ ਦੀਆ ਛੁਟੀਆ ਜੋ ਇਕ ਜੁਲਾਈ ਤੋ ਸ਼ੁਰੂ ਹੋ ਰਹੀਆ ਹਨ ਵਿਚ ਜੋ ਵੀ ਵਿਅਕਤੀ ਬਾਹਰਲੇ ਦੇਸ਼ ਘੁਮਣ ਜਾਵੇਗਾ ਉਸ ਦਾ ਵਾਪਸੀ ਤੇ ਫ੍ਰੀ ਦੋ ਵਾਰ ਟੇਸਟ ਕੀਤਾ ਜਾਵੇਗਾ ਅਤੇ ਲਾਲ ਜੌਨ ਵਿਚ ਜਾਣ ਵਾਲੇ ਲੋਕਾ ਨੂੰ 10 ਦਿਨ ਅਕਾਤਵਾਸ ਵਿਚ ਰਹਿਣਾ ਪਵੇਗਾ ਪਰ ਜੋ ਲੋਕ ਟੀਕਾ ਕਰਨ ਦਾ ਵਿਰੋਧ ਕਰਕੇ ਟੀਕਾ ਨਹੀ ਲਗਵਾਉਣ ਗੇ ਉਨਾ ਨੂੰ ਟੇਸਟ ਦਾ ਕੁਲ ਮੁਲ ਦੇਣਾ ਪਵੇਗਾ ਸੇਹਤ ਮੰਤਰੀ ਫਰੰਕ ਫਨ ਦਨ ਬਰੁਕ ਨੇਦੱਸਿਆ ਕੀ ਇਨਾ ਟੇਸਟਾ ਉਪਰ 40 ਮੀਲੀਅਨ ਯੂਰੋ ਤੱਕ ਦਾ ਖਰਚਾ ਆਉਣ ਦੀ ਸਭਾਵਨਾ ਹੈ