ਗੁਰਦੁਆਰਾ ਸਾਹਿਬ ਸਵਿਸ ਵਿਖੇ ਖਾਲਸਾ ਪ੍ਰਗਟ ਦਿਵਸ ਸੰਬੰਧੀ ਸਮਾਰੋਹ ਬੜੇ ਧੂਮਧਾਮ ਨਾਲ ਮਨਾਇਆ ਗਿਆ

ਸਵਿਸ 26 ਅਪ੍ਰੈਲ (ਪ.ਪ) ਗੁਰਦੁਆਰਾ ਸਾਹਿਬ ਸਵਿਸ ਵਿਖੇ ਵਿਸਾਖੀ ਸੰਬੰਧੀ ਸਮਾਰੋਹ ਕਰਵਾਏ ਗਏ। ਇਸ ਦੋਰਾਨ ਗੁਰੂ ਹਰਗੋਬਿੰਦ ਸਿੰਘ ਗਤਕਾ ਅਕੈਡਮੀ (ਇਟਲੀ) ਤੋਂ ਭਾਈ ਸਤਨਾਮ ਸਿੰਘ (ਜੱਥੇਦਾਰ), ਭਾਈ ਸਿਮਰਜੀਤ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਸੁੱਖਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਗੁਰਦੀਪ ਸਿੰਘ, ਸੁੱਖਜੀਵਨ ਸਿੰਘ, ਕਰਨਵੀਰ ਸਿੰਘ, ਜਸਕੀਰਤ ਸਿੰਘ, ਕਰਮਪ੍ਰੀਤ ਸਿੰਘ, ਕਮਲਜੋਤ ਸਿੰਘ, ਨਵਜੋਤ ਸਿੰਘ ਵਿਸ਼ੇਸ ਤੋਰ ਤੇ ਪਹੁੰਚ ਕੇ ਸੰਗਤਾਂ ਨੂੰ ਗਤਕੇ ਦੇ ਜੋਹਰ ਦਿਖਾਏ।ਕੀਰਤਨੀ ਜਥਾ ਭਾਈ ਤਜਿੰਦਰ ਸਿੰਘ ਇਟਲੀ ਤੋ ਪਹੁੰਚੇ ਇਸ ਦੇ ਨਾਲ ਹੀ ਕਵੀਸ਼ਰੀ ਜਥਾ ਯੂ ਕੇ ਭਾਈ ਸੁਖਵਿੰਦਰ ਸਿੰਘ , ਭਾਈ ਨਿਰਮਲ ਸਿੰਘ ਕੰਗ ਅਤੇ ਕਵੀਸ਼ਰ ਸਿੰਘ ਨੇ ਸ਼ਬਦ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਜਥੇਬੰਦੀਆ ਦਾ ਨਿਘਾ ਸਵਾਗਤ ਕੀਤਾ ਗਿਆ।ਯੋਰਪ ਭਰ ਤੋਂ ਸਮੂਹ ਸੰਗਤਾਂ ਨੇ ਗੁਰੂਘਰ ਪਹੁੰਚ ਕੇ ਗੁਰੂ ਚਰਨਾਂ ਵਿੱਚ ਹਾਜਰੀ ਭਰੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਮੋਕੇ ਇੰਗਲੈਂਡ ਤੋਂ ਸਿੱਖ ਚੈਨਲ ਅਤੇ ਯੋਰਪ ਸਮਾਚਾਰ ਤੋਂ ਅਮਰਜੀਤ ਸਿੰਘ ਪਨੇਸਰ ਨੇ ਗੁਰੂ ਚਰਨਾਂ ਵਿੱਚ ਹਾਜਰੀ ਭਰੀ।

  

Geef een reactie

Het e-mailadres wordt niet gepubliceerd. Vereiste velden zijn gemarkeerd met *