ਪਟਿਆਲਾ- ਹੈਲੀਕਾਪਟਰ ਦੁਰਘਟਨਾ ਵਿੱਚ ਮਾਰੇ ਗਏ ਚੀਫ ਆਫ ਡਿਫੈਂਸ ਜਨਰਲ ਵਿਪਨ ਰਾਵਤ ਉਹਨਾਂ ਦੀ ਪਤਨੀ ਮਧੂਲਿਕਾ ਰਾਵਤ ਸਮੇਤ 11 ਹੋਰ ਜਵਾਨ ਕੁਲ 13 ਵਿਅਕਤੀਆਂ ਦੀ ਮੋਤ ਹੋ ਗਈ ਸੀ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੀ ਕਲਿਆਣੀ ਮਾਤਾ ਗਊਸ਼ਾਲਾ ਵਿਖੇ ਮੋਮਬੱਤੀਆਂ ਜਲਾ ਕੇ ਦਿੱਤੀ ਸ਼ਰਧਾਂਜਲੀ ਦਿਤੀ ਗਈ। ਕਲਿਆਣੀ ਮਾਤਾ ਗਊਸ਼ਾਲਾ ਦੇ ਮੁੱਖ ਟਰਸਟੀ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਸ੍ਰਪਰਸਤੀ ਹੇਠ ਚੈਅਰਮੈਨ ਸੰਤੋਸ਼ ਸ਼ਰਮਾ, ਟਰਸਟੀ ਵਰਿੰਦਰ ਜ਼ੋਸ਼ੀ, ਸ਼ਸ਼ੀ ਭਾਰਦਵਾਜ, ਸੁਰਿੰਦਰ ਗੋਇਲ, ਰਮੇਸ਼ ਸ਼ਰਮਾ, ਰਜਨੀਸ਼ ਬਾਂਸਲ ਤੋਂ ਇਲਾਵਾ ਗਊ ਭਗਤਾਂ ਨੇ ਫੁੱਲ ਚੜਾ ਕੇ ਭਗਵਾਨ ਅਗੇ ਪ੍ਰਾਥਨਾ ਕੀਤੀ ਕਿ ਇਹਨਾਂ ਸਭ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।