ਬੈਲਜ਼ੀਅਮ ਦੀ ਸਿੱਖ ਸੰਗਤ ਵੱਲੋਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ
ਈਪਰ, ਬੈਲਜ਼ੀਅਮ 21/11/2022 ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕਰਨ ਵਾਲੇ ਜਥੇ ਦੇ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ ਕੱਲ 71 ਸਾਲ ਦੇ ਹੋ ਗਏ ਹਨ। ਜਹਾਜ ਅਗਵਾ ਕਾਂਡ ਦੀ ਸਜਾ ਵਜੋਂ ਉਹ ਹੁਣ ਤੱਕ 41 ਸਾਲ ਦੀ ਜੇਲ੍ਹ ਅਤੇ ਜਲਾਵਤਨੀ ਗੁਰੂ ਦੀ ਰਜਾ ਵਿੱਚ ਰਹਿੰਦੇ ਹੋਏ ਕੱਟ ਚੁੱਕੇ ਹਨ। ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਦੁਨੀਆਂ ਭਰ ਵਿੱਚ ਵਸਦਾ ਸਿੱਖ ਭਾਈਚਾਰਾ ਉਹਨਾਂ ਦੇ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਉਹਨਾਂ ਨੂੰ ਹਮੇਸਾਂ ਯਾਦ ਕਰਦਾ ਰਹਿੰਦਾ ਹੈ। ਸਿਰਦਾਰ ਗਜਿੰਦਰ ਸਿੰਘ ਜੀ ਦੇ 71ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਦੀਆਂ ਸਿੱਖ ਸੰਗਤਾਂ ਵੱਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਉਹਨਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ।