

ਬੈਲਜੀਅਮ -ਜੁਲਾਈ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਕਾਫੀ ਲੰਮੇ ਸਮੇ ਤੋ ਵਸਦੇ ਮਨਜਿੰਦਰ ਸਿੰਘ ਭੋਗਲ ਦੇ ਹੋਣਹਾਰ ਸਪੁੱਤਰ ਦਸ਼ਮਿੰਦਰ ਸਿੰਘ ਭੋਗਲ ਐਮ ਆਰ ਪਾਰਟੀ ਵਲੋ ਬਰੱਸਲਜ ਦੇ ਇਲਾਕੇ ਜੇਤੇ ਵਿਚ ਮਿਉਸੀਪਲ ਕਾਰਪੋਰੇਸ਼ਨ ਵਿਚ ਬਤੋਰ ਕੌਂਸਲਰ ਚੁਣੇ ਗਏ ਜਿਸ ਨਾਲ ਪੂਰਾ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਇਸ ਮੌਕੇ ਤੇ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ,ਅਵਤਾਰ ਸਿੰਘ ਛੋਕਰ ਕੁਅਰਡੀਨੇਟਰ ਕਾਗਰਸ ਬੈਲਜੀਅਮ ਅਤੇ ਹੋਰ ਪਤਵੰਤੇ ਸੱਜਣਾ ਵਲੋ ਭੋਗਲ ਪਰਿਵਾਰ ਨੂੰ ਵਧਾਈਆ ਦਿਤੀਆ ਜਾ ਰਹੀਆ ਹਨ