ਸਿੱਧੂ ਮੂਸੇਆਲੇ ਦੀ ਯਾਦ ਵਿੱਚ ਬੈਲਜ਼ੀਅਮ ‘ਚ ਸ਼ੋਕ ਸਮਾਗਮ


ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੜ੍ਹਦੀ ਉਮਰੇ ਅਪਣੀ ਸਖ਼ਤ ਮਿਹਨਤ, ਲਗਨ ਅਤੇ ਖੁਦਾਰੀ ਨਾਲ ਬੇਹਿਸਾਬੀ ਸ਼ੋਹਰਤ ਹਾਸਲ ਕਰ ਟਿੱਬੇਆਂ ‘ਤੋਂ ਟੋਰੰਟੋ ਪਹੁੰਚਣ ਵਾਲੇ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਵੱਲੋਂ ਇਸ ਸੋਗਮਈ ਮਹੌਲ ‘ਚ ਦੁਨੀਆਂ ਭਰ ਵਿੱਚ ਉਸ ਨੂੰ ਸ਼ਰਧਾਜ਼ਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬੈਲਜ਼ੀਅਮ ਦੇ ਸਮੁੰਦਰੀ ਤੱਟ ‘ਤੇ ਵਸੇ ਸ਼ਹਿਰ ਕਨੋਕੇ ਹੀਸਟ ਵਿਚਲੇ ਗੁਰਦਵਾਰਾ ਸਿੰਘ ਸਭਾ ਵਿਖੇ ਵੱਖ-ਵੱਖ ਸ਼ਹਿਰਾਂ ‘ਚੋਂ ਪਹੁੰਚੀ ਸੰਗਤ ਵੱਲੋਂ ਹਫਤਾਵਾਰੀ ਦੀਵਾਨ ਸਮੇਂ ਸਿੱਧੂ ਮੂਸੇਵਾਲਾ ਦੀ ਆਤਮਿਕ ਸਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰੂਘਰ ਦੇ ਵਜੀਰ ਭਾਈ ਪੂਰਨ ਸਿੰਘ ਅਤੇ ਪ੍ਰਬੰਧਕਾਂ ਵੱਲੋਂ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਟ ਕਰਦਿਆਂ ਸਿੱਧੂ ਮੂਸੇਵਾਲਾ ਦੇ ਭਰ ਜਵਾਨੀ ਵਿੱਚ ਦਿੱਤੇ ਸਦੀਵੀ ਵਿਛੋੜੇ ਤੇ ਅਫਸੋਸ਼ ਦਾ ਪ੍ਰਗਟਾਵਾ ਅਤੇ ਪ੍ਰਮਾਤਮਾਂ ਦੇ ਚਰਨਾਂ ਵਿੱਚ ਨਿਵਾਸ ਬਖ਼ਸਣ ਲਈ ਅਰਦਾਸ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *