ਦਿੱਲੀ ਕਮੇਟੀ ਚੋਣਾਂ ਟਲਣ ਨਾਲ ਕਾਰਜਕਾਰੀ ਬੋਰਡ ਦੀ ਚੋਣਾਂ ਦਾ ਰਾਹ ਪਧਰਾ – ਇੰਦਰ ਮੋਹਨ ਸਿੰਘ


-ਬੀਤੇ ਸਮੇਂ ਵੀ ਆਮ ਚੋਣਾਂ ਟਲਣ ‘ਤੇ ਕਾਰਜਕਾਰੀ ਬੋਰਡ ਦੀਆਂ ਚੋਣਾਂ 6 ਵਾਰ ਕਰਵਾਈਆਂ ਗਈਆਂ ਸਨ!
ਦਿੱਲੀ – 8 ਜੁਲਾਈ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਦੀ ਕਨਸੋਹਾਂ ਦੇ ਚਲਦੇ ਸਰਕਾਰ ਵਲੋਂ ਦਿੱਲੀ ਗੁਰੂਦੁਆਰਾ ਚੋਣਾਂ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਟਾਲ ਦਿੱਤੀਆਂ ਗਈਆਂ ਹਨ, ਹਾਲਾਂਕਿ ਸਰਕਾਰ ਵਲੋਂ ਇਹਨਾਂ ਚੋਣਾਂ ਨੂੰ ਪਹਿਲਾਂ ਬੀਤੇ 25 ਅਪ੍ਰੈਲ 2021 ‘ਤੇ ਮੁੜ੍ਹ 18 ਜੁਲਾਈ 2021 ਨੂੰ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਦੇ ਨੇੜ੍ਹਲੇ ਭਵਿਖ ‘ਚ ਨੇਪਰੇ ਚੜ੍ਹਨ ਦੇ ਬਹੁਤ ਘਟ ਆਸਾਰ ਹਨ ਕਿਉਂਕਿ ਸਰਕਾਰ ਕੋਵਿਡ ਮਹਾਮਾਰੀ ਦੇ ਭਵਿਖ ਦੇ ਕਥਿਤ ਤੀਜੀ ਲਹਿਰ ਦੇ ਖਤਰੇ ਦੇ ਟੱਲ ਜਾਣ ਤਕ ਕੋਈ ਖਤਰਾ ਮੁੱਲ ਲੈਣ ਲਈ ਤਿਆਰ ਨਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ‘ਚ ਦਿੱਲੀ ਗੁਰੂਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਹੋ ਸਕਦੀਆਂ ਹਨ, ਕਿਉਂਕਿ ਕਾਰਜਕਾਰੀ ਬੋਰਡ ਦੀ ਨਿਰਧਾਰਿਤ ਮਿਆਦ 29 ਮਾਰਚ 2021 ਨੂੰ ਸਮਾਪਤ ਹੋ ਚੁਕੀ ਹੈ। ਉਨ੍ਹਾਂ ਗੁਰੂਦੁਆਰਾ ਨਿਯਮਾਂ ਦਾ ਹਵਾਲਾ ਦਿਦਿੰਆ ਕਿਹਾ ਕਿ ਹਾਲਾਂਕਿ ਦਿੱਲੀ ਦੇ ਮਾਣਯੋਗ ਉਪ-ਰਾਜਪਾਲ ਵਲੋਂ ਕਾਰਜਕਾਰੀ ਬੋਰਡ ਦੀ ਮਿਆਦ 29 ਅਗਸਤ 2021 ਤੱਕ ਵਧਾਉਣ ਦੀ ਮੰਜੂਰੀ ਦਿੱਤੀ ਗਈ ਹੈ, ਪਰੰਤੂ ਇਸ ਵੱਧਾਏ ਗਏ ਕਾਰਜਕਾਲ ‘ਚ ਕਾਰਜਕਾਰੀ ਬੋਰਡ ਦੀਆਂ ਚੋਣਾਂ ਕਰਵਾਉਣ ਦੀ ਕੋਈ ਮਨਾਹੀ ਨਹੀ ਹੈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਬੀਤੇ ਸਮੇਂ ਸਾਲ 1983 ‘ਚ ਵੀ ਨਿਰਧਾਰਿਤ ਦਿੱਲੀ ਗੁਰੁਦੁਆਰਾ ਚੋਣਾਂ ਸਰਕਾਰ ਵਲੌਂ ਚੋਣਾਂ ਲਈ ਮਾਹੋਲ ਸੁਖਾਵਾਂ ਨਾ ਹੋਣ ਦਾ ਹਵਾਲਾ ਦਿਦਿੰਆਂ ਲਗਾਤਾਰ ਟਾਲੀਆਂ ਗਈਆਂ ਸਨ ‘ਤੇ ਇਹ ਚੋਣਾਂ ਅਖੀਰ ਆਪਣੇ ਨਿਰਧਾਰਿਤ ਸਮੇਂ ਤੋਂ ਤਕਰੀਬਨ 12 ਵਰੇ ਬਾਅਦ ਜੁਲਾਈ 1995 ‘ਚ ਕਰਵਾਈਆਂ ਗਈਆਂ ਸਨ। ਉਨ੍ਹਾਂ ਦਸਿਆ ਕਿ ਇਸ ਲੰਬੇ ਵਖਵੇ ਦੋਰਾਨ ਕਾਰਜਕਾਰੀ ਬੋਰਡ ਦੀਆਂ ਚੋਣਾਂ 6 ਵਾਰ ਸਾਲ 1984, 1989, 1991, 1992, 1994 ‘ਤੇ ਮਾਰਚ 1995 ‘ਚ ਕਰਵਾਈਆਂ ਗਈਆਂ ਸਨ, ਜਦਕਿ ਉਸ ਸਮੇਂ ਕਾਰਜਕਾਰੀ ਬੋਰਡ ਦੀ ਮਿਆਦ ਇਕ ਸਾਲ ਹੁੰਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਆਮ ਗੁਰੂਦੁਆਰਾ ਚੋਣਾਂ ਲੰਬੇ ਸਮੇਂ ਲਈ ਟਾਲੀਆਂ ਜਾਂਦੀਆ ਹਨ ਤਾਂ ਉਮੀਦਵਾਰਾਂ ਪਾਸੋਂ ਨਵੇ ਸਿਰੇ ਤੋਂ ਨਾਮਜਦਗੀ ਪਤਰ ਮੰਗੇ ਜਾ ਸਕਦੇ ਹਨ, ਹਾਲਾਂਕਿ ਦਿੱਲੀ ਗੁਰੂਦੁਆਰਾ ਐਕਟ ਮੁਤਾਬਿਕ ਪਹਿਲਾਂ ਤੋਂ ਚੋਣਾਂ ਲੜ੍ਹ ਰਹੇ ਉਮੀਦਵਾਰਾਂ ਨੂੰ ਮੁੱੜ੍ਹ ਨਾਮਜਦਗੀ ਪਤਰ ਦਾਖਿਲ ਕਰਨ ਦੀ ਲੋੜ੍ਹ ਨਹੀ ਪਵੇਗੀ, ਜਦਕਿ ਕੋਈ ਵੀ ਮੋਜੂਦਾ ਉਮੀਦਵਾਰ ਆਪਣੀ ਉਮੀਦਵਾਰੀ ਵਾਪਿਸ ਲੈ ਸਕਦਾ ਹੈ ਜਾਂ ਕੋਈ ਨਵਾਂ ਉਮੀਦਵਾਰ ਇਨ੍ਹਾਂ ਚੋਣਾਂ ‘ਚ ਹਿਸਾ ਲੈਣ ਲਈ ਆਪਣਾ ਨਾਮਜਦਗੀ ਪਤਰ ਦਾਖਿਲ ਕਰ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *