ਜਾਣੇ ਮਾਣੇ ਪੰਜਾਬੀ ਲੇਖਕ, ਪੱਤਰਕਾਰ ਅਤੇ ਫਰਾਸ ਸਥਿਤ ਕਾਰੋਬਾਰੀ ਸੁਖਵੀਰ ਸਿੰਘ ਸੰਧੂ ਦੇ ਬੇਟੈ ਦੀ ਪੈਰਿਸ ਵਿਖੇ ਮੈਰਿਜ ਪਾਰਟੀ ਹੋਈ।


ਯੋਰਪ(ਰੁਪਿੰਦਰ ਢਿੱਲੋ ਮੋਗਾ)ਪਿੱਛਲੇ ਚਾਰ ਦਹਾਕਿਆ ਤੋ ਪੈਰਿਸ ਚ ਵੱਸੇ ਜਾਣੇ ਮਾਣੇ ਸੁਖਵੀਰ ਸਿੰਘ ਸੰਧੂ ਦੇ ਬੇਟੇ ਸਤਿੰਦਰ ਸਿੰਘ ਸੰਧੂ ਤੇ ਨਮਨੀਤ ਕੋਰ ਸੰਧੂ ਦੇ ਵਿਆਹ ਦੀ ਰੀਸ਼ੈਪਸ਼ਨ ਪਾਰਟੀ ਹੋਈ, ਜਿਸ ਵਿੱਚ ਤਕਰੀਬਨ 350 ਦੇ ਮਹਿਮਾਨਾ ਨੇ ਸਿ਼ਰਕਤ ਕੀਤੀ।ਪਿੱਛਲੇ ਡੇਢ ਸਾਲ ਤੋ ਫਰਾਸ ਚ ਕਰੋਨਾ ਦੀਆ ਪਾਬੰਦੀਆ ਕਾਰਨ ਸੰਧੂ ਪਰਿਵਾਰ ਨੂੰ ਫਰਾਸ ਚ ਮਿੱਲੀਆ ਰਿਆਇਤਾ ਕਾਰਨ ਸੰਧੂ ਪਰਿਵਾਰ ਨੂੰ ਇਸ ਦਿਨ ਦਾ ਬੇਸ਼ਬਰੀ ਨਾਲ ਇੰਤਜਾਰ ਸੀ।ਸਤਿੰਦਰ ਸਿੰਘ ਸੰਧੂ ਫਰਾਸ ਦਾ ਜੰਮਪਲ ਹੈ ਅਤੇ ਪੈਰਿਸ ਚ ਪਹਿਲਾ ਪੰਜਾਬੀ ਸਿੰਗਰ ਹੈ ਅਤੇ ਇਸ ਵੱਲੋ ਪੰਜਾਬੀ ਸੰਗੀਤ ਪ੍ਰੇਮੀਆ ਦੀ ਕਚਹਿਰੀ ਚ ਕਾਫੀ ਗੀਤ ਰਿਕਾਰਡ ਹੋ ਝੋਲੀ ਪੈ ਚੁੱਕੇ ਹਨ। ਮਹਾਮਾਰੀ ਦੇ ਖੋਫ ਦੇ ਚੱਲਦੇ ਲੋਕਲ ਪ੍ਰਸਾਸ਼ਨ ਵੱਲੋ ਟੈਸਟ ਦੀ ਸੁਵਿਧਾ ਦਾ ਪ੍ਰੰਬੱਧ ਕੀਤਾ ਗਿਆ ਸੀ। ਲੋਕਲ ਮਹਿਮਾਨਾ ਤੋ ਇਲਾਵਾ ਦੇਸ਼ ਵਿੱਦੇਸ਼ ਚ ਵੱਸਦੇ ਸੰਧੂ ਪਰਿਵਾਰ ਦੇ ਦੋਸਤ ਮਿੱਤਰਾ ਵੱਲੋ ਪਰਿਵਾਰ ਨੂੰ ਢੇਰ ਸਾਰੀਆ ਮੁਬਾਰਕਵਾਦਾ ਭੇਜੀਆ ਗਈਆ। ਨਾਰਵੇ ਤੋ ਅਸੀ ਬਹੁਤ ਸਾਰੇ ਦੋਸਤ ਮਿੱਤਰ ਸੰਧੂ ਪਰਿਵਾਰ ਨੂੰ ਇਸ ਖੁਸੀ ਦੇ ਮੋਕੇ ਢੇਰ ਸਾਰੀਆ ਮੁਬਾਰਕਾ ਭੇਜ ਰਹੇ ਹਾ।

Geef een reactie

Het e-mailadres wordt niet gepubliceerd. Vereiste velden zijn gemarkeerd met *