ਰਾਜਪੁਰਾ ਸਰਾਏ ਕਿਲੇ ਵਿੱਚ ਬਣੀ ਦਰਗਾਹ ਤੇ ਮੱਥਾ ਟੇਕਣ ਪਹੁੰਚੀ ਪੰਜਾਬ ਦੀ ਸਿਖਿਆ ਮੰਤਰੀ

ਸਿਖਿਆ ਦੇ ਮਾਮਲੇ ਵਿੱਚ ਪੰਜਾਬ ਵਿੱਚ ਬਹੁਤ ਕੁਝ ਕਰਨ ਦੀ ਲੋੜ.. ਸਿਖਿਆ ਮੰਤਰੀ ਅਰੁਣਾ ਚੋਧਰੀ
ਰਾਜਪੁਰਾ 26 ਅਪ੍ਰੈਲ (ਧਰਮਵੀਰ ਨਾਗਪਾਲ) ਸਥਾਨਕ ਪੁਰਾਣੇ ਸਰਾਏ ਕਿਲੇ (ਪੁਰਾਣੀ ਤਹਿਸੀਲ) ਰਾਜਪੁਰਾ ਵਿੱਖੇ ਬਣੇ ਸ਼੍ਰੀ ੳਮ ਪੀਰ ਬਾਬਾ ਵਡਲਾਣਾ ਨਮਾ ਜੀ ਦੀ ਦਰਗਾਹ ਵਿੱਖੇ ਸ਼ਹੀਦੀ ਦਿਵਸ ਦੇ ਮੌਕੇ ਤੇ ਇੱਕ ਵਿਸ਼ਾਲ ਮੇਲੇ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੀ ਸਿਖਿਆ ਮੰਤਰੀ ਸ਼੍ਰੀ ਮਤੀ ਅਰੁਣਾ ਚੌਧਰੀ ਅਤੇ ਉਹਨਾਂ ਦੇ ਨਾਲ ਪਹੁੰਚੇ ਰਾਜਪੁਰਾ ਦੇ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ ਨੇ ਬਾਬਾ ਦੀ ਦਰਗਾਹ ਤੇ ਮਥਾ ਟੇਕ ਕੇ ਆਸ਼ੀਰਵਾਦ ਲਿਆ। ਇਸ ਮੌਕੇ ਦ੍ਰੂਰ ਦਰਾਜ ਤੋਂ ਆਈ ਸੰਗਤਾਂ ਨੇ ਵੀ ਦਰਗਾਹ ਤੇ ਮਥਾ ਟੇਕ ਕੇ ਆਸ਼ੀਰਵਾਦ ਲਿਆ। ਇਸ ਮੌਕੇ ਮੇਲੇ ਵਿੱਚ ਦਰਗਾਹ ਕਮੇਟੀ ਵਲੋਂ ਕਵਾਲੀਆਂ ਦਾ ਅਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸਿਖਿਆ ਮੰਤਰੀ ਪੰਜਾਬ ਸ੍ਰੀ ਮਤੀ ਅਰੁਣਾ ਚੌਧਰੀ, ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ, ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸ਼ਾਸਤਰੀ, ਮੁਰਲੀ ਧਰ ਅਰੋੜਾ ਆਦਿ ਸੈਕੜਿਆਂ ਦੀ ਗਿਣਤੀ ਵਿੱਚ ਲੋਕਾ ਨੇ ਹਿੱਸਾ ਲਿਆ। ਮੇਲੇ ਵਿੱਚ ਹਾਜਰੀ ਲਗਾਉਣ ਤੋਂ ਬਾਅਦ ਸਿਖਿਆ ਮੰਤਰੀ ਅਰੁਣਾ ਚੌਧਰੀ ਰਾਜਪੁਰਾ ਦੇ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ ਦੇ ਨਿਵਾਸ ਸਥਾਨ ਤੇ ਪਹੁੰਚੀ ਜਿੱਥੇ ਕੰਬੋਜ ਸਣੇ ਕਾਂਗਰਸ ਪਾਰਟੀ ਦੇ ਸਾਰੇ ਐਮ ਸੀਜ ਅਤੇ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਮੰਤਰੀ ਜੀ ਦਾ ਫੁੱਲਾ ਦੇ ਹਾਰਾਂ ਨਾਲ ਜੋਰਦਾਰ ਸੁਆਗਤ ਕੀਤਾ। ਇਸ ਮੌਕੇ ਸਿਖਿਆ ਮੰਤਰੀ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਕਿਹਾ ਕਿ ਪੁਰਾਣੇ ਕਿਲੇ ਵਿੱਚ ਬਣੀ ਬਾਬਾ ਦੀ ਦਰਗਾਹ ਤੇ ਆਸ਼ੀਰਵਾਦ ਲੈਣ ਲਈ ਆਏ ਸੀ ਤੇ ਉਹਨਾ ਨੇ ਕਿਹਾ ਕਿ ਅਸੀ ਸਿਖਿਆ ਦੇ ਮਾਮਲੇ ਵਿੱਚ ਇੱਕ ਨਿਸ਼ਾਨਾ ਲੈ ਕੇ ਚਲੇ ਹਾਂ ਕਿਉਂਕਿ ਅੱਜ ਆਪਣੇ ਪੰਜਾਬ ਵਿੱਚ ਸਿਖਿਆ ਦੇ ਮਾਮਲੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਵਿੱਚ ਸਿਖਿਆ ਦੇ ਸਬੰਧ ਵਿੱਚ ਕਾਫੀ ਕਮੀਆ ਪਾਈਆਂ ਗਈਆਂ ਹਨ ਜਿਥੇ ਅਧਿਆਪਕਾਂ ਦੀ ਲੋੜ ਹੈ ਉਥੇ ਅਧਿਆਪਕ ਨਹੀਂ ਹਨ ਤੇ ਜਿਥੇ ਅਧਿਆਪਕਾਂ ਦੀ ਘਾਟ ਹੈ ਉਥੇ ਸਭ ਤੋਂ ਪਹਿਲੇ ਅਧਿਆਪਕਾ ਨੂੰ ਲਾਇਆ ਜਾਵੇਗਾ ਅਤੇ ਸਕੂਲਾ ਵਿੱਚ ਸਾਰੀਆਂ ਕਮੀਆ ਨੂੰ ਪੂਰਾ ਕਰਨਾ ਪੰਜਾਬ ਸਰਕਾਰ ਦਾ ਸਭ ਤੋਂ ਪਹਿਲਾ ਤੇ ਵੱਡਾ ਕੰਮ ਹੈ ਜਿਸਨੂੰ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਪੂਰਾ ਕਰ ਲਵੇਗੀ। ਫੀਸਾ ਦੀ ਬੜੌਤਰੀ ਵਲੋਂ ਪੁਛੇ ਗਏ ਸੁਆਲ ਵਿੱਚ ਉਹਨਾਂ ਕਿਹਾ ਕਿ ਫੀਸਾ ਦੇ ਮਾਮਲੇ ਵਿੱਚ ਇੱਕ ਕਮੀਸ਼ਨ ਦਾ ਗਠਨ ਕੀਤਾ ਜਾ ਚੁਕਿਆ ਹੈ ਤੇ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿ ਵਿਚਾਰਾਂ ਗਿਆ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਕੂਲ 8 ਪ੍ਰਤੀਸ਼ਤ ਤੋਂ ਵੱਧ ਫੀਸ ਨਹੀਂ ਵਧਾ ਸਕਦਾ ਜਿਸ ਲਈ ਸਕੂਲ ਨੂੰ ਸਾਰੀਆਂ ਜਾਣਕਾਰੀਆਂ ਸਰਕਾਰ ਦੇ ਸਾਹਮਣੇ ਰੱਖਣੀਆਂ ਪੈਣਗਿਆ ਕਿ ਉਹ ਬਚਿਆਂ ਨੂੰ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਦੇ ਰਹੇ ਹਨ ਅਤੇ ਅਧਿਆਪਕਾ ਨੂੰ ਕਿੰਨੀ ਤਨਖਾਹ ਹਰ ਮਹੀਨੇ ਸਕੂਲ ਵਲੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸ਼ਾਸਤਰੀ, ਪਵਨ ਪਿੰਕਾ, ਮੁਰਲੀਧਰ ਅਰੋੜਾ, ਯੁਗੇਸ਼ ਗੋਲਡੀ, ਵੇਦ ਲੂਥਰਾ, ਮਹਿੰਦਰ ਸਹਿਗਲ, ਗੁਰਿੰਧਰ ਸਿੰਘ ਦੁਆ, ਐਸ ਸੀ ਸੰਜੀਵ ਬਾਂਸਲ, ਅਨਿਲ ਕੁਮਾਰ ਟੱਨੀ, ਰਾਕੇਸ਼ ਦੁਰੇਜਾ ਆਦਿ ਹੋਰ ਵੀ ਕਈ ਪਤਵੰਤੇ ਸਜੱਣ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *