ਪਾਵਰਲਿਫਟਰ ਤੀਰਥ ਰਾਮ ਬਣੇ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਯੂਰਪ ਦੇ ਪ੍ਰਧਾਨ

ਜਿੰਮੇਬਾਰੀ ਲਈ ਹਾਈ ਕਮਾਂਡ ਦਾ ਧੰਨਵਾਦ: ਤੀਰਥ ਰਾਮ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਾਂਗਰਸ ਪਾਰਟੀ ਨੇ ਯੂਰਪ ਵਿਚਲੀਆਂ ਇਕਾਈਆਂ ਨੂੰ ਹੋਰ ਸਰਗਰਮ ਕਰਨ ਹਿੱਤ ਇੰਡੀਅਨ ੳਵਰਸ਼ੀਜ ਕਾਂਗਰਸ ਦੇ ਨਾਲ ਨਾਲ ਇੰਡੀਅਨ ੳਵਰਸ਼ੀਜ ਯੂਥ ਕਾਂਗਰਸ ਦਾ ਵੀ ਗਠਨ ਕੀਤਾ ਹੈ। ਪਿਛਲੇ ਦਿਨੀ ਕੀਤੀਆ ਗਈਆਂ ਨਿਯੁਕਤੀਆਂ ਵਿੱਚ ਅੰਤਰਾਸਟਰੀ ਪਾਵਰਲਿਫਟਰ ਸ੍ਰੀ ਤੀਰਥ ਰਾਮ ਬੈਲਜ਼ੀਅਮ ਨੂੰ ਯੂਰਪ ਦਾ ਪ੍ਰਧਾਨ ਨਿਯੁਕਤ ਕਰਦਿਆਂ ਯੂਰਪ ਭਰ ਵਿੱਚ ਇਕਾਈਆਂ ਗਠਨ ਕਰਨ ਦੇ ਅਧਿਕਾਰ ਦਿੱਤੇ ਹਨ ਤਾਂ ਕਿ ਨੌਜਵਾਂਨ ਵਰਗ ਨੂੰ ਕਾਂਗਰਸ ਨਾਲ ਜੋੜਿਆ ਜਾ ਸਕੇ। ਨਿਯੁਕਤੀ ਬਾਅਦ ਪ੍ਰੈਸ ਬਿਆਨ ਜਾਰੀ ਕਰਦਿਆਂ ਸ੍ਰੀ ਤੀਰਥ ਰਾਮ ਨੇ ਸ੍ਰੀਮਤੀ ਸੋਨੀਆਂ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਸਮੇਤ ਇੰਡੀਅਨ ੳਵਰਸੀਜ਼ ਕਾਂਗਰਸ ਦੇ ਚੇਅਰਮੈਂਨ ਸੈਮ ਪਿਤਰੋਦਾ, ਸੈਕਟਰੀ ਹਿਮਾਂਸੂ ਵਿਆਸ, ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਅਤੇ ਪ੍ਰਮੋਦ ਕੁਮਾਰ ਪ੍ਰਧਾਨ ਸਮੇਤ ਸਮੁੱਚੀ ਯੂਰਪੀਨ ਟੀਮ ਦਾ ਇਸ ਵੱਡੀ ਜਿੰਮੇਬਾਰੀ ਲਈ ਧੰਨਵਾਦ ਕੀਤਾ ਹੈ। ਨਵੇਂ ਪ੍ਰਧਾਨ ਤੀਰਥ ਰਾਮ ਵੱਲੋਂ ਇੰਡੀਅਨ ੳਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਜਿੱਥੇ ਨੌਜਵਾਨਾਂ ਦੀ ਨਵੀਂ ਬਣ ਰਹੀ ਟੀਮ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਦੀ ਅਗਵਾਹੀ ਕਰਨ ਦੀ ਅਪੀਲ ਕੀਤੀ ਹੈ ਉੱਥੇ ਨਾਲ ਹੀ ਨੌਜਵਾਨਾਂ ਨੂੰ ਕਿਹਾ ਹੈ ਕਿ ਪੁਰਾਣੇ ਅਹੁਦੇਦਾਰਾਂ ਦੇ ਅਸ਼ੀਰਵਾਦ ਨਾਲ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵੱਧ ਚੜ ਕੇ ਹਿੱਸਾ ਪਾਉਣ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਵਿਦੇਸਾਂ ਵਿੱਚ ਕੰਮ ਕਰਦੀਆਂ ਇਹ ਦੋਨੋ ਇਕਾਈਆਂ ਹੀ 2022 ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣਾਉਣ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਂਨ ਭਾਰਤ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਨ ਦੀ ਸਮਰੱਥਾ ਰਖਦੀਆਂ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *