ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਲਾਗੂ ਕੀਤਾ ਜਾਵੇ-ਰਵਨੀਤ ਸਿੰਘ ਬਿੱਟੂ

ਹਰੇਕ ਬਲਾਕ ਵਿੱਚ ਜਲਦੀ ਹੀ ਇੱਕ-ਇੱਕ ਅੰਗਰੇਜੀ ਮੀਡੀਅਮ ਸਕੂਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ
ਲੁਧਿਆਣਾ (ਪ੍ਰੀਤੀ ਸ਼ਰਮਾ) ‘‘ਸਰਕਾਰੀ ਸਕੀਮਾਂ ਅਤੇ ਯੋਜਨਾਵਾਂ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇ, ਤਾਂ ਜੋ ਜਿਨ•ਾਂ ਲੋਕਾਂ ਲਈ ਇਹ ਸਕੀਮਾਂ/ਯੋਜਨਾਵਾਂ ਬਣਾਈਆ ਗਈਆਂ ਹਨ, ਉਹ ਭਰਪੂਰ ਲਾਭ ਲੈ ਸਕਣ’’। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਵਨੀਤ ਸਿੰਘ ਬਿੱਟੂ, ਮੈਂਬਰ ਪਾਰਲੀਮੈਂਟ ਵੱਲੋਂ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ•ਾ ਪੱਧਰੀ ਵਿਕਾਸ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਜ਼ਿਲ•ੇ ਦੇ ਹਰ ਬਲਾਕ ਵਿੱਚ ਘੱਟੋ-ਘੱਟ ਖਰਚੇ ਅਤੇ ਯੋਜਨਾਬੱਧ ਤਰੀਕੇ ਨਾਲ ਇੱਕ-ਇੱਕ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ, ਜਿਸ ਤੋਂ ਸੇਧ ਲੈ ਕੇ ਹੋਰ ਪ੍ਰੋਜੈਕਟ ਤਿਆਰ ਕੀਤੇ ਜਾਣਗੇ ਜੋ ਉ¤ਚ ਕੁਆਲਟੀ ਅਤੇ ਘੱਟ ਲਾਗਤ ਵਾਲੇ ਹੋਣਗੇ।ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ ਸੜਕ ਯੋਜ਼ਨਾ, ਰਮਸਾ, ਮਿੱਡ ਡੇਅ ਮੀਲ, ਸਰਵ ਸਿੱਖਿਆ ਅਭਿਆਨ, ਸਮਾਜਿਕ ਸੁਰੱਖਿਆ ਵਿਭਾਗ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਮਨਰੇਗਾ, ਡਿਜ਼ੀਟਲ ਇੰਡੀਆ, ਸਿੱਖਿਆ ਦਾ ਅਧਿਕਾਰ ਕਾਨੂੰਨ, ਡੀ. ਆਰ. ਡੀ. ਏ., ਐ¤ਮ. ਪੀ. ਸਿਹਤ ਵਿਭਾਗ, ਲੈਂਡ ਫ਼ਸਲ ਬੀਮਾ ਯੋਜਨਾ ਸਮੇਤ ਹੋਰ ਕਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਸੜਕਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਹੋਰ ਪ੍ਰੀਮੈਕਸ ਪਾਉਣ ਵਾਲੀਆਂ ਸੜਕਾਂ ਦੇ ਅਨੁਮਾਨ ਤਿਆਰ ਕਰਕੇ ਸੜਕਾਂ ਆਉਣ ਵਾਲੇ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਤਿਆਰ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਜੇਕਰ ਕਿਸੇ ਨੂੰ ਸੜਕ ਦੀ ਕੁਆਲਟੀ ਜਾਂ ਕੰਮ ਵਿੱਚ ਕੋਈ ਸ਼ਿਕਾਇਤ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਇਸਦੀ ਪੂਰਨ ਜਾਂਚ ਕਰਾਈ ਜਾਵੇਗੀ ਅਤੇ ਕੰਮ ਵਿੱਚ ਕੋਈ ਅਣ-ਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਮੇਟੀ ਦੀ ਮੀਟਿੰਗ ਦੌਰਾਨ ਸਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਕਿ ਮਗਨਰੇਗਾ ਯੋਜਨਾ ਤਹਿਤ ਸਾਰੇ ਸੂਬੇ ਵਿੱਚੋਂ ਜ਼ਿਲ•ਾ ਲੁਧਿਆਣਾ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਗਰੰਟੀ ਐਕਟ (ਮਗਨਰੇਗਾ) ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਬੇਗਾਰ ਨੂੰ ਇਸ ਯੋਜਨਾ ਤਹਿਤ ਲਿਆ ਕੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।
ਉਨ•ਾਂ ਦੱਸਿਆ ਕਿ ਵੱਖ-ਵੱਖ ਯੋਜਨਾਵਾਂ ਤਹਿਤ ਮਿਲ ਰਹੇ ਪੈਸੇ ਨੂੰ ਲੋਕ ਹਿੱਤ ਵਿੱਚ ਪਹਿਲ ਦੇ ਆਧਾਰ ’ਤੇ ਖਰਚਿਆ ਗਿਆ ਹੈ। ਸਾਰੇ ਖਰਚੇ ਦਾ ਵੇਰਵਾ ਸਰਕਾਰੀ ਵੈ¤ਬਸਾਈਟ ’ਤੇ ਨਾਲ ਦੀ ਨਾਲ ਪਾ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਵਿਕਾਸ ਕੰਮ ਪੂਰਾ ਹੋ ਜਾਣ ਤੋਂ ਤੁਰੰਤ ਬਾਅਦ ਵਰਤੋਂ ਸਰਟੀਫਿਕੇਟ ਭੇਜਣਾ ਯਕੀਨੀ ਬਣਾਇਆ ਜਾਵੇ, ਕਿਉਂਕਿ ਆਮ ਦੇਖਿਆ ਗਿਆ ਹੈ ਕਿ ਕਈ ਵਿਭਾਗਾਂ ਵੱਲੋਂ ਵਰਤੋਂ ਸਰਟੀਫਿਕੇਟ ਨਹੀਂ ਭੇਜਿਆ ਜਾਂਦਾ, ਜਿਸ ਕਾਰਨ ਸਰਕਾਰ ਵੱਲੋਂ ਹੋਰ ਗ੍ਰਾਂਟ ਜਾਰੀ ਨਹੀਂ ਕੀਤੀ ਜਾਂਦੀ ਅਤੇ ਵਿਕਾਸ ਕੰਮ ਰੁਕ ਜਾਂਦੇ ਹਨ। ਸਰਵ-ਸਿੱਖਿਆ ਅਭਿਆਨ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਅਨ-ਸੇਫ ਕਮਰਿਆਂ ਵਿੱਚ ਕੋਈ ਵੀ ਵਿਦਿਆਰਥੀ ਬੈਠਣਾ ਨਹੀਂ ਚਾਹੀਦਾ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਬਿਲਡਿੰਗਾਂ ਤੋਂ ਦੂਰ ਰੱਖਿਆ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਸਿੱਖਿਆ ਦੇ ਮਿਆਰ ਵਿੱਚ ਹੋਰ ਸੁਧਾਰ ਲਿਆਉਣ ਲਈ ਜ਼ਿਲ•ੇ ਦੇ ਹਰੇਕ ਬਲਾਕ ਵਿੱਚ ਜਲਦੀ ਇੱਕ-ਇੱਕ ਅੰਗਰੇਜ਼ੀ ਮੀਡੀਅਮ ਸਕੂਲ ਸ਼ੁਰੂ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਸ੍ਰ. ਬਿੱਟੂ ਨੇ ਨਗਰ-ਨਿਗਮ ਦੇ ਅਧਿਕਾਰੀਆਂ ਤੋਂ ਸਮਾਰਟ ਸਿਟੀ ਮਿਸ਼ਨ ਪ੍ਰੋਜੈਕਟ ਤਹਿਤ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਨੇ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ ਅਤੇ ਸਟਾਰਮ ਵਾਟਰ, ਐਲ.ਈ.ਡੀ.ਲਾਈਟਾਂ, ਅੰਡਰ ਗਰਾਂਊਂਡ ਬਿਜਲੀ ਲਾਈਨਾਂ, ਸੋਲਰ ਪ੍ਰੋਜੈਕਟ, ਸਰਾਭਾ ਨਗਰ ਅਤੇ ਘੁਮਾਰ ਮੰਡੀ ਮਾਰਕੀਟ ਦਾ ਨਵੀਨੀਕਰਨ, ਯੂਟੀਲਾਈਜੇਸ਼ਨ ਪਲਾਂਟ, ਫਿਰੋਜ਼ ਗਾਂਧੀ ਮਾਰਕੀਟ ਵਿੱਚ ਬਣਨ ਵਾਲੀ ਮਲਟੀ ਲੈਵਲ ਪਾਰਕਿੰਗ, ਸਮਾਰਟ ਪੋਲ (ਸੈਂਸਰ, ਬਾਈਫਾਈ ਅਤੇ ਲਾਈਟ ਕੰਟਰੋਲ ਯੂਨਿਟ ਹੋਵੇਗਾ), ਪੱਖੋਵਾਲ ਆਰ.ਓ.ਬੀ ਪ੍ਰੋਜੈਕਟ, ਡੈਡੀਕੇਟਡ ਸਾਈਕਲ ਟਰੈਕ, ਈ-ਰਿਕਸ਼ਾ, ਪਬਲਿਕ ਬਾਈਕ ਸ਼ੇਅਰ, ਸਾਲਡ ਵੇਸਟ ਮਨੈਜ਼ਮੈਂਟ, ਸੋਲਰ ਰੂਫ ਟਾਪ, ਰੋਡ ਸਾਈਨੇਜ਼, ਟੋਆਲਿਟਸ, ਸਿਟੀ ਬੱਸ ਦੇ ਰੂਟ ਅਤੇ ਗਰੀਨ ਮਿਸ਼ਨ ਤਹਿਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਡੈਮੋ-ਪ੍ਰੋਜੈਕਟ ਸਕਰੀਨ ’ਤੇ ਡਿਸਪਲੇਅ ਕੀਤੇ। ਮੀਟਿੰਗ ਦੌਰਾਨ ਸ੍ਰੀ ਸੁਰਿੰਦਰ ਡਾਬਰ, ਵਿਧਾਇਕ, ਸ੍ਰੀ ਭਾਰਤ ਭੁਸ਼ਨ ਆਸ਼ੂ, ਸ੍ਰੀ ਸੰਜੇ ਤਲਵਾੜ, ਸ੍ਰੀ ਕੁਲਦੀਪ ਸਿੰਘ ਵੈਦ, ਸ੍ਰ. ਅਮਰੀਕ ਸਿੰਘ ਢਿੱਲੋਂ, ਬੀਬੀ ਸਰਬਜੀਤ ਕੌਰ ਮਾਣੂਕੇ (ਸਾਰੇ ਵਿਧਾਇਕ), ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਪਨੀਤ ਰਿਐਤ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ੍ਰ. ਭਾਗ ਸਿੰਘ ਮਾਨਗੜ• ਚੇਅਰਮੈਨ ਜ਼ਿਲ•ਾ ਪ੍ਰੀਸ਼ਦ, ਸਮੂਹ ਐਸ.ਡੀ.ਐਮਜ਼ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *