



ਹਮਬਰਗ 11 ਜੂਨ ( ਰੇਸ਼ਮ ਭਰੋਲੀ ) ਹਮਬਰਗ ਵਿੱਚ ਬਹੁਤ ਅਰਸੇ ਬਾਦ ਪੰਜਾਬੀ ਪ੍ਰੋਗਰਾਮ ਹੋਇਆਂ ਜੋ ਸੁਪਰ ਹਿੱਟ ਰਿਹਾ ਮੈਂ (ਰੇਸ਼ਮ ਭਰੋਲੀ )ਪਹਿਲਾ ਬਹੁਤ ਪ੍ਰੋਗਰਾਮ ਕਰਾਏ ਪਰ ਇਹ ਪ੍ਰੋਗਰਾਮ ਕੁਝ ਵੱਖਰਾ ਹੀ ਸੀ ਹੋਵੇ ਵੀ ਕਿਉਂ ਨਾਂ ਪੰਜਾਬੀ ਗਾਇਕੀ ਦੇ ਥੰਮ੍ਹ ਡਾ:ਸਤਿੰਦਰ ਸਰਤਾਜ ਦਾ ਨਾਮ ਹੀ ਇੰਨਾਂ ਕਿ ਅੋਡੀਅਨ ਵਿੱਚ ਇੰਨਾਂ ਉਤਸ਼ਾਹ ਕਿ ਆਪਣੇ ਮਹਿਬੂਬ ਫ਼ਨਕਾਰ ਡਾ: ਸਤਿੰਦਰ ਸਰਤਾਜ ਨੂੰ ਦੇਖਣ ਦਾ ਇੰਨਾਂ ਉਤਸ਼ਾਹ ਸੀ ਕਿ ਲੋਕ ਤਕਰੀਬਨ ਸਾਢੇ ਚਾਰ ਵਜੇ ਹੀ ਹਾਲ ਦੇ ਬਾਹਰ ਲਾਈਨਾਂ ਲਾ ਕੇ ਇੰਤਜ਼ਾਰ ਕਰਨ ਲੱਗ ਪਏ ,ਹਾਲਾਂ ਕਿ ਪ੍ਰੋਗਰਾਮ ਕੁਝ ਲੇਟ ਹੀ ਸੁਰੂ ਹੋਇਆ ,ਰੱਬ ਦਾ ਨਾਮ ਲੈੰਦਿਆ ਹੀ ਗੀਤਾ ਦੀ ਇਹੋ ਜਿਹੀ ਝੜੀ ਲਾਈ ਜਿਹਨਾ ਵਿੱਚ,ਜਿਨ੍ਹਾਂ ਨੇ ਤੇਰੀ ਆਰਜ਼ੂ ਜਗਾਈ ,ਸਾਈਂ ਵੇ ਸਾਈਂ ਸਾਡੀ ਫਿਰਆਦ ਤੇਰੇ ਤਾਈ, ਸੱਜਣ ਰਾਜ਼ੀ ਹੋ ਜਾਵੇ, ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਉਡਾਰੀਆਂ ਨਾਦਾਨ ਜਹੀ ਆਸ, ਅੰਮੀ ਗਾਣੇ ਦੀ ਫਰਮੈਸ ਬਾਰ ਬਾਰ ਆ ਰਹੀ ਸੀ,ਤੇਰੇ ਵਾਸਤੇ ਵੇ ਸੱਜਣਾ, ਸ਼ਾਗੁਫ਼ਤਾਦਿਲੀ, ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ , ਰਸੀਦ, ਮਾਸੂਮੀਅਤ, ਆਰਸੀ ਦਾ ਨਾਲ ਹੀ ਹਾਫ਼ ਟਾਈਮ ਦੀ ਬਰੈਕ ਹੋ ਗਈ ਤੇ ਬਰੈਕ ਤੋਂ ਬਾਦ ਸਰਤਾਜ ਨੇ ਚੱਕ ਦਿੱਤਾ ਕੰਮ ਚੱੜ ਦਿੱਤੀ ਬੱਕਰੀ ਗੁੱਲਾ ਤੇ ਫਿਰ ਨਾਲ ਹੀ ਪਹਿਲੀ ਕਿੱਕ ਨਾਲ ਸਟਾਟ ਸਾਡਾ ਯਾਮ੍ਹਾ ਨੀ ਹੋਰ ਦੱਸ ਕੀ ਭਾਲਦੀ ਜਦੋਂ ਯਾਮ੍ਹਾ ਲਾਇਆ ਤਾਂ ਸਾਡੀ ਪ੍ਰਮੋਟਰਾ ਦੀ ਟੀਮ ਵਿੱਚੋਂ ਪ੍ਰਮੋਧ ,ਸੁੱਖਾ ਤੇ ਰਾਜ ਇਹਨਾ ਤੋ ਵੀ ਨੱਚਣ ਤੋਂ ਰਹਿ ਨਾਂ ਹੋਇਆਂ ਫਿਰ ਕੀ ਸੀ ਜਦੋਂ ਪ੍ਰਬੰਧਕ ਪਿੜ (ਡਾਨਸ ਫਲੋਰ ) ਵਿੱਚ ਆ ਜਾਣ ਤੇ ਨਾਲ ਹੀ ਭਰ ਗਿਆ ਡਾਨਸ ਫਲੋਰ ਤੇ ਫਿਰ ਕੀ ਸੀ ਨੱਚਣ ਦਾ ਸਿਲਸਿਲਾ ਤਕਰੀਬਨ ਢਾਈ ਘੰਟੇ ਚੱਲਦਾ ਰਿਹਾ ਉਸ ਸਮੇ ਤੱਕ ਸਰਤਾਜ ਨੂੰ ਵੀ ਗਰਮੀ ਆ ਗਈ ਤੇ ਉਸ ਨੇ ਨੱਚਣ ਵਾਲ਼ਿਆਂ ਨੂੰ ਵੀ ਮੁੜ੍ਹਕਾ ਲਿਆ ਦਿੱਤਾ ,ਜਿੱਤ ਦੇ ਨਿਸ਼ਾਨ,ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ,ਸਤਿੰਦਰ ਸਰਤਾਜ ਨੂੰ ਸੁਨਣ ਤੇ ਦੇਖਣ ਲਈ ਜਰਮਨ ਦੇ ਕੋਨੇ ਕੋਨੇ ਤੋਂ ਫੈਮਲੀਆ ਸਮੇਤ ਲੋਕ ਆਏ ਹੋਏ ਸੀ ,ਪ੍ਰਬੰਧਕਾਂ ਦੇ ਨਾਲ ਨਾਲ ਸਟੇਜ ਦੀ ਨਿਗਰਾਨੀ ਬਹੁਤ ਹੀ ਸੁਚੱਜੇ ਢੱਗ ਨਾਲ ਕਰ ਰਹੇ ਸੀ ਪ੍ਰੋਫੈਸਰ ਸ੍ਰੀ ਮਨਦੀਪ ਕੁਮਾਰ ਜੀ ,ਸ: ਸੁਖਜੀਤ ਸਿੰਘ ਤੇ ਅਮਨਦੀਪ ਸਿੰਘ ਨੇ ਕੀਤੀ ਤੇ ਆਖਰ ਵਿੱਚ ਪ੍ਰਬੰਧਕ ਜ਼ਿਹਨਾਂ ਵਿੱਚ ਸ੍ਰੀ ਪ੍ਰਮੋਧ ਕੁਮਾਰ , ਰੇਸ਼ਮ ਭਰੋਲੀ , ਸੁੱਖ ਗਰੇਵਾਲ,ਰਾਜੀਵ ਬੇਰੀ, ਰਾਜ ਸ਼ਰਮਾ ਨੇ ਸਟੇਜ ਤੇ ਆਕੇ ਬਹੁਤ ਜਲਦ ਕੋਈ ਹੋਰ ਪ੍ਰੋਗਰਾਮ ਲੈ ਆਵਾਂਗੇ ਇਹ ਵਾਦਾ ਕਰਦੇ ਹੋਏ ਇਸ ਨਾਲ ਹੀ ਸਾਰਿਆ ਦਾ ਧੰਨਵਾਦ ਕੀਤਾ।