ਈਪਰ, ਬੈਲਜ਼ੀਅਮ 21 ਮਈ 2022 ( ਪ੍ਰਗਟ ਸਿੰਘ ਜੋਧਪੁਰੀ ) ਕੌਂਮੀ ਕਾਰਜਾਂ ਲਈ ਤੱਤਪਰ ਰਹਿਣ ਵਾਲੇ ਭਾਈ ਜਗਦੀਸ਼ ਸਿੰਘ ਭੂਰਾ ਪਿਛਲੇ ਦਿਨੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗੁਰਪੁਰੀ ਸਿਧਾਰ ਗਏ। ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਦੇ ਸਮੂਹ ਪ੍ਰਬੰਧਕਾਂ ਅਤੇ ਮੈਂਬਰਾਂ ਵੱਲੋਂ ਜਥੇਦਾਰ ਜਗਦੀਸ਼ ਸਿੰਘ ਭੂਰਾ ਦੀ ਇਸ ਬੇਵਕਤੀ ਮੌਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਜਾਰੀ ਬਿਆਨ ਵਿਚ ਕਿਹਾ ਕਿ ਜਿਥੇ ਜਥੇਦਾਰ ਭੂਰਾ ਅਪਣੇ ਕੌਂਮੀ ਨਿਸਾਂਨੇ ਪ੍ਰਤੀ ਵਚਨਵੱਧ ਸਨ ਉਥੇ ਹੀ ਉਹ ਖੇਡਾਂ ਪ੍ਰਤੀ ਵੀ ਬੇਹੱਦ ਦਿਲਚਸਪੀ ਰਖਦੇ ਹੋਏ ਖੇਡ ਮੇਲਿਆਂ ਵਿੱਚ ਸਾਥੀਆਂ ਸਮੇਤ ਸ਼ਿਰਕਤ ਕਰਦੇ ਰਹਿੰਦੇ ਸਨ ਤਾਂ ਕਿ ਅਗਲੀ ਪੀੜੀ ਨਸ਼ਿਆ ‘ਤੋਂ ਦੂਰ ਰਹਿ ਪ੍ਰਦੇਸਾਂ ਵਿੱਚ ਪੰਜਾਬੀਅਤ ਦਾ ਨਾਂਮ ਰੌਸਨ ਕਰ ਸਕੇ। ਖੇਡ ਕਲੱਬ ਵੱਲੋਂ ਇਹ ਬਿਆਨ ਜਾਰੀ ਕਰਦਿਆਂ ਸੁਰਜੀਤ ਸਿੰਘ ਖਹਿਰਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਦਿਆਂ ਕਿਹਾ ਕਿ ਅਸੀਂ ਭਾਈ ਭੂਰਾ ਵੱਲੋਂ ਪੰਜਾਬੀਅਤ ਦੀ ਭਲਾਈ ਲਈ ਆਰੰਭੇ ਕਾਰਜਾਂ ਵਿਸੇਸ਼ ਕਰ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਕਰਵਾਏ ਜਾਂਦੇ ਸਮਾਗਮਾਂ ਵਿੱਚ ਕਲੱਬ ਵੱਲੋਂ ਵੱਧ ਚੜ੍ਹ ਹਿੱਸਾ ਪਾਂਉਦੇ ਹੋਏ ਉਹਨਾਂ ਦੇ ਮਿਸ਼ਨ ਨੂੰ ਸਫਲ ਕਰਨ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕਰਦੇ ਹਾਂ।
