ਬੈਲਜ਼ੀਅਮ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 29 ਮਈ ਨੂੰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਜਿਨ੍ਹਾਂ ਨੂੰ ਇੱਕ ਖੇਡ ਮੇਲੇ ‘ਤੇ ਕਿਸੇ ਗੈਂਗਸਟਰ ਗਰੁੱਪ ਵੱਲੋਂ 14 ਮਾਰਚ ਨੂੰ ਮੱਲੀਆਂ ਪਿੰਡ ਵਿੱਚ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ ਦੀ ਯਾਦ ਵਿੱਚ ਬੈਲਜ਼ੀਅਮ ਦੇ ਕਬੱਡੀ ਪ੍ਰੇਮੀਆਂ ਵੱਲੋਂ ਉਹਨਾਂ ਦੀ ਆਤਮਿਕ ਸਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ 27 ਮਈ ਦਿਨ ਸੁੱਕਰਵਾਰ ਨੂੰ ਗੁਰਦਵਾਰਾ ਸੰਗਤ ਸਾਹਿਬ ਸਿੰਤਰੂਧਨ ਵਿਖੇ ਪ੍ਰਕਾਸ਼ ਕਰਵਾਏ ਜਾ ਰਹੇ ਹਨ ਤੇ ਭੋਗ ਐਤਵਾਰ 29 ਮਈ ਨੂੰ ਪਾਏ ਜਾਣਗੇ। ਭੋਗ ਉਪਰੰਤ ਰਾਗੀ ਜਥੇ ਗੁਰਬਾਣੀ ਕੀਰਤਨ ਕਰਨਗੇ ਅਤੇ ਬੁਲਾਰਿਆਂ ਵੱਲੋਂ ਸੰਦੀਪ ਨੰਗਲ ਅੰਬੀਆਂ ਦੇ ਜੀਵਨ ਅਤੇ ਮਾਂ ਖੇਡ ਕਬੱਡੀ ਵਿੱਚ ਮਾਰੀਆਂ ਮੱਲਾਂ ਬਾਰੇ ਵਿਚਾਰ ਪੇਸ਼ ਕੀਤੇ ਜਾਣਗੇ। ਸੰਦੀਪ ਦੇ ਨਜਦੀਕੀ ਰਿਸਤੇਦਾਰ ਬਲਜਿੰਦਰ ਸਿੰਘ ਉਰਫ ਬਾਜ਼ ਮੁਤਾਬਕ ਸੰਦੀਪ ਦਾ ਪੂਰਾ ਪਰਿਵਾਰ ਇਸ ਸਮਾਗਮ ਵਿੱਚ ਹਾਜ਼ਰ ਹੋਣ ਲਈ ਇੰਗਲੈਂਡ ‘ਤੋਂ ਬੈਲਜ਼ੀਅਮ ਪਹੁੰਚ ਰਿਹਾ ਹੈ।