ਮਿਤੀ- 19/11/2022 – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਾਦਾ ਪ੍ਰਤੂੰ ਪ੍ਰਭਾਵਸ਼ਾਲੀ ਸਮਾਰੋਹ ਆਯੋਜੀਤ ਕੀਤਾ ਗਿਆ ਜਿਸ ਵਿੱਚ ਸਮਾਜ ਸੁਧਾਰਕ ਸੁਖਦੇਵ ਸਿੰਘ ਦੀ ਕਿਤਾਬ ਜੀਵਨ ਜੁਗਤਾਂ ਦਾ ਵਿਮੋਚਨ ਦਵਿੰਦਰ ਅਤਰੀ ਡਿਪਟੀ ਸੁਪਰਡੈਂਟ ਆਫ ਪੁਲਿਸ ਪੰਜਾਬ ਪੁਲਿਸ ਨਾਭਾ ਨੇ ਕੀਤਾ ਡਾ.ਰਾਕੇਸ਼ ਵਰਮੀ ਨੇ ਦੱਸਿਆ ਜੀਵਨ ਜੁਗਤਾਂ ਕਿਤਾਬ ਵਿੱਚ ਸਦਗੁਣੀ ਜੀਵਨ ਅਤੇ ਅਵਗੁਣੀ ਜੀਵਨ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ ਸਦਗੁਣੀ ਜੀਵਨ ਜਿਉਣ ਨਾਲ ਵਿਅਕਤੀ ਨੂੰ ਸ਼ਾਂਤੀ ਤੇ ਆਨੰਦ ਮਿਲੇਗਾ, ਅਵਗੁਣੀ ਜੀਵਨ ਜਿਉਣ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਸੁਖਦੇਵ ਸਿੰਘ ਸਮਾਜ ਸੁਧਾਰਕ ਨੇ ਕਿਹਾ(ਆਤਮਾ) ਸੁਚੱਜੀ ਮੱਤ ਨੂੰ ਕਿਹਾ ਗਿਆ ਹੈ, (ਸੇਵਕ) ਮਨ ਨੂੰ ਕਿਹਾ ਗਿਆ ਹੈ ਜਦੋਂ ਮਨ ਸੁਚੱਜੀ ਮੱਤ ਭਾਵ ਆਤਮਾ ਦੀ ਆਵਾਜ ਸੁਣਦਾ ਹੈ ਉਸ ਅਨੁਸਾਰ ਸਦਗੁਣੀ ਜੀਵਨ ਜਿਓਂਦਾ ਤਾਂ ਉਸਨੂੰ ਜਿੰਦਗੀ ਵਿੱਚ ਕੋਈ ਔਖ ਮਹਿਸੂਸ ਨਹੀ ਹੁੰਦੀ ਉਹ ਅੱਗੇ ਵਧਦਾ ਜਾਂਦਾ ਹੈ ਜਿੰਦਗੀ ਜਿਉਣ ਵੇਲੇ ਕੋਈ ਅੜਚਣ ਨਹੀ ਆਉਂਦੀ ਇਸ ਮੌਕੇ ਸਾਗਰ ਸੂਦ ਅਤੇ ਸੰਜੇ ਦਰਦੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਦਵਿੰਦਰ ਅਤਰੀ ਡੀ.ਐਸ.ਪੀ ਨਾਭਾ ਨੇ ਜੀਵਨ ਜਿਉਣ ਦੀ ਕਲਾ ਜੀਵਨ ਜੁਗਤਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਇਹ ਗਿਆਨ ਦਾ ਖਜਾਨਾ ਸਮਾਜ ਨੂੰ ਇੱਕ ਨਵੀ ਦਿਸ਼ਾ ਦਵੇਗੀ ਅਤੇ ਸੁਖੀ ਜੀਵਨ ਜਿਉਣ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ ਇਸ ਮੌਕੇ ਮਨਜੀਤ ਕੌਰ ਆਜਾਦ, ਸੁਨੀਤਾ ਕੁਮਾਰੀ, ਹਰਪ੍ਰੀਤ ਸਿੰਘ ਸੰਧੂ, ਫਕੀਰ ਚੰਦ ਮਿਤਲ, ਅਮਨ ਇੰਦਰ ਸਿੰਘ ਸੈਣੀ, ਬਲਜਿੰਦਰ ਸਿੰਘ, ਬੀ.ਐਸ. ਬੇਦੀ ਵੀ ਸ਼ਾਮਿਲ ਰਹੇ। ਇਹ ਜਾਣਕਾਰੀ ਫਕੀਰ ਚੰਦ ਮਿਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।